ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਨੰਬਰ ਅੱਠ। ਮੰਨ ਲਓ ਤੁਹਾਡੇ ਕੋਲ ਆਜ਼ਾਦੀ ਦਾ ਇੱਕ ਪਲ ਹੈ ਅਤੇ (ਅੰਦਰੂਨੀ ਸਵਰਗੀ) ਰੌਸ਼ਨੀ ਮੈਡੀਟੇਸ਼ਨ ਕਰਨ ਲਈ ਬਹੁਤ ਛੋਟਾ ਹੈ, ਤਾਂ ਤੁਸੀਂ "ਭਰਵੱਟਿਆਂ ਦੇ ਵਿਚਕਾਰ ਧਿਆਨ ਕੇਂਦਰਿਤ" ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਜਾਣਦੇ ਹੋ, ਤੁਸੀਂ ਜਾਣਦੇ ਹੋ ਕਿ ਬੁੱਧੀ ਦਾ ਕੇਂਦਰ ਕਿੱਥੇ ਹੈ, ਸ਼ਾਇਦ, ਅਤੇ ਹਰ ਵਿਚਾਰ ਆਉਣ ਤੋਂ ਪਹਿਲਾਂ ਆਪਣੇ ਮਨ ਨੂੰ ਸਪੇਸ 'ਤੇ ਕੇਂਦ੍ਰਿਤ ਕਰਨ ਦਿਓ। ਤੁਹਾਨੂੰ ਪਤਾ ਹੈ ਕਿ ਇਹ ਕਿੱਥੇ ਹੈ। ਸਾਰੀਆਂ ਸੋਚਾਂ ਸ਼ੁਰੂ ਹੋਣ ਤੋਂ ਪਹਿਲਾਂ, ਸਾਰੀਆਂ ਇੱਛਾਵਾਂ ਦੇ ਪੁੰਗਰਣ ਤੋਂ ਪਹਿਲਾਂ, ਉਸ 'ਤੇ ਧਿਆਨ ਕੇਂਦਰਿਤ ਕਰੋ। ਸ਼ਾਇਦ, ਬੋਧੀ ਦੇ ਸ਼ਬਦ ਵਿੱਚ, ਅਸੀਂ ਇਸਨੂੰ "ਖਾਲੀਪਨ," "ਖਾਲੀ ਜਗ੍ਹਾ" ਕਹਿੰਦੇ ਹਾਂ, ਜਾਂ ਅਸੀਂ ਉਹਨਾਂ ਨੂੰ "ਮਨ-ਰਹਿਤ ਜਗ੍ਹਾ," ਇਸ ਤਰ੍ਹਾਂ ਕੁਝ, ਜਾਂ "ਦਰਵਾਜ਼ਾ-ਰਹਿਤ" ਕਹਿੰਦੇ ਹਾਂ। ਅਤੇ ਫਿਰ ਉਸ ਸਮੇਂ ਤੁਹਾਡੇ ਮਨ ਵਿੱਚ ਜੋ ਵੀ ਰੂਪ ਆਉਣਾ ਚਾਹੀਦਾ ਹੈ, ਜਾਂ ਸ਼ਾਇਦ ਤੁਹਾਡਾ ਆਪਣਾ ਰੂਪ, ਉਸਨੂੰ ਸਰਵ-ਵਿਆਪਕ ਜੀਵਨ ਸ਼ਕਤੀ ਨਾਲ ਭਰ ਦਿਓ। ਕਲਪਨਾ ਕਰੋ, ਸ਼ਾਇਦ। "ਅਤੇ ਫਿਰ, ਤੁਸੀਂ ਇਸ (ਅੰਦਰੂਨੀ ਸਵਰਗੀ) ਰੌਸ਼ਨੀ ਵਿੱਚ, ਬ੍ਰਹਿਮੰਡ ਦੇ ਇਸ ਤੱਤ ਵਿੱਚ "ਇਸ਼ਨਾਨ" ਕਰਦੇ ਹੋ। ਜਿਵੇਂ ਤੁਸੀਂ ਇਸ਼ਨਾਨ ਕਰ ਰਹੇ ਹੋ, ਪਰ ਪਾਣੀ ਦਾ ਇਸ਼ਨਾਨ ਨਹੀਂ, ਸਗੋਂ ਸਰਵ-ਵਿਆਪਕ (ਅੰਦਰੂਨੀ ਸਵਰਗੀ) ਰੌਸ਼ਨੀ, ਸਰਵ ਵਿਆਪਕ ਅਸੀਸ ਅਤੇ ਪ੍ਰਕਾਸ਼ ਦਾ ਇਸ਼ਨਾਨ ਕਰ ਰਹੇ ਹੋ।ਇਸ ਲਈ ਹਰ ਹਾਲਾਤ ਵਿੱਚ, ਅਸੀਂ ਹਮੇਸ਼ਾ ਹਾਲਾਤਾਂ ਦੀ ਵਰਤੋਂ ਕਰਕੇ, ਉਸ ਰੁਝੇਵੇਂ ਦੀ ਵਰਤੋਂ ਕਰਕੇ ਜੋ ਅਸੀਂ ਉਸ ਪਲ 'ਤੇ ਹਾਂ, ਅਤੇ ਵਰਤਮਾਨ ਵਿੱਚ, ਵਰਤਮਾਨ ਸਮੇਂ ਵਿੱਚ ਰਹਿ ਕੇ ਆਪਣੇ ਆਪ ਨੂੰ ਰੋਸ਼ਨ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਹ ਸਭ ਤੋਂ ਵਧੀਆ ਸਥਿਤੀ ਹੈ। ਇਸ ਲਈ ਸਾਰੀਆਂ ਦੁਨਿਆਵੀ ਗਤੀਵਿਧੀਆਂ ਵਿੱਚ, ਅਸੀਂ ਹਮੇਸ਼ਾ ਅਭਿਆਸ ਕਰ ਸਕਦੇ ਹਾਂ। ਇਹ ਕਹਿਣ ਦੀ ਕੋਈ ਲੋੜ ਨਹੀਂ ਹੈ ਕਿ "ਮੇਰੇ ਕੋਲ ਸਮਾਂ ਨਹੀਂ ਹੈ; ... ਮੈਂ ਚੌਂਕੜੀ ਨਹੀਂ ਮਾਰ ਕੇ ਬੈਠ ਸਕਦਾ," ਅਤੇ ਇਸ ਤਰ੍ਹਾਂ ਦੀਆਂ ਗੱਲਾਂ। ਤੁਸੀਂ ਕਰ ਸਕਦੇ ਹੋ, ਕਿਸੇ ਵੀ ਸਮੇਂ ਤੁਸੀਂ ਕਰ ਸਕਦੇ ਹੋ, ਤੁਸੀਂ ਇਹ ਕਰੋ। ਅਤੇ ਜਦੋਂ ਵੀ ਤੁਸੀਂ ਨਹੀਂ ਕਰ ਸਕਦੇ, ਤੁਸੀਂ ਇਸਨੂੰ ਉਸੇ ਤਰ੍ਹਾਂ ਕਰਦੇ ਹੋ ਜਿਵੇਂ ਤੁਸੀਂ ਕੰਮ ਕਰ ਰਹੇ ਹੋ। ਆਪਣੇ ਕੰਮ ਨੂੰ ਮੈਡੀਟੇਸ਼ਨ ਵਿੱਚ ਬਦਲੋ। ਸਾਰੇ ਕੰਮਾਂ ਦੇ ਪਿੱਛੇ, ਸਾਰੀ ਭੱਜ-ਦੌੜ ਦੇ ਪਿੱਛੇ, ਸਾਰੀਆਂ ਗਤੀਵਿਧੀਆਂ ਦੇ ਪਿੱਛੇ ਦੀ ਸ਼ਕਤੀ 'ਤੇ ਧਿਆਨ ਕੇਂਦਰਿਤ ਕਰੋ, ਫਿਰ ਤੁਹਾਨੂੰ ਹਮੇਸ਼ਾ ਮੈਡੀਟੇਸ਼ਨ ਕਰਨ ਲਈ ਕੁਝ ਨਾ ਕੁਝ ਮਿਲੇਗਾ। ਅਤੇ ਹਮੇਸ਼ਾ ਬਹੁਤ ਸਾਰਾ ਸਮਾਂ ਹੁੰਦਾ ਹੈ। ਕਿਉਂਕਿ ਅਸੀਂ ਹਰ ਸਥਿਤੀ ਦੇ ਸਮੇਂ ਨੂੰ ਧਿਆਨ ਕੇਂਦਰਿਤ ਕਰਨ ਲਈ ਵਰਤ ਸਕਦੇ ਹਾਂ। ਹੁਣ ਤੁਸੀਂ ਇਹ ਸਮਝ ਗਏ? (ਹਾਂਜੀ।)ਹੁਣ, ਨੰਬਰ ਨੌਂ। "ਤੁਸੀਂ ਆਪਣੀਆਂ ਪੰਜ ਇੰਦਰੀਆਂ ਦੀ ਤੁਲਨਾ ਮੋਰ ਦੀ ਪੂਛ ਦੇ ਪੰਜ ਰੰਗਾਂ ਨਾਲ ਕਰ ਸਕਦੇ ਹੋ ਅਤੇ ਫਿਰ ਉਨ੍ਹਾਂ ਨੂੰ ਪੂਰੀ ਜਗ੍ਹਾ ਵਿੱਚ ਫੈਲਾ ਸਕਦੇ ਹੋ," ਤੁਸੀਂ ਪੰਜ-ਰੰਗਾਂ ਵਾਲੀ ਮੋਰ ਦੀ ਪੂਛ ਨੂੰ ਸਾਰੇ ਬ੍ਰਹਿਮੰਡ ਵਿੱਚ ਫੈਲਾਓ। ਉਹਨਾਂ ਨੂੰ ਰੰਗਾਂ ਨਾਲ ਭਰੋ। ਬ੍ਰਹਿਮੰਡ ਨੂੰ ਰੰਗ ਨਾਲ ਭਰ ਦਿਓ। ਪਰ, ਇਹ ਰੰਗ ਤੁਹਾਡੀਆਂ ਪੰਜ ਇੰਦਰੀਆਂ ਹੋਣੇ ਚਾਹੀਦੇ ਹਨ। ਸ਼ਾਇਦ, ਸੁੰਘਣਾ, ਚੱਖਣਾ, ਛੂਹਣਾ, ਇਹ ਇੰਦਰੀਆਂ... ਹੁਣ, ਕਿਉਂਕਿ ਮੋਰ ਦੀ ਪੂਛ ਦਾ ਰੰਗ ਬਹੁਤ ਰੰਗੀਨ ਅਤੇ ਬਹੁਤ ਸੁੰਦਰ ਹੈ, ਇਸ ਲਈ ਤੁਸੀਂ ਇਨ੍ਹਾਂ ਰੰਗਾਂ ਅਤੇ ਸੁੰਦਰਤਾ ਨੂੰ ਆਪਣੇ ਅੰਦਰ ਪਿਘਲਣ ਦਿਓ। ਅਤੇ ਫਿਰ ਜਦੋਂ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਸੀਮਾ ਹੈ, ਤੁਸੀਂ ਉਨ੍ਹਾਂ ਨੂੰ ਉਦੋਂ ਤੱਕ ਫੈਲਾ ਦਿੰਦੇ ਹੋ, ਜਦੋਂ ਤੱਕ ਕੋਈ ਹੋਰ ਸੀਮਾ ਨਹੀਂ ਬਚਦੀ। "ਉਸ ਸਥਿਤੀ ਵਿੱਚ, ਤੁਸੀਂ ਆਪਣੇ ਮਨ ਦੇ ਅੰਦਰਲੀਆਂ ਸਾਰੀਆਂ ਸਰਹੱਦਾਂ ਨੂੰ ਭੰਗ ਕਰ ਦਿੰਦੇ ਹੋ, ਅਤੇ ਫਿਰ, ਜੋ ਵੀ ਤੁਸੀਂ ਦੂਜੇ ਲੋਕਾਂ ਲਈ ਸ਼ੁਭ ਕਾਮਨਾਵਾਂ ਦਿੰਦੇ ਹੋ ਉਹ ਸੱਚ ਹੋ ਜਾਵੇਗਾ।" ਇਸ ਤਰ੍ਹਾਂ ਤੁਸੀਂ ਆਪਣੀ ਸ਼ਕਤੀ ਨੂੰ ਅਸੀਮ ਵਰਤੋਂ ਵਿੱਚ ਬਦਲਦੇ ਹੋ। ਇਸ ਤਰ੍ਹਾਂ ਤੁਸੀਂ ਅਣਗਿਣਤ ਜੀਵਾਂ ਨੂੰ ਲਾਭ ਪਹੁੰਚਾ ਸਕਦੇ ਹੋ, ਅਤੇ ... ਆਪਣੇ ਆਲੇ ਦੁਆਲੇ ਦੇ ਹਰ ਤਰ੍ਹਾਂ ਦੇ ਲੋਕਾਂ ਲਈ ਇੱਕ ਤਰ੍ਹਾਂ ਦਾ ਦਾਨੀ ਬਣ ਸਕਦੇ ਹੋ, ਜਾਂ ਜੋ ਤੁਹਾਡੇ ਸੰਪਰਕ ਵਿੱਚ ਆਉਂਦੇ ਹਨ, ਜਾਂ ਜਿਨ੍ਹਾਂ ਲਈ ਤੁਸੀਂ ਪ੍ਰਾਰਥਨਾ ਕਰ ਰਹੇ ਹੋ। ਠੀਕ ਹੈ। ਅਸੀਂ ਹੁਣ ਕਿੱਥੇ ਹਾਂ? ਨੰਬਰ ਨੌਂ ਪਹਿਲਾਂ ਹੀ, ਠੀਕ ਹੈ? ਜਦੋਂ ਮੈਂ ਬਿਨਾਂ ਉਚੇਚ ਬੋਲਦੀ ਹਾਂ, ਤਾਂ ਇਹ ਸੌਖਾ ਹੋ ਜਾਂਦਾ ਹੈ। ਪਰ ਜਦੋਂ ਮੈਨੂੰ ਪ੍ਰਾਚੀਨ ਗਿਆਨ ਦੇ ਅਰਥ 'ਤੇ ਧਿਆਨ ਕੇਂਦਰਿਤ ਕਰਨਾ ਪੈਂਦਾ ਹੈ, ਅਤੇ ਮੈਂ ਇੱਕ ਗਲਤੀ ਨਹੀਂ ਕਰਨਾ ਚਾਹੁੰਦੀ, ਤਾਂ ਇਹ ਵਧੇਰੇ ਬੌਧਿਕ ਹੁੰਦਾ ਹੈ, ਅਤੇ ਇਹ ਬਹੁਤ ਮੁਸ਼ਕਲ ਹੁੰਦਾ ਹੈ। ਬੌਧਿਕ; ਬੌਧਿਕ ਗੱਲਾਂ ਦੀ ਵਰਤੋਂ ਬਹੁਤ ਔਖੀ ਹੈ।ਨੰਬਰ ਦਸ: "ਤੁਸੀਂ ਆਪਣੀਆਂ ਅੱਖਾਂ ਬੰਦ ਵੀ ਕਰ ਸਕਦੇ ਹੋ, ਅਤੇ ਆਪਣੇ ਅੰਦਰੂਨੀ ਹੋਂਦ ਨੂੰ, ਸਾਰੇ ਵੇਰਵਿਆਂ ਵਿੱਚ ਵੇਖਣ ਦੀ ਕੋਸ਼ਿਸ਼ ਕਰ ਸਕਦੇ ਹੋ।" ਅਤੇ ਇਸ ਤਰ੍ਹਾਂ, ਜਦੋਂ ਤੁਸੀਂ ਅੰਦਰੂਨੀ ਹੋਂਦ 'ਤੇ ਧਿਆਨ ਕੇਂਦਰਿਤ ਕਰ ਰਹੇ ਹੋ, "ਤਦ ਤੁਸੀਂ ਆਪਣਾ ਸੱਚਾ, ਅਸਲੀ ਸੁਭਾਅ ਵੇਖੋਗੇ।" ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਸਮਝ ਸਕਦੇ ਹੋ। ਜੇਕਰ ਤੁਸੀਂ ਕੋਈ ਵੀ ਤਰੀਕਾ ਨਹੀਂ ਵਰਤ ਸਕਦੇ, ਤਾਂ ਇਸਨੂੰ ਛੱਡ ਦਿਓ।ਅਤੇ ਗਿਆਰਵਾਂ ਨੰਬਰ: "ਆਪਣਾ ਪੂਰਾ ਧਿਆਨ ਆਪਣੀਆਂ ਨਾੜਾਂ 'ਤੇ ਲਗਾਓ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਾੜਾਂ ਇੰਨੀਆਂ ਨਾਜ਼ੁਕ ਹਨ, ਉਵੇਂ ਜਿਵੇਂ ਕਮਲ ਦੇ ਅੰਦਰ ਕਮਲ ਦਾ ਧਾਗਾ ਹੈ । ਅਤੇ ਇਸ ਤਰ੍ਹਾਂ, ਤੁਸੀਂ ਆਪਣੇ ਭੌਤਿਕ ਜੀਵ ਨੂੰ ਬਦਲ ਦਿਓਗੇ।" ਉਸਦਾ ਮਤਲਬ ਇਹ ਸੀ ਕਿ, ਜੇਕਰ ਮਨ ਨੂੰ ਕਾਬੂ ਕਰਨਾ ਇੰਨਾ ਔਖਾ ਹੈ, ਤਾਂ ਉਸਨੂੰ ਅਜਿਹੇ ਨਾਜ਼ੁਕ ਪੈਟਰਨ 'ਤੇ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰੋ, ਜਿਵੇਂ ਸਾਡੇ ਸਰੀਰ ਦੀਆਂ ਨਾੜਾਂ। ਕਿਉਂਕਿ ਤੁਸੀਂ ਉਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ, ਇਸ ਲਈ ਮਨ ਲਈ ਇਨ੍ਹਾਂ ਸਾਰੀਆਂ ਨਾੜੀਆਂ ਦੀ ਕਲਪਨਾ ਕਰਨਾ ਬਹੁਤ ਮੁਸ਼ਕਲ ਹੈ, ਅਤੇ ਇਹ ਉਸ ਲਈ ਚੰਗਾ ਹੈ; ਇਹ ਉਸਦੀ ਚੰਗੀ ਸੇਵਾ ਕਰਦਾ ਹੈ। ਤਾਂ ਜੋ ਉਸਨੂੰ ਘੁੰਮਣ-ਫਿਰਨ ਅਤੇ ਕੁਝ ਹੋਰ ਕਰਨ ਦਾ ਸਮਾਂ ਨਾ ਮਿਲੇ। ਮੰਨ ਲਓ, ਸ਼ਾਇਦ... ਬਹੁਤ ਸਾਰੇ ਲੋਕਾਂ ਲਈ, ਉਨ੍ਹਾਂ ਲਈ ਇਸ ਤਰ੍ਹਾਂ ਗੁੰਝਲਦਾਰ ਹੋਣਾ ਢੁਕਵਾਂ ਹੁੰਦਾ ਹੈ। ਕਿਉਂਕਿ ਸਾਰੇ ਜੀਵ ਇੱਕੋ ਜਿਹੇ ਨਹੀਂ ਹੁੰਦੇ; ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਇਸ ਲਈ ਜੇਕਰ ਹਰ ਕੋਈ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰੇ, ਤਾਂ ਉਹ ਸ਼ਾਇਦ ਇੱਕ ਵੱਖਰੀ ਕਿਸਮ ਦੀ ਇਕਾਗਰਤਾ, ਇੱਕ ਵੱਖਰੀ ਸਥਿਤੀ ਦੀ ਵਰਤੋਂ ਕਰੇਗਾ।ਹਿਮਾਲਿਆ ਵਿੱਚ, ਸ਼ਾਇਦ ਤੁਹਾਨੂੰ ਇਨ੍ਹਾਂ ਸਾਰੀਆਂ ਪੇਚੀਦਗੀਆਂ ਦੀ ਲੋੜ ਨਹੀਂ ਹੈ। ਤੁਸੀਂ ਸਿਰਫ਼ ਬਰਫ਼ ਵੱਲ ਦੇਖਦੇ ਹੋ, ਅਤੇ ਫਿਰ ਜੰਮ ਜਾਂਦੇ ਹੋ। ਤੁਸੀਂ ਸਮੇਂ ਅਤੇ ਸਥਾਨ ਵਿੱਚ ਜੰਮ ਜਾਂਦੇ ਹੋ। ਅਤੇ ਮਨ ਕਿਤੇ ਹੋਰ ਨਹੀਂ ਭੱਜ ਸਕਦਾ, ਕਿਉਂਕਿ ਕੁਝ ਸਮੇਂ ਬਾਅਦ, ਉਹ ਖਾਲੀਪਨ, ਚਿੱਟੇਪਨ ਅਤੇ ਪਹਾੜ ਦੇ ਖਾਲੀਪਨ ਦਾ ਆਦੀ ਹੋ ਜਾਂਦਾ ਹੈ। ਉੱਥੇ ਉਸ ਲਈ ਕਲਪਨਾ ਕਰਨ ਲਈ ਕੁਝ ਵੀ ਨਹੀਂ ਹੈ। ਕੁਝ ਸਮੇਂ ਬਾਅਦ, ਸ਼ਾਇਦ, ਸਾਰੀਆਂ ਇੱਛਾਵਾਂ, ਮਨ ਵਿੱਚ ਦਰਜ ਸਾਰੇ ਆਦਤਨ ਨਮੂਨੇ ਥੱਕ ਜਾਣਗੇ, ਖਾਲੀ ਹੋ ਜਾਣਗੇ। ਅਤੇ ਫਿਰ ਉਹ ਇਸਨੂੰ ਅਖ਼ਬਾਰਾਂ, ਟੈਲੀਵਿਜ਼ਨ, ਜਾਂ ਮਾੜੀਆਂ ਫਿਲਮਾਂ ਨਾਲ ਵਾਪਸ ਨਹੀਂ ਭਰਦਾ। ਫਿਰ ਇਹ ਘੱਟੋ-ਘੱਟ ਅੱਧਾ ਖਾਲੀ ਰਹਿੰਦਾ ਹੈ। ਇਸੇ ਕਰਕੇ ਬਹੁਤ ਸਾਰੇ ਗੁਰੂ ਹਿਮਾਲਿਆ ਜਾਂ ਮਾਰੂਥਲ ਨੂੰ ਪਸੰਦ ਕਰਦੇ ਹਨ।ਮੈਂ ਖੁਦ ਵੀ ਮਾਰੂਥਲ ਵਿੱਚ ਰਹੀ ਸੀ। ਮੈਂ ਬਹੁਤ ਸੋਹਣੀ ਸੀ, ਕੁਝ ਸਮੇਂ ਲਈ, ਸ਼ਾਇਦ ਦੋ ਹਫ਼ਤੇ। ਫਿਰ ਇਕ ਦਿਨ, ਇਹ ਬਹੁਤ ਠੰਢ ਸੀ, ਅਤੇ ਮੈਂ ਲਗਭਗ ਢਹਿ ਢੇਰੀ ਹੋ ਗਈ। ਅਤੇ ਫਿਰ ਮੈਨੂੰ ਘਰ ਵਾਪਸ ਭੱਜਣਾ ਪਿਆ, ਸ਼ਹਿਰ ਵਿੱਚ, ਸ਼ਹਿਰ ਵਿੱਚ ਨਹੀਂ, ਪਰ ਕਿਸੇ ਹੋਰ ਜਗ੍ਹਾ। ਇਹ ਇੱਕ ਘਰ ਹੈ। ਕਿਉਂਕਿ ਜਿਸ ਮਾਰੂਥਲ ਵਿੱਚ ਮੈਂ ਰਹੀ ਸੀ, ਉੱਥੇ ਨਾ ਘਰ ਸੀ, ਨਾ ਪਾਣੀ ਸੀ, ਨਾ ਬਿਜਲੀ ਸੀ। ਉਥੇ ਪਾਣੀ ਹੈ, ਪਰ ਸਾਨੂੰ ਇਹ ਜਾ ਕੇ ਲਿਆਉਣਾ ਪਵੇਗਾ। ਬਹੁਤ ਦੂਰ, ਲਗਭਗ ਦੋ ਕਿਲੋਮੀਟਰ ਜਾਂ ਕੁਝ ਹੋਰ। ਇਹ ਇਸ ਤਰ੍ਹਾਂ ਸਿੱਧੇ ਟੂਟੀ ਤੋਂ ਨਹੀਂ ਹੈ। ਅਤੇ ਉਸ ਮਾਰੂਥਲ ਵਿੱਚ ਕੁਝ ਵੀ ਨਹੀਂ ਹੈ, ਸਿਰਫ਼ ਇੱਥੇ ਅਤੇ ਉੱਥੇ ਸੁੱਕੀਆਂ ਝਾੜੀਆਂ ਹਨ, ਅਤੇ ਚੂਹੇ(-ਲੋਕ)। ਅਤੇ, ਓਹ ਹਾਂਜੀ, ਸਾਡੇ ਕੋਲ ਖਰਗੋਸ਼(-ਲੋਕ) ਸੀ। ਮਾਰੂਥਲ ਦਾ ਖਰਗੋਸ਼(-ਵਿਅਕਤੀ) ਇੰਨਾ ਛੋਟਾ ਹੈ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਤੁਸੀਂ ਸੋਚਿਆ ਹੋਵੇਗਾ ਕਿ ਇਹ ਇੱਕ ਚੂਹਾ(-ਵਿਅਕਤੀ) ਹੈ! ਹਾਂਜੀ, ਕਾਫ਼ੀ ਛੋਟਾ, ਪਰ ਇੱਕ ਖਰਗੋਸ਼(-ਵਿਅਕਤੀ) ਵਰਗਾ ਲੱਗਦਾ ਹੈ। ਬਿਲਕੁਲ ਮੇਰੇ ਵਾਂਗ, ਮੈਂ ਛੋਟੀ ਦਿਖਦੀ ਹਾਂ ਪਰ ਮੈਂ... ਮੈਂ ਇੱਕ ਇਨਸਾਨ ਹਾਂ। ਸ਼ਾਇਦ ਮਾਰੂਥਲ ਵਿੱਚ ਖਾਣ ਲਈ ਬਹੁਤ ਕੁਝ ਨਹੀਂ ਹੈ, ਇਸ ਲਈ ਖਰਗੋਸ਼(-ਲੋਕ) ਛੋਟੇ, ਛੋਟੇ ਅਤੇ ਹੋਰ ਛੋਟੇ ਹੁੰਦੇ ਜਾਂਦੇ ਹਨ।ਤਾਂ, ਹੁਣ ਆਓ ਦੇਖਦੇ ਹਾਂ, ਹੋਰ ਕੀ। ਨੰਬਰ ਬਾਰਾਂ: "ਆਪਣੇ ਹੱਥਾਂ ਨਾਲ ਸਿਰ ਦੇ ਸੱਤ ਖੁੱਲ੍ਹਣ ਵਾਲੇ ਸਥਾਨਾਂ ਨੂੰ ਬੰਦ ਕਰਨਾ, ਅਤੇ ਫਿਰ ਤੁਹਾਡੀਆਂ ਅੱਖਾਂ ਦੇ ਵਿਚਕਾਰਲੀ ਜਗ੍ਹਾ ਸਰਬ-ਵਿਆਪੀ ਹੋ ਜਾਵੇਗੀ।" ਤੁਸੀਂ ਜਾਣਦੇ ਹੋ ਇਸਦਾ ਕੀ ਅਰਥ ਹੈ, ਹੈ ਨਾ? ਇਹ ਸਭ ਕੁਝ ਬੁੱਧੀ ਕੇਂਦਰ ਤੱਕ ਹੀ ਸੀਮਿਤ ਹੁੰਦਾ ਹੈ। ਇਸ ਬਾਰੇ ਗੱਲ ਕਰਨ ਦਾ ਵੱਖਰਾ ਤਰੀਕਾ। ਜਿਵੇਂ, ਮੈਂ ਬਹੁਤ ਸਾਰੀਆਂ ਗੱਲਾਂ ਕਰਦੀ ਹਾਂ, ਪਰ ਇਹ ਹਮੇਸ਼ਾ ਕੁਆਨ ਯਿਨ ਵਿਧੀ 'ਤੇ ਨਿਰਭਰ ਕਰਦਾ ਹੈ। ਮੈਂ ਵੱਖ-ਵੱਖ ਲੈਕਚਰ ਬਣਾਉਣ ਜਾਂਦੀ ਹਾਂ, ਵੱਖ-ਵੱਖ ਲੁਭਾਉਣੇ "ਪਕਵਾਨ," ਪਰ ਸਭ ਕੁਝ ਅੰਤ ਵਿੱਚ, ਮੈਂ ਉਨ੍ਹਾਂ ਨੂੰ ਸਿਰਫ਼ ਇੱਕ ਹੀ ਦਿੰਦੀ ਹਾਂ - ਕੁਆਨ ਯਿਨ ਵਿਧੀ ਅਤੇ (ਅੰਦਰੂਨੀ ਸਵਰਗੀ) ਰੌਸ਼ਨੀ ।ਹੁਣ, ਨੰਬਰ ਤੇਰ੍ਹਵਾਂ। ਇਹ ਉਨ੍ਹਾਂ ਲੋਕਾਂ ਲਈ ਹਨ ਜੋ ਸ਼ਾਇਦ ਚੰਗੀ ਤਰ੍ਹਾਂ ਧਿਆਨ ਕੇਂਦਰਿਤ ਨਹੀਂ ਕਰ ਸਕਦੇ, ਇਸ ਲਈ ਵੱਖ-ਵੱਖ ਤਰ੍ਹਾਂ ਦੇ ਮਦਦਗਾਰ ਔਜ਼ਾਰਾਂ ਦੀ ਵਰਤੋਂ ਕਰ ਰਹੇ ਹਨ। ਜਿਵੇਂ ਕਈ ਵਾਰ ਲੋਕ ਮੈਨੂੰ ਲਿਖਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਲਈ (ਅੰਦਰੂਨੀ ਸਵਰਗੀ) ਰੌਸ਼ਨੀ 'ਤੇ ਧਿਆਨ ਕੇਂਦਰਿਤ ਕਰਨਾ ਬਹੁਤ ਮੁਸ਼ਕਲ ਹੈ। ਤਾਂ ਮੈਂ ਕਹਿੰਦੀ ਹਾਂ, "ਠੀਕ ਹੈ, ਆਪਣੀ ਬੁੱਧੀ ਵਾਲੀ ਅੱਖ ਨੂੰ ਥੋੜ੍ਹਾ ਜਿਹਾ ਖੁਰਚੋ, ਜਾਂ ਤੁਸੀਂ ਇਸਨੂੰ ਆਪਣੇ ਨਹੁੰ ਨਾਲ ਛੂਹੋ, ਜਾਂ ਜੇ ਤੁਸੀਂ ਇਸਨੂੰ ਸਹਿ ਸਕਦੇ ਹੋ ਤਾਂ ਇੱਕ ਪਿੰਨ ਨਾਲ, ਪਰ ਆਪਣੇ ਆਪ ਨੂੰ ਖੂਨ ਨਾ ਲਾਓ। ਇੱਥੋਂ ਖੂਨ ਨਾ ਵਹਾਓ, ਬਸ ਇਸਨੂੰ ਛੂਹੋ ਤਾਂ ਜੋ ਤੁਹਾਨੂੰ ਯਾਦ ਰਹੇ।" ਇਹ ਤਰੀਕਿਆਂ ਵਿਚੋਂ ਇੱਕ ਹੈ। ਜਾਂ ਕਦੇ ਕਦੇ, ਕੋਈ... ਸ਼ਿਵ ਇੱਥੇ ਇਹ ਨਹੀਂ ਕਹਿੰਦਾ, ਪਰ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤਰੀਕੇ ਹਨ। ਉਦਾਹਰਣ ਵਜੋਂ, ਜਦੋਂ ਮੈਂ ਮੈਡੀਟੇਸ਼ਨ ਹਾਲ ਦੇ ਆਲੇ-ਦੁਆਲੇ ਘੁੰਮਦੀ ਹਾਂ, ਅਤੇ ਮੈਂ ਕੁਝ ਲੋਕਾਂ ਨੂੰ ਉੱਥੇ ਡੂੰਘੀ "ਸਮਾਧੀ" ਵਿੱਚ ਬੈਠੇ ਦੇਖਦੀ ਹਾਂ, ਸਿਰ ਹਰ ਵੇਲੇ ਇੱਧਰ-ਉੱਧਰ ਘੁੰਮਦਾ ਰਹਿੰਦਾ ਹੈ, ਅਤੇ ਫਿਰ ਮੈਂ ਉਨ੍ਹਾਂ ਨੂੰ ਤਾਜ ਚੱਕਰ 'ਤੇ ਥਪਥਪਾਉਂਦੀ ਹਾਂ, ਅਤੇ ਫਿਰ, ਉਹ ਦੁਬਾਰਾ ਧਿਆਨ ਕੇਂਦਰਿਤ ਕਰਦਾ ਹੈ। ਪਰ ਉਹ ਤਰੀਕਾ ਸ਼ਿਵ ਨੇ ਇੱਥੇ ਨਹੀਂ ਲਿਖਿਆ। ਮੈਂ ਉਸਨੂੰ ਦੱਸਾਂਗੀ, ਮੈਂ ਉਸਨੂੰ ਦੱਸਾਂਗੀ, ਉਸਨੂੰ ਇਸ ਤੋਂ ਵੱਧ ਆਧੁਨਿਕੀਕਰਨ ਕਰਨਾ ਪਵੇਗਾ। ਕਿਉਂਕਿ ਪੁਰਾਣੇ ਸਮੇਂ ਵਿੱਚ, ਸ਼ਾਇਦ ਲੋਕ ਇਸ ਤਰ੍ਹਾਂ ਇੰਨਾ ਨਹੀਂ ਸੌਂਦੇ ਸਨ। ਅਤੇ ਇਨ੍ਹਾਂ ਸਮਿਆਂ ਵਿੱਚ, ਲੋਕਾਂ ਕੋਲ ਏਅਰ ਕੰਡੀਸ਼ਨ ਅਤੇ ਹੀਟਿੰਗ ਸਿਸਟਮ ਹਨ, ਇਸ ਲਈ ਇਹ ਬਹੁਤ ਆਰਾਮਦਾਇਕ ਹੈ। ਇਸ ਲਈ ਲੋਕ ਬਹੁਤ ਜ਼ਿਆਦਾ ਆਰਾਮਦਾਇਕ ਹੁੰਦੇ ਹਨ, ਇਸ ਲਈ ਸਾਨੂੰ ਹੋਰ ਬਹੁਤ ਸਾਰੇ ਤਰੀਕੇ ਵਰਤਣੇ ਪੈਣਗੇ।ਇਸ ਲਈ, ਉਹ ਕਹਿੰਦਾ ਹੈ, ਤੇਰਵਾਂ ਨੰਬਰ, ਉਹ ਕਹਿੰਦਾ ਹੈ, "ਜੇ ਤੁਸੀਂ ਧਿਆਨ ਕੇਂਦਰਿਤ ਨਹੀਂ ਕਰ ਸਕਦੇ," ਮੈਡੀਟੇਸ਼ਨ ਕਰਦੇ ਹੋਏ, ਸ਼ਾਇਦ, "ਤਾਂ ਤੁਸੀਂ ਆਪਣੀਆਂ ਅੱਖਾਂ ਨੂੰ ਹਲਕਾ ਜਿਹਾ, ਹਲਕਾ, ਉਵੇਂ ਜਿਵੇਂ ਇੱਕ ਖੰਭ ਵਾਂਗ ਛੂਹ ਸਕਦੇ ਹੋ। ਅਤੇ ਫਿਰ ਸ਼ਾਇਦ ਉਸ ਸਮੇਂ ਤੁਸੀਂ (ਅੰਦਰੂਨੀ ਸਵਰਗੀ) ਰੌਸ਼ਨੀ ਵੇਖੋਗੇ।" ਹਾਂਜੀ, ਮੈਨੂੰ ਲੱਗਦਾ ਹੈ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੀਆਂ ਅੱਖਾਂ ਜ਼ਿਆਦਾ ਰਗੜਨੀਆਂ ਚਾਹੀਦੀਆਂ ਹਨ, ਕਿਉਂਕਿ ਤੁਸੀਂ ਹਮੇਸ਼ਾ ਸੌਂਦੇ ਹੋ। ਜੇ ਤੁਸੀਂ ਇੱਕ ਖੰਭ ਵਾਂਗ ਛੂਹੋਗੇ, ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਹਿੱਲ ਵੀ ਨਹੀਂ ਸਕੋਗੇ। ਤੁਸੀਂ ਆਪਣੇ ਦਸਤਾਨਿਆਂ ਅਤੇ ਹਰ ਚੀਜ਼ ਨਾਲ ਰਗੜੋ। ਉਸਨੇ ਜੋ ਕਿਹਾ ਉਹ ਪੁਰਾਣੇ ਸਮੇਂ ਦੇ ਲੋਕਾਂ ਲਈ ਸੀ। ਪਰ ਫਿਰ ਵੀ, ਜੇਕਰ ਤੁਸੀਂ ਧਿਆਨ ਕੇਂਦਰਿਤ ਨਹੀਂ ਕਰ ਸਕਦੇ ਤਾਂ ਤੁਸੀਂ ਕੋਸ਼ਿਸ਼ ਕਰ ਸਕਦੇ ਹੋ। ਆਪਣੀਆਂ ਉਂਗਲਾਂ ਨਾਲ ਆਪਣੀਆਂ ਅੱਖਾਂ ਨੂੰ ਛੂਹਣ ਲਈ ਜੋ ਕੋਸ਼ਿਸ਼ ਤੁਸੀਂ ਕਰਦੇ ਹੋ, "ਇੱਕ ਖੰਭ ਵਾਂਗ ਹਲਕਾ", ਉਹ ਇਕਾਗਰਤਾ ਹੋਣੀ ਚਾਹੀਦੀ ਹੈ। ਇਹ ਸਿਰਫ਼ ਤੁਹਾਡੇ ਮਨ ਨੂੰ ਵਾਪਸ ਧਿਆਨ ਵਿੱਚ ਲਿਆਉਣ ਦੀ ਇੱਕ ਚਾਲ ਹੈ। ਤਾਂ ਇਹ ਕਾਫ਼ੀ ਵਧੀਆ ਹੈ, ਹੈ ਨਾ? (ਹਾਂਜੀ।)ਇਸ ਲਈ ਜਦੋਂ ਤੁਸੀਂ ਪਹਿਲਾਂ ਹੀ ਹਰ ਤਰ੍ਹਾਂ ਦੇ ਉਲਟ-ਪੁਲਟ ਹੋ, ਜਰਮਨੀ ਤੋਂ ਅਮਰੀਕਾ ਤੱਕ ਅੱਗੇ-ਪਿੱਛੇ ਸੋਚਦੇ ਹੋ, ਅਤੇ ਫਿਰ ਬਾਥਰੂਮ ਵਾਪਸ ਜਾਂਦੇ ਹੋ, ਅਤੇ ਦੁਬਾਰਾ ਖਾਣ-ਵਾਲੇ ਕਮਰੇ ਵਿੱਚ ਵਾਪਸ ਜਾਂਦੇ ਹੋ, ਅਤੇ ਫਿਰ ਜੇ ਤੁਸੀਂ ਆਪਣੇ ਹੱਥ ਨੂੰ "ਇੱਕ ਖੰਭ ਵਾਂਗ ਹਲਕਾ" ਰੱਖਣ ਲਈ ਕਾਫ਼ੀ ਧਿਆਨ ਕੇਂਦਰਿਤ ਕਰ ਸਕਦੇ ਹੋ, ਤਾਂ ਤੁਹਾਡੇ ਵਰਗਾ ਇਕ ਖੁਰਦਰਾ ਹੱਥ ਉੱਥੇ ਉਪਰ ਰਖਦੇ ਹੋਂ, ਫਿਰ ਘੱਟੋ ਘੱਟ ਤੁਸੀਂ ਦੁਬਾਰਾ ਮੈਡੀਟੇਸ਼ਨ ਦੇ ਕਾਰੋਬਾਰ ਵਿੱਚ ਵਾਪਸ ਆ ਜਾਓਗੇ। ਤਾਂ, ਮੈਨੂੰ ਲੱਗਦਾ ਹੈ ਕਿ ਗੁਰੂ ਬਹੁਤ ਹੁਸ਼ਿਆਰ ਸੀ; ਸ਼ਿਵ ਬਹੁਤ ਹੁਸ਼ਿਆਰ ਸੀ। ਉਸਨੇ ਹਰ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕਰਕੇ ਸਾਡੇ ਅੰਦਰਲੀਆਂ ਹਰ ਤਰ੍ਹਾਂ ਦੀਆਂ ਬੁਰੀਆਂ ਆਦਤਾਂ ਅਤੇ ਨਕਾਰਾਤਮਕਤਾ ਨੂੰ ਖਤਮ ਕਰ ਦਿੱਤਾ।Photo Caption: "ਤੁਹਾਡੀ ਸੁਰਖਿਆ ਲਈ ਪਹਿਰਾ ਦੇ ਰਿਹਾ"











