ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਾਂਤੀ ਸਮਝੌਤੇ ਲਈ ਤਿੰਨ ਕਦਮ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਬਸ ਇਸ ਤਰਾਂ ਰਿਕਾਰਡ ਕਰ ਰਹੀ ਹਾਂ ਜਿਵੇਂ ਇਹ ਇੱਕ ਡਾਇਰੀ ਹੋਵੇ, ਅਤੇ ਕਿਉਂਕਿ ਕੱਲ੍ਹ ਰਾਤ ਸਾਡੀ ਬਹੁਤ ਸਾਰੇ ਰਾਜਿਆਂ ਨਾਲ ਇੱਕ ਕਾਨਫਰੰਸ ਹੋਈ ਸੀ, ਮੈਂ ਤੁਹਾਨੂੰ ਦੱਸਿਆ, ਅਤੇ ਨਾਲ ਹੀ ਅਲਟੀਮੇਟ, ਅੰਤਮ ਸਤਿਗੁਰੂ ਦੇ ਕੁਝ ਸੁਨੇਹੇ ਵੀ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਸਭ ਤੋਂ ਮਹਾਨ, ਸਭ ਤੋਂ ਮਹਾਨ ਤੋਂ ਪਰੇ ਸਰਬਸ਼ਕਤੀਮਾਨ ਪ੍ਰਮਾਤਮਾ ਵੱਲੋਂ ਸਨ। ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਰਿਕਾਰਡ ਨਹੀਂ ਕਰ ਸਕੀ, ਕਿਉਂਕਿ ਜੇ ਮੈਂ ਲਾਈਟ ਜਗਾਉਂਦੀ ਹਾਂ, ਭਾਵੇਂ ਫ਼ੋਨ ਤੋਂ ਸਿਰਫ਼ ਇੱਕ ਫਲੈਸ਼ਲਾਈਟ ਹੀ ਕਿਉਂ ਨਾ ਹੋਵੇ, ਤਾਂ ਮੈਨੂੰ ਹੁਣ ਇੰਨੀ ਇਕਾਗਰਤਾ ਮਹਿਸੂਸ ਨਹੀਂ ਹੁੰਦੀ। ਅਤੇ ਨਾਲ ਹੀ, ਅਚਾਨਕ ਜਾਗਣਾ ਅਤੇ ਫਿਰ ਰਾਤ ਦੇ ਹਨੇਰੇ ਵਿੱਚ ਮੈਡੀਟੇਸ਼ਨ ਕਰਨ ਲਈ ਵਾਪਸ ਜਾਣਾ, ਇਹ ਬਹੁਤ ਸ਼ਾਂਤਮਈ ਅਹਿਸਾਸ ਨਹੀਂ ਹੈ।

ਮੈਂ ਰਾਜਿਆਂ ਦੇ ਕੁਝ ਸਿਰਲੇਖ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਕਿ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਹੈ, ਪਰ ਉਸ ਤੋਂ ਬਾਅਦ ਉਨ੍ਹਾਂ ਦੇ ਸਾਰੇ ਸਿਰਲੇਖ ਅਤੇ ਨਾਮ ਯਾਦ ਰੱਖਣਾ ਮੁਸ਼ਕਲ ਸੀ। ਅਤੇ ਨਾਲ ਹੀ, ਕਾਨਫਰੰਸ ਦੇ ਅੰਦਰ ਸਾਰੀਆਂ ਗੱਲਬਾਤਾਂ ਅਤੇ ਕੁਝ ਘਟਨਾਵਾਂ ਨੂੰ ਲਿਖਣ ਲਈ ਕਾਫ਼ੀ ਸਮਾਂ ਹੋਣਾ ਮੁਸ਼ਕਲ ਹੈ। ਉਨ੍ਹਾਂ ਵਿੱਚੋਂ ਕੁਝ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ। ਅਤੇ ਭਾਵੇਂ ਮੈਂ ਤੁਹਾਨੂੰ ਦੱਸ ਸਕਾਂ, ਸਾਰੇ ਨਾਮ ਲਿਖਣੇ ਮੁਸ਼ਕਲ ਹਨ। ਇਹ ਬਹੁਤ ਤੇਜ਼ੀ ਨਾਲ ਚਮਕਦੇ ਹਨ। ਜਿਵੇਂ ਜਦੋਂ ਤੁਸੀਂ ਕੋਈ ਕਾਨਫਰੰਸ ਕਰਦੇ ਹੋ, ਤੁਸੀਂ ਲੋਕਾਂ ਦੇ ਨਾਮ ਪੇਸ਼ ਕਰਦੇ ਹੋ, ਤੁਸੀਂ ਸਾਰਿਆਂ ਦੇ ਕੁਝ ਲਿਖਣ ਦੀ ਉਡੀਕ ਨਹੀਂ ਕਰਦੇ। ਤੁਸੀਂ ਹੁਣੇ ਸੂਚੀ ਪੜ੍ਹੀ ਹੈ। ਅਤੇ ਮੇਰੇ ਕੋਲ ਇਹ ਸਭ ਯਾਦ ਰੱਖਣ ਦਾ ਦਿਮਾਗ ਨਹੀਂ ਹੈ। ਤਾਂ, ਮੈਂ ਬਸ ਸੋਚ ਰਹੀ ਸੀ, "ਓਹ, ਮੈਂ ਫ਼ੋਨ 'ਤੇ ਗੱਲ ਕਿਉਂ ਨਾ ਕਰਾਂ?" ਮੈਂ ਹੁਣ ਆਵਾਜ਼ ਦੁਆਰਾ ਰਿਕਾਰਡ ਰੱਖਣ ਲਈ ਇਸ ਤਰਾਂ ਕਰ ਰਹੀ ਹਾਂ। ਅਤੇ ਮੈਂ ਇਸਨੂੰ ਆਪਣੇ ਵਿਗਵੈਮ ਦੇ ਅੰਦਰ ਆਪਣੇ ਹੱਥਾਂ ਵਿੱਚ ਸਿਰਫ਼ ਇੱਕ ਰਿਕਾਰਡਰ ਨਾਲ ਰਿਕਾਰਡ ਕਰ ਰਹੀ ਹਾਂ। ਤੁਸੀਂ ਜਾਣਦੇ ਹੋ ਮੈਂ ਇਸਨੂੰ ਇਸ ਤਰਾਂ ਬੁਲਾਉਂਦੀ ਹਾਂ ਕਿਉਂਕਿ ਇਹ ਇੱਕ ਵਿਗਵੈਮ ਆਕਾਰ ਦਾ ਹੈ। ਬਾਹਰ, ਲੋਕ ਬਹੁਤ ਸਾਰੇ ਵਿਗਵੈਮ ਕਿਸਮ ਦੇ ਟੈਂਟ ਵੇਚਦੇ ਹਨ। ਤੁਸੀਂ ਅੱਜ ਕੱਲ੍ਹ ਉਹਨਾਂ ਨੂੰ ਆਸਾਨੀ ਨਾਲ ਲੱਭ ਸਕਦੇ ਹੋ।

ਇਹ ਅਜੇ ਇਕ ਫਲਾਈ-ਇਨ ਨਿਊਜ਼ ਜਾਂ ਕੁਝ ਵੀ ਹੋਣ ਦਾ ਇਰਾਦਾ ਨਹੀਂ ਸੀ। ਇਸਦਾ ਉਦੇਸ਼ ਸਿਰਫ਼ ਗੱਲ ਕਰਨਾ ਸੀ, ਕਾਨਫਰੰਸ ਵਿੱਚ ਕੀ ਹੋ ਰਹੀ ਹੈ ਜਾਂ ਕਿਸ ਬਾਰੇ ਗੱਲ ਕੀਤੀ ਗਈ ਹੈ, ਇਸਨੂੰ ਯਾਦ ਰੱਖਣਾ ਸੀ। ਪਰ ਮੈਂ ਇਸਨੂੰ ਬਾਅਦ ਵਿੱਚ ਰਿਕਾਰਡ ਕਰ ਲਿਆ। ਕੁਝ ਲਾਪਤਾ ਵੀ ਹਨ। ਮੈਂ ਇੱਕੋ ਸਮੇਂ ਇਕ ਕਾਨਫਰੰਸ ਅਤੇ ਰਿਕਾਰਡ ਨਹੀਂ ਕਰ ਸਕਦੀ। ਸੋ, ਮੈਂ ਇਸਨੂੰ ਬਾਅਦ ਵਿੱਚ ਰਿਕਾਰਡ ਕੀਤਾ। ਅਤੇ ਜਦੋਂ ਇਹ ਛੋਟਾ ਹੁੰਦਾ ਹੈ, ਤਾਂ ਇਸਨੂੰ ਯਾਦ ਰੱਖਣਾ ਆਸਾਨ ਹੁੰਦਾ ਹੈ। ਜਦੋਂ ਇਹ ਬਹੁਤ ਲੰਬੇ ਅਤੇ ਵੱਖਰੇ ਨਾਮ ਹੋਣ, ਤਾਂ ਇਹ ਇੰਨਾ ਆਸਾਨ ਨਹੀਂ ਹੁੰਦਾ। ਪਰ ਜੇ ਮੈਂ ਸਾਰੇ ਯਾਦ ਕਰਦੀ ਹਾਂ, ਤਾਂ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ।

ਮੈਂ ਤੁਹਾਨੂੰ ਇਹ ਕੁਝ ਪੜ੍ਹੇ ਹਨ ਤਾਂ ਕਿ ਤੁਸੀਂ ਜਾਣ ਲਵੋਂ ਕਿ ਇਸ ਸੰਸਾਰ ਵਿੱਚ ਤੁਸੀਂ ਇਕੱਲੇ ਨਹੀਂ ਹੋ। ਸਾਡੇ ਸੰਸਾਰ ਦੇ ਅੰਦਰ ਅਤੇ ਸਾਡੀ ਸੰਸਾਰ ਤੋਂ ਬਾਹਰ ਵੀ ਵੱਖ-ਵੱਖ ਸੰਸਾਰ ਛੁਪੇ ਹੋਏ ਹਨ। ਅਤੇ ਹਰੇਕ ਸੰਸਾਰ ਦਾ ਆਪਣਾ ਇੱਕ ਕਿਰਦਾਰ ਹੁੰਦਾ ਹੈ। ਉਦਾਹਰਣ ਵਜੋਂ, ਲੜਾਈ ਦਾ ਸੰਸਾਰ ਜੋ ਅਸੀਂ ਪਿਛਲੇ ਹਫ਼ਤੇ ਜਿੱਤ‌ਿਆ ਹੈ। ਉਹ ਸਿਰਫ਼ ਲੜ ਰਹੇ ਹਨ; ਬਹੁਤ ਲੜਾਕੂ ਜੀਵ। ਜਾਂ ਮੈਂ ਤੁਹਾਨੂੰ ਹੁਣੇ ਪੜ੍ਹ ਕੇ ਸੁਣਾਇਆ ਹੈ ਇੱਕ ਹੈ ਸ਼ਾਂਤੀ... ਕੀ? ਸ਼ਾਂਤੀ... ਮੈਂ ਇਸਨੂੰ ਦੇਖਦੀ ਹਾਂ। ਸ਼ਾਂਤੀ ਜਾਤੀ ਦੇ ਲੋਕ। ਲਵ ਪੀਪਲ ਵਰਲਡ। ਉਦਾਹਰਣ ਵਜੋਂ, ਸ਼ਾਂਤੀ ਜਾਤੀ ਸੰਸਾਰ, ਦੋਸਤੀ ਲੋਕ ਸੰਸਾਰ, ਲਵਿੰਗ ਡਵੈਲਰਸ ਸੰਸਾਰ, ਦਿਆਲੂ ਦਿਲਾਂ ਵਾਲਾ ਸੰਸਾਰ। ਇਹ ਲੋਕ, ਉਨ੍ਹਾਂ ਦਾ ਚਰਿੱਤਰ ਉਨ੍ਹਾਂ ਦੇ ਸਿਰਲੇਖ ਦੇ ਅੰਦਰ ਹੀ ਸਮਾਇਆ ਹੋਇਆ ਹੈ। ਜੇ ਤੁਸੀਂ ਉਨ੍ਹਾਂ ਦਾ ਸਿਰਲੇਖ ਪੜ੍ਹਦੇ ਹੋ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਕੀ ਹਨ। ਉਹ ਦੋਸਤੀ ਪਸੰਦ ਲੋਕ ਹਨ। ਉਸ ਸੰਸਾਰ ਦੇ ਅੰਦਰ, ਸਿਰਫ਼ ਦੋਸਤੀ ਹੈ, ਦੋਸਤੀ।

ਗੱਡੀ ਚਲਾਉਣ ਵਾਲੇ ਲੋਕ, ਉਹਨਾਂ ਨੂੰ ਗੱਡੀ ਚਲਾਉਣਾ ਬਹੁਤ ਪਸੰਦ ਹੈ। ਅਤੇ ਉਹ ਲੋਕਾਂ ਨੂੰ ਵੀ ਮਦਦ ਦਿੰਦੇ ਹਨ ਜੇਕਰ ਉਹ ਪੇਸ਼ੇਵਰ ਤੌਰ 'ਤੇ ਗੱਡੀ ਚਲਾਉਂਦੇ ਹਨ ਜਾਂ ਦੌੜਦੇ ਹਨ, ਜਾਂ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣਾ ਚਾਹੁੰਦੇ ਹਨ। ਜੇਕਰ ਉਹ ਡਰਾਈਵਰ ਕਾਫ਼ੀ ਨੇਕ ਹਨ ਤਾਂ ਉਹ ਮਦਦ ਜ਼ਰੂਰ ਕਰਦੇ ਹਨ। ਸੋ ਭਾਵੇਂ ਉਨ੍ਹਾਂ ਕੋਲ ਸ਼ਕਤੀ ਹੋਵੇ, ਉਹ ਹਮੇਸ਼ਾ ਕਿਸੇ ਨੂੰ ਵੀ ਅਸੀਸ ਨਹੀਂ ਦੇ ਸਕਦੇ ਕਿਉਂਕਿ ਕੁਝ ਲੋਕ ਉਨ੍ਹਾਂ ਦੇ ਧਿਆਨ ਦੇ ਯੋਗ ਨਹੀਂ ਹਨ, ਜਾਂ ਉਹ ਗੁਣਾਂ ਅਤੇ ਉਦੇਸ਼ਾਂ ਤੋਂ ਬਹੁਤ ਦੂਰ ਹਨ, ਜਾਂ ਗਡੀ ਚਲਾਉਣ ਵਾਲਿਆਂ ਦੇ ਨਿਯਮਾਂ ਤੋਂ ਬਿਨਾਂ ਗੱਡੀ ਚਲਾਉਂਦੇ ਹਨ, ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹਨ, ਸੜਕਾਂ 'ਤੇ ਗਡੀ ਚਲਾਉਣ ਦੇ ਨਿਯਮਾਂ ਦਾ ਕੋਈ ਸਤਿਕਾਰ ਨਹੀਂ ਕਰਦੇ ਅਤੇ ਮੌਤ ਅਤੇ ਮੁਸੀਬਤ ਦਾ ਕਾਰਨ ਬਣਦੇ ਹਨ ਅਤੇ ਇਹ ਸਭ ਕੁਝ। ਇਹ, ਗੱਡੀ ਚਲਾਉਣ ਵਾਲੇ ਲੋਕ ਮਦਦ ਨਹੀਂ ਕਰ ਸਕਦੇ, ਭਾਵੇਂ ਉਹ ਚਾਹੁਣ। ਸਾਨੂੰ ਵੀ ਅਸ਼ੀਰਵਾਦ ਪ੍ਰਾਪਤ ਕਰਨ ਲਈ, ਤੁਸੀਂ ਇਹ ਕਿਵੇਂ ਕਹੋਂਗੇ, ਉਸੇ ਤਰਾਂ ਹੋਣਾ ਪਵੇਗਾ । ਕਿਉਂਕਿ ਜੇਕਰ ਤੁਸੀਂ ਇੱਕੋ ਬਾਰੰਬਾਰਤਾ, ਇੱਕੋ ਪੱਧਰ 'ਤੇ ਨਹੀਂ ਹੋ, ਤਾਂ ਤੁਸੀਂ ਇਸਨੂੰ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਬਹੁਤ ਪ੍ਰਾਰਥਨਾ ਕਰ ਸਕਦੇ ਹੋ, ਪਰ ਤੁਹਾਡੇ ਕੋਲ ਕੁਝ ਨਹੀਂ ਹੋਵੇਗਾ।

ਨਾਲੇ, ਅਸੀਂ ਪ੍ਰਾਰਥਨਾ ਕਰਨ ਵਿੱਚ ਇਮਾਨਦਾਰ ਨਹੀਂ ਹਾਂ। ਇਸ ਤੋਂ ਇਲਾਵਾ, ਜੇਕਰ ਤੁਸੀਂ ਦੂਜਿਆਂ ਦੇ ਵਿਰੁੱਧ ਕੁਝ ਕਰਦੇ ਹੋ, ਜੋ ਦੂਜਿਆਂ ਲਈ ਨੁਕਸਾਨਦੇਹ ਹੁੰਦਾ ਹੈ, ਤਾਂ ਤੁਸੀਂ ਆਪਣੇ ਆਪ ਨੂੰ ਕੱਟ ਲੈਂਦੇ ਹੋ ਜਾਂ ਜਿਵੇਂ ਤੁਸੀਂ ਆਪਣੇ ਦੁਆਲੇ ਇੱਕ ਕੰਧ ਬਣਾਈ ਹੁੰਦੀ ਹੈ ਜਿਸ ਵਿੱਚੋਂ ਕੋਈ ਵੀ ਬਰਕਤ ਨਹੀਂ ਲੰਘ ਸਕਦੀ। ਇਹ ਸਿਰਫ਼ ਕਹਿਣ ਦਾ ਇੱਕ ਤਰੀਕਾ ਹੈ। ਇਹ ਇੱਕ ਤਰ੍ਹਾਂ ਨਾਲ ਇਕ ਕੰਧ ਨਹੀਂ ਹੈ। ਜਿਵੇਂ ਤੁਸੀਂ ਰੇਨਕੋਟ ਪਾ ਕੇ ਬਾਰਿਸ਼ ਵਿੱਚ ਬਾਹਰ ਜਾਂਦੇ ਹੋ, ਭਾਵੇਂ ਕਿੰਨੀ ਵੀ ਤੇਜ਼ ਬਾਰਿਸ਼ ਕਿਉਂ ਨਾ ਹੋਵੇ, ਤੁਹਾਡੇ ਤੱਕ ਬਹੁਤ ਘੱਟ ਪਹੁੰਚੇਗਾ। ਜਿਵੇਂ, ਤੁਸੀਂ ਗੋਤਾਖੋਰਾਂ ਨੂੰ ਦੇਖਦੇ ਹੋ, ਉਹ ਡੱਡੂ ਵਰਗੇ ਸੂਟ ਪਹਿਨਦੇ ਹਨ। ਉਨ੍ਹਾਂ ਦੀ ਚਮੜੀ ਤੱਕ ਪਾਣੀ ਬਿਲਕੁਲ ਵੀ ਨਹੀਂ ਪਹੁੰਚ ਸਕਦਾ। ਅਤੇ ਪੁਲਾੜ ਯਾਤਰੀ, ਜੇ ਉਹ ਆਪਣੇ ਯੰਤਰਾਂ, ਜਾਂ ਆਪਣੇ ਪੁਲਾੜ ਸਟੇਸ਼ਨਾਂ ਦੀ ਜਾਂਚ ਕਰਨ, ਜਾਂ ਉਨ੍ਹਾਂ ਦੀ ਮੁਰੰਮਤ ਕਰਨ ਲਈ ਬਾਹਰ ਜਾਂਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਹੀ ਤੰਗ ਸੂਟ ਪਹਿਨਣੇ ਪੈਂਦੇ ਹਨ। ਨਹੀਂ ਤਾਂ, ਜੇਕਰ ਉਹ ਬਾਹਰ ਦੇ ਵਾਯੂਮੰਡਲ ਵਿੱਚ ਜਾਂਦੇ ਹਨ ਤਾਂ ਉਹ ਟੁਕੜੇ-ਟੁਕੜੇ ਹੋ ਸਕਦੇ ਹਨ। ਇਹ ਇੱਕ ਵੱਖਰਾ ਪਰੈਸ਼ਰ, ਦਬਾਅ ਹੈ। ਸਮੁੰਦਰ ਵਿੱਚ ਗੋਤਾਖੋਰਾਂ ਨਾਲ ਵੀ ਇਹੀ ਹਾਲ ਹੈ। ਜਿੰਨਾ ਡੂੰਘਾ, ਓਨਾ ਹੀ ਜ਼ਿਆਦਾ ਦਬਾਅ। ਸੋ ਉਨ੍ਹਾਂ ਨੂੰ ਆਪਣਾ ਧਿਆਨ ਰੱਖਣਾ ਪਵੇਗਾ ਅਤੇ ਸਹੀ ਯੰਤਰ ਪਹਿਨਣੇ ਪੈਣਗੇ। ਨਹੀਂ ਤਾਂ, ਉਹ ਸਮੁੰਦਰ ਵਿੱਚ ਨਹੀਂ ਬਚ ਸਕਦੇ ਸਨ। ਇਹ ਕੁਝ ਛੋਟੀਆਂ ਉਦਾਹਰਣਾਂ ਹਨ ਤਾਂ ਜੋ ਤੁਸੀਂ ਸਮਝ ਸਕੋ ਕਿ ਇਹ ਕੀ ਹੈ।

ਸੋ ਇਸ ਭੌਤਿਕ ਸੰਸਾਰ ਵਿੱਚ, ਸਾਨੂੰ ਜਿਉਂਦੇ ਰਹਿਣ ਲਈ ਇਸ ਭੌਤਿਕ ਸਰੀਰ ਦੀ ਲੋੜ ਹੈ। ਪਰ ਇਸ ਭੌਤਿਕ ਸੰਸਾਰ ਦੇ ਕਾਰਨ, ਅਸੀਂ ਬਹੁਤ ਵੱਖਰੇ ਹਾਂ। ਉਦਾਹਰਣ ਵਜੋਂ, ਇੱਕ ਦੂਜੇ ਤੋਂ ਵੀ, ਅਤੇ ਈਸ਼ਵਰਤਾ ਤੋਂ, ਬ੍ਰਹਿਮੰਡ ਦੀ ਸ਼ਕਤੀ ਤੋਂ, ਜਦੋਂ ਤੱਕ ਅਸੀਂ ਚੰਗੀ ਤਰ੍ਹਾਂ ਨਹੀਂ ਸਿੱਖਦੇ ਕਿ ਵਿਸ਼ਵ ਸ਼ਕਤੀ ਨਾਲ ਕਿਵੇਂ ਸੰਪਰਕ ਕਰਨਾ ਹੈ, ਇਸ ਵਿੱਚ ਕਿਵੇਂ ਡੂੰਘਾਈ ਨਾਲ ਜਾਣਾ ਹੈ, ਹੋਰ ਸ਼ਕਤੀਸ਼ਾਲੀ ਕਿਵੇਂ ਬਣਨਾ ਹੈ, ਭੌਤਿਕ ਸਰੀਰ ਦੇ ਨਾਲ ਵੀ। ਪਰ, ਬੇਸ਼ੱਕ, ਇਹ ਵਧੇਰੇ ਸੀਮਤ ਹੈ।

ਜੇਕਰ ਯਿਸੂ ਮਸੀਹ, ਪਰਮੇਸ਼ੁਰ ਦੇ ਪੁੱਤਰ ਨੂੰ, ਇਹ ਭਾਰੀ ਯੰਤਰ ਨਾ ਪਹਿਨਣਾ ਪੈਂਦਾ ਜਿਸਨੂੰ ਅਸੀਂ ਸਰੀਰ ਕਹਿੰਦੇ ਹਾਂ, ਤਾਂ ਉਸਨੂੰ ਇੰਨਾ ਸੀਮਤ ਅਤੇ ਇੰਨੀ ਛੋਟੀ ਉਮਰ ਵਿੱਚ, ਇੰਨੀ ਜਲਦੀ ਮਰਨ ਦੀ ਜ਼ਰੂਰਤ ਨਹੀਂ ਪੈਂਦੀ। ਉਹ ਸਭ ਤੋਂ ਸ਼ਕਤੀਸ਼ਾਲੀ ਹੈ। ਪਰ ਇਸ ਸੰਸਾਰ ਦੇ ਕਰਮ, ਉਹ ਊਰਜਾ ਜੋ ਮਨੁੱਖਾਂ ਅਤੇ ਕੁਝ ਹੋਰ ਜੀਵਾਂ ਦੁਆਰਾ ਬਣਾਈ ਗਈ ਹੈ, ਜ਼ਿਆਦਾਤਰ ਲੋਕਾਂ ਲਈ ਆਪਣੀ ਦੈਵੀ ਸ਼ਕਤੀ ਨਾਲ ਸੰਪਰਕ ਕਰਨਾ ਅਸੰਭਵ ਬਣਾ ਦਿੰਦੀ ਹੈ। ਅਤੇ ਕਿਉਂਕਿ ਪ੍ਰਭੂ ਯਿਸੂ ਹੇਠਾਂ ਆਏ ਅਤੇ ਇਸ ਭੌਤਿਕ ਪਹਿਲੂ ਦੇ ਪਾਗਲਪਨ ਵਿੱਚ ਦਖਲ ਦਿੱਤਾ, ਉਸਨੂੰ ਵੀ ਬਹੁਤ ਸਾਰੇ ਹੋਰ ਗੁਰੂਆਂ ਵਾਂਗ ਦੁੱਖ ਝੱਲਣਾ ਪਿਆ। ਇਹ ਇਕ ਬਹੁਤ ਹੀ ਦੁਖਦਾਈ ਗੱਲ ਹੈ।

ਇਸੇ ਲਈ ਇਸ ਸੰਸਾਰ ਦੇ ਜੀਵ ਆਪਣੇ ਆਪ ਨੂੰ ਵਾਰ-ਵਾਰ ਰੀਸਾਈਕਲ ਕਰਦੇ ਹਨ। ਕਿਉਂਕਿ ਇੱਕ ਵਾਰ ਜਦੋਂ ਉਹ ਭੌਤਿਕ ਸਰੀਰ ਛੱਡ ਦਿੰਦੇ ਹਨ, ਤਾਂ ਉਹਨਾਂ ਨੇ ਜੋ ਵੀ ਕੀਤਾ, ਜੋ ਵੀ ਕਿਹਾ, ਉਹ ਸਭ ਆਕਾਸ਼ੀ ਕਿਤਾਬਾਂ ਵਿੱਚ ਦਰਜ ਹੋ ਜਾਂਦਾ ਹੈ। ਹਰ ਇੱਕ ਕੋਲ ਆਪਣੇ ਲਈ ਇੱਕ ਕਿਤਾਬ ਹੈ। ਜੱਜ ਜੋ ਵੀ ਕਹੇ, ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਨਾ ਹੀ ਰੱਦ ਕੀਤਾ ਜਾ ਸਕਦਾ ਹੈ, ਕਿਉਂਕਿ ਉਨ੍ਹਾਂ ਕੋਲ ਸਾਰੇ ਸਬੂਤ ਹਨ, ਇੱਕ ਕਿਤਾਬ ਵਾਂਗ ਜਾਂ ਇੱਕ ਫਿਲਮ ਵਾਂਗ, ਇੱਕ ਫਿਲਮ ਜੋ ਤੁਸੀਂ ਦੇਖ ਸਕਦੇ ਹੋ। ਇਹ ਬਹੁਤ ਤੇਜ਼ ਚੱਲੇਗਾ, ਤੁਸੀਂ ਇਸਨੂੰ ਬਹੁਤ ਤੇਜ਼ੀ ਨਾਲ ਪੜ੍ਹ ਸਕਦੇ ਹੋ, ਪਰ ਇਹ ਸਭ ਸਾਫ਼ ਹੈ ਜਿਵੇਂ ਮੈਂ ਹੁਣ ਤੁਹਾਡੇ ਨਾਲ ਇੱਕ ਆਮ ਗਤੀ ਵਿੱਚ ਗੱਲ ਕਰ ਰਹੀ ਹਾਂ। ਸੋ ਜੇਕਰ ਤੁਹਾਡੇ ਵਿੱਚੋਂ ਕੋਈ ਇਹ ਸੋਚ ਰਿਹਾ ਹੈ ਕਿ ਤੁਸੀਂ ਰਾਤ ਦੇ ਹਨੇਰੇ ਵਿੱਚ ਚੁੱਪ-ਚਾਪ ਜਾਂ ਗੁਪਤ ਤਰੀਕੇ ਨਾਲ ਬੁਰੇ ਕੰਮ ਕੀਤੇ ਹਨ, ਤਾਂ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗੇਗਾ, ਤੁਸੀਂ ਗਲਤ ਹੋ। ਤੁਸੀਂ ਜੋ ਵੀ ਕਰਦੇ ਹੋ ਉਹ ਰਿਕਾਰਡ ਕੀਤਾ ਜਾਂਦਾ ਹੈ ਅਤੇ ਆਪਣੇ ਆਪ ਹੀ, ਬ੍ਰਹਿਮੰਡ ਦੇ ਨਿਯਮ ਅਤੇ ਸ਼ਕਤੀ ਨਾਲ, ਖਾਸ ਕਰਕੇ ਹੇਠਲੇ ਆਯਾਮ ਵਿੱਚ। ਰਿਕਾਰਡਿੰਗ ਲਾਇਬ੍ਰੇਰੀ ਨੂੰ ਆਕਾਸ਼ੀ ਲਾਇਬ੍ਰੇਰੀ ਕਿਹਾ ਜਾਂਦਾ ਹੈ, ਅਤੇ ਉੱਥੇ ਦਰਜ ਚੀਜ਼ਾਂ, ਉਹ ਕਹਿੰਦੇ ਹਨ ਕਿ ਇਹ ਆਕਾਸ਼ੀ ਰਿਕਾਰਡ, ਜਾਂ ਲਾਇਬ੍ਰੇਰੀ ਹੈ। ਲਾਇਬ੍ਰੇਰੀ ਦੀਆਂ ਕਿਤਾਬਾਂ ਜਾਂ ਵੀਡੀਓ ਹਨ। ਇਹ ਇਸੇ ਤਰ੍ਹਾਂ ਦਾ ਹੈ।

ਸੋ ਅਸੀਂ ਜੋ ਵੀ ਕਰਦੇ ਹਾਂ, ਜੋ ਵੀ ਸੋਚਦੇ ਹਾਂ, ਜੋ ਵੀ ਕਹਿੰਦੇ ਹਾਂ, ਇਹ ਬਿਹਤਰ ਹੈ ਕਿ ਅਸੀਂ ਨਿੱਜੀ ਅਤੇ ਚੰਗੇ ਰਹੀਏ, ਜਿਵੇਂ ਕਿ ਤੁਸੀਂ ਇਸਨੂੰ ਬਿਨਾਂ ਕਿਸੇ ਪਛਤਾਵੇ, ਬਿਨਾਂ ਕਿਸੇ ਸ਼ਰਮ ਦੇ ਪੂਰੇ ਸੰਸਾਰ ਨੂੰ ਦਿਖਾ ਸਕਦੇ ਹੋ, ਕਿਉਂਕਿ ਇਹ ਸਭ ਵਧੀਆ ਅਤੇ ਨੇਕ ਹੈ। ਫਿਰ ਮੌਤ ਦੇ ਸਮੇਂ, ਤੁਸੀਂ ਬਸ ਸਵਰਗ ਵਿੱਚ ਜਾਓਗੇ। ਭਾਵੇਂ ਤੁਹਾਡਾ ਕੋਈ ਗੁਰੂ ਨਹੀਂ ਹੈ, ਅਤੇ ਤੁਸੀਂ ਇੰਨੇ ਨੇਕ ਅਤੇ ਇਮਾਨਦਾਰ ਹੋ, ਸਵਰਗ ਜਾਣ ਜਾਵੇਗਾ, ਪ੍ਰਮਾਤਮਾ ਜਾਣੇਗਾ, ਅਤੇ ਫਿਰ ਤੁਸੀਂ ਆਪਣੀ ਅਧਿਆਤਮਿਕ ਯੋਗਤਾ ਦੇ ਅਨੁਸਾਰ, ਸਵਰਗ ਵਿੱਚ ਜਾਓਗੇ, ਨੀਵਾਂ ਜਾਂ ਉੱਚਾ। ਭਾਵੇਂ ਤੁਸੀਂ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹੋ ਜਾਂ ਤੁਹਾਡੀ ਮਦਦ ਲਈ ਕੋਈ ਗੁਰੂ ਹੈ।

ਜੇ ਤੁਸੀਂ ਮਾੜੇ ਕੰਮ ਕਰਦੇ ਹੋ, ਭਾਵੇਂ ਇਸ ਸੰਸਾਰ ਵਿੱਚ ਕੋਈ ਨਾ ਜਾਣਦਾ ਹੋਵੇ, ਸਾਰਾ ਬ੍ਰਹਿਮੰਡ ਜਾਣਦਾ ਹੈ, ਅਤੇ ਨਰਕ ਜਾਣਦਾ ਹੈ, ਸਵਰਗ ਜਾਣਦਾ ਹੈ। ਇਸੇ ਲਈ ਜੇ ਤੁਸੀਂ ਬਿਨਾਂ ਕਿਸੇ ਗਵਾਹ ਦੇ ਦੂਜਿਆਂ ਨਾਲ ਭਿਆਨਕ ਕੰਮ ਕੀਤੇ ਤਾਂ ਤੁਸੀਂ ਸਿੱਧੇ ਨਰਕ ਵਿੱਚ ਜਾਓਗੇ। ਕੋਈ ਭੌਤਿਕ ਗਵਾਹ ਨਹੀਂ ਹੈ, ਪਰ ਅਦਿੱਖ ਸੰਸਾਰ ਵਿੱਚ ਹਰ ਕੋਈ ਇਸਨੂੰ ਜਾਣਦਾ ਹੈ। ਅਤੇ ਤੁਸੀਂ ਇਹ ਜਾਣਦੇ ਹੋ, ਇਹੀ ਗੱਲ ਹੈ। ਤੁਸੀਂ ਉਹ ਸਭ ਕੁਝ ਜਾਣਦੇ ਹੋ ਜੋ ਤੁਸੀਂ ਕੀਤਾ ਜਾਂ ਕਰਦੇ ਹੋ। ਸੋ ਅਵਚੇਤਨ ਸਭ ਕੁਝ ਰਿਕਾਰਡ ਕਰੇਗਾ। ਅਤੇ ਸੋ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਨਰਕ ਵਿੱਚ ਜਾਣਾ ਪਵੇਗਾ, ਜਾਂ ਤੁਹਾਨੂੰ ਸਵਰਗ ਵਿੱਚ ਜਾਓਗੇ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਉਂ।

ਹੋ ਸਕਦਾ ਹੈ ਕਿ ਭੌਤਿਕ ਨੂੰ ਪਤਾ ਨਾ ਹੋਵੇ, ਜਾਂ ਉਸਨੂੰ ਜਾਣਨਾ ਪਸੰਦ ਨਾ ਹੋਵੇ, ਪਰ ਤੁਹਾਡਾ ਅਵਚੇਤਨ, ਤੁਹਾਡੀ ਚੇਤਨਾ, ਤੁਹਾਡੀ ਆਤਮਾ, ਤੁਹਾਡਾ ਮਨ ਸਭ ਕੁਝ ਜਾਣਦਾ ਹੈ। ਅਤੇ ਫਿਰ ਤੁਸੀਂ ਖੁਦ ਫੈਸਲਾ ਕਰੋਗੇ ਕਿ ਤੁਸੀਂ ਕਿੱਥੇ ਜਾਣਾ ਹੈ। ਇਸੇ ਲਈ ਲੋਕ ਨਰਕ ਵਿੱਚ ਜਾਂਦੇ ਹਨ, ਕਿਸੇ ਨੂੰ ਵੀ ਉਨ੍ਹਾਂ ਨੂੰ ਉੱਥੇ ਘਸੀਟਣ ਦੀ ਕੋਈ ਲੋੜ ਨਹੀਂ ਹੈ। ਉਹ ਆਪਣੇ ਸਰੀਰਕ ਜੀਵਨ ਦੌਰਾਨ ਕੀਤੇ ਗਏ ਸਾਰੇ ਗੈਰ-ਪੁੰਨ, ਅਨੈਤਿਕ ਕੰਮਾਂ ਜਾਂ ਵਿਚਾਰਾਂ ਜਾਂ ਬੋਲੀ ਦੇ ਕੂੜੇ ਨੂੰ ਸਾਫ਼ ਕਰਨ ਲਈ ਆਪਣੇ ਆਪ ਨੂੰ ਉੱਥੇ ਘਸੀਟਦੇ ਹਨ। ਸੋ ਸੁਚੇਤ ਰਹੋ, ਇਸ ਬਾਰੇ ਸਾਵਧਾਨ ਰਹੋ ਕਿ ਤੁਸੀਂ ਕਿਵੇਂ ਵਿਹਾਰ ਕਰਦੇ ਹੋ, ਕਿਵੇਂ ਬੋਲਦੇ ਹੋ, ਕਿਵੇਂ ਸੋਚਦੇ ਹੋ।

ਇਹ ਬਿਹਤਰ ਹੈ ਕਿ ਤੁਸੀਂ ਹਮੇਸ਼ਾ ਆਪਣੇ ਸਾਰੇ ਮਨ, ਆਪਣੇ ਦਿਲ ਨੂੰ ਪ੍ਰਮਾਤਮਾ 'ਤੇ ਕੇਂਦ੍ਰਿਤ ਰੱਖੋ। ਆਪਣੇ ਸਾਰੇ ਵਿਚਾਰਾਂ ਨੂੰ ਇਕਾਗਰ ਕਰੋ, ਆਪਣਾ ਸਭ ਤੋਂ ਸ਼ੁੱਧ ਧਿਆਨ ਪ੍ਰਮਾਤਮਾ ਨੂੰ ਭੇਟ ਕਰੋ। ਪ੍ਰਾਰਥਨਾ ਕਰੋ, ਧਿਆਨ ਕਰੋ, ਤੋਬਾ ਕਰੋ। ਜੇ ਤੁਸੀਂ ਜਾਣਦੇ ਹੋ ਕਿ ਤੁਸੀਂ ਬੁਰੇ ਕੰਮ ਕਰਦੇ ਹੋ, ਤਾਂ ਤੁਸੀਂ ਪਛਤਾਵਾ ਕਰੋ। ਜੇ ਤੁਸੀਂ ਨਹੀਂ ਜਾਣਦੇ, ਤਾਂ ਵੀ ਤੁਸੀਂ ਪਛਤਾਵਾ ਕਰੋ। ਪ੍ਰਮਾਤਮਾ ਨੂੰ ਕਹੋ, "ਸ਼ਾਇਦ ਮੈਨੂੰ ਨਹੀਂ ਪਤਾ ਕਿ ਮੈਂ ਕੀ ਗਲਤ ਕੀਤਾ ਹੈ, ਪਰ ਜੇ ਮੈਂ ਕੀਤਾ ਹੈ, ਤਾਂ ਮੈਂ ਇਸ ਸਭ ਲਈ ਪਛਤਾਵਾ ਕਰਦਾ ਹਾਂ। ਮਾਫ਼ ਕਰ ਦਿਓ। ਮੈਂ ਤੁਹਾਡੇ ਹੁਕਮਾਂ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰਾਂਗਾ।" ਜਿਨ੍ਹਾਂ ਵਿੱਚੋਂ ਸਿਰਫ਼ ਦਸ ਜਾਂ ਪੰਜ ਹੀ ਹਨ। ਇਹ ਬਹੁਤ ਜ਼ਿਆਦਾ ਨਹੀਂ ਹੈ। ਸਿਰਫ਼ ਇੱਕ ਧਰਮੀ ਇਨਸਾਨ ਹੋਣ ਲਈ, ਇਹ ਅਸਲ ਵਿੱਚ ਬਹੁਤ ਜ਼ਿਆਦਾ ਨਹੀਂ ਹੈ।

ਕੋਈ ਵੀ ਚੀਜ਼ ਜੋ ਅਨੈਤਿਕ ਜਾਂ ਅਣਮਨੁੱਖੀ ਹੈ, ਤੁਹਾਨੂੰ ਉਸ ਤੋਂ ਬਚਣਾ ਚਾਹੀਦਾ ਹੈ। ਕੋਈ ਵੀ ਵਧੀਆ ਕੰਮ ਜੋ ਤੁਸੀਂ ਆਪਣੇ ਲਈ ਕਰਨਾ ਚਾਹੁੰਦੇ ਹੋ, ਕੋਈ ਵੀ ਕੰਮ ਜੋ ਤੁਹਾਨੂੰ ਖੁਸ਼ੀ, ਦਿਲ ਦੀ ਸ਼ੁੱਧਤਾ, ਮਨ ਦੀ ਸਪਸ਼ਟਤਾ, ਅਤੇ ਆਤਮਾ ਨੂੰ ਸ਼ੁੱਧਤਾ ਦਿੰਦਾ ਹੈ, ਜੋ ਪ੍ਰਮਾਤਮਾ ਅਤੇ ਸਵਰਗ ਨੂੰ ਪ੍ਰਸੰਨ ਕਰਦਾ ਹੈ, ਤੁਸੀਂ ਉਹ ਕਰੋ। ਇਹਨਾਂ ਦੇ ਉਲਟ ਕੁਝ ਵੀ, ਇਹ ਨਾ ਕਰੋ। ਫਿਰ ਤੁਸੀਂ ਘਰ ਵਾਪਸ ਚਲੇ ਜਾਓਗੇ। ਜਾਂ ਭਾਵੇਂ ਤੁਸੀਂ ਘਰ ਵਾਪਸ ਨਹੀਂ ਜਾਣਾ ਚਾਹੁੰਦੇ, ਤੁਸੀਂ ਇੱਕ ਉੱਚੇ ਸਵਰਗ ਵਿੱਚ ਜਾਓਗੇ, ਅਨੰਦ, ਖੁਸ਼ੀ, ਅਤੇ ਉਹ ਸਭ ਕੁਝ ਮਾਣੋਗੇ ਜਿਸਦੀ ਤੁਹਾਨੂੰ ਬਿਲਕੁਲ ਲੋੜ ਹੈ। ਤੁਹਾਨੂੰ ਸ਼ਾਇਦ ਕਦੇ ਵੀ ਉੱਪਰ ਕਿਸੇ ਚੀਜ਼ ਦੀ ਲੋੜ ਨਾ ਪਵੇ, ਪਰ ਜੇ ਤੁਹਾਨੂੰ ਲੋੜ ਪਈ, ਤਾਂ ਤੁਹਾਨੂੰ ਇਹ ਜ਼ਰੂਰ ਮਿਲੇਗੀ। ਨਰਕ ਵਿੱਚ ਜਾਣ ਦੀ ਬਜਾਏ, ਸਾੜੇ ਅਤੇ ਤਸੀਹੇ ਦਿੱਤੇ ਜਾਣ ਦੀ ਬਜਾਏ, ਉੱਥੇ ਹਮੇਸ਼ਾ ਲਈ ਦੁੱਖ ਝੱਲਣਾ।

ਤੁਸੀਂ ਸ਼ਾਇਦ ਪੁੱਛੋਗੇ ਕਿ 92 ਸੰਸਾਰ ਦੇ ਸਿਰਫ਼ 92 ਰਾਜੇ ਹੀ ਸ਼ਾਂਤੀ ਪ੍ਰਕਿਰਿਆ, ਸ਼ਾਂਤੀ ਫੌਜਾਂ ਵਿੱਚ ਕਿਉਂ ਸ਼ਾਮਲ ਹੋਏ। ਇਹ ਹੈ ਕਿਉਂਕਿ ਦੂਜੇ ਰਾਜਿਆਂ ਨੂੰ, ਉਹਨਾਂ ਨੂੰ ਇਸਦੀ ਲੋੜ ਨਹੀਂ ਹੈ। ਉਹ ਹੋਰ ਤਰ੍ਹਾਂ ਦੇ ਕੰਮ ਕਰਦੇ ਹਨ। ਇਹ ਰਾਜੇ, ਇਹ ਲੋਕ, ਉਹ ਇੱਕ ਸੰਸਾਰ ਵਿੱਚ ਰਹਿ ਰਹੇ ਹਨ, ਆਪਣੀ ਸੰਸਾਰ ਵਿੱਚ, ਅਤੇ ਉਨ੍ਹਾਂ ਦੇ ਕੁਝ ਫਰਜ਼ ਹਨ ਜੋ ਉਨ੍ਹਾਂ ਦੇ ਗੁਆਂਢੀ ਮਾਹੌਲ ਵਿੱਚ ਖੁਸ਼ੀ ਅਤੇ ਸ਼ਾਂਤੀ ਨਾਲ ਵੀ ਸਬੰਧਤ ਹਨ।

ਜਿਵੇਂ ਅਸੀਂ ਇਸ ਸੰਸਾਰ ਵਿੱਚ ਰਹਿੰਦੇ ਹਾਂ, ਮੈਂ ਤੁਹਾਨੂੰ ਦੱਸਿਆ ਸੀ, ਸਾਡੇ ਸੰਸਾਰ ਵਿੱਚ ਬਹੁਤ ਸਾਰੇ ਸੰਸਾਰ ਰਲਦੇ-ਮਿਲਦੇ ਹਨ। ਅਤੇ ਸੋਚ ਦੀ ਹਰ ਛੋਟੀ ਜਿਹੀ ਖਿਸਕਣ ਜੋ ਵੀ ਸੰਸਾਰ ਦਿਸ਼ਾ ਵਿੱਚ ਜਾਂਦੀ ਹੈ, ਫਿਰ ਅਸੀਂ ਉਸ ਸੰਸਾਰ ਦੀਆਂ ਗਤੀਵਿਧੀਆਂ ਅਤੇ ਨਤੀਜਿਆਂ ਵਿੱਚ ਹਿੱਸਾ ਲੈਂਦੇ ਹਾਂ। ਪੈਰ ਦੀ ਹਰ ਛੋਟੀ ਜਿਹੀ ਫਿਸਲਣ ਨਾਲ, ਤੁਸੀਂ ਨਰਕ ਦੇ ਸੰਸਾਰ ਜਾਂ ਭੂਤਾਂ ਦੇ ਸੰਸਾਰ ਵਿੱਚ ਚਲੇ ਜਾਓਗੇ। ਜੇਕਰ ਤੁਹਾਡੇ ਕੋਲ ਉਨ੍ਹਾਂ ਦੇ ਵਿਚਾਰਾਂ ਵਰਗੇ ਵਿਚਾਰ ਹਨ, ਉਨ੍ਹਾਂ ਦੇ ਕੰਮਾਂ ਵਰਗੇ ਕੰਮ ਹਨ, ਉਨ੍ਹਾਂ ਦੀ ਜੀਵਨ ਸ਼ੈਲੀ ਵਰਗੀ ਜੀਵਨ ਸ਼ੈਲੀ ਹੈ, ਤਾਂ ਤੁਸੀਂ ਉੱਥੇ ਹੋਵੋਗੇ।

ਭੌਤਿਕ ਸੰਸਾਰ ਵਿੱਚ, ਸ਼ਾਇਦ ਤੁਹਾਨੂੰ ਇਹ ਤੁਰੰਤ ਦਿਖਾਈ ਨਾ ਦੇਵੇ। ਕਈ ਵਾਰ ਤੁਸੀਂ ਇਸਨੂੰ ਤੁਰੰਤ ਦੇਖਦੇ ਹੋ, ਪਰ ਕਈ ਵਾਰ ਨਹੀਂ। ਇਹ ਉਸ ਸਮੇਂ ਤੁਹਾਡੇ ਕਰਮ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਡੇ ਜੀਵਨ ਦੇ ਕਰਮ ਦਾ ਪੜਾਅ ਇੰਨਾ ਵਧੀਆ ਹੈ, ਤਾਂ ਤੁਹਾਡੇ ਦੁਆਰਾ ਕੀਤੇ ਗਏ ਬੁਰੇ ਕੰਮ ਵੀ ਤੁਹਾਨੂੰ ਤੁਰੰਤ ਪ੍ਰਭਾਵਿਤ ਨਹੀਂ ਕਰਦੇ, ਕਿਉਂਕਿ ਤੁਸੀਂ ਉਸ ਸਮੇਂ ਚੰਗੇ ਕਰਮ ਦੇ ਦੌਰ ਵਿੱਚ ਹੋ। ਕਰਮ ਤੁਹਾਡੀ ਜ਼ਿੰਦਗੀ ਦੇ ਨਾਲ-ਨਾਲ ਵਹਿੰਦੇ ਰਹਿੰਦੇ ਹਨ। ਇਸੇ ਲਈ ਕਈ ਵਾਰ ਤੁਹਾਡੀ (ਚੰਗੀ) ਕਿਸਮਤ ਹੁੰਦੀ ਹੈ, ਕਈ ਵਾਰ ਤੁਸੀਂ ਕਾਰੋਬਾਰ ਗੁਆ ਦਿੰਦੇ ਹੋ ਕਿਉਂਕਿ ਕਰਮ ਦਾ ਪ੍ਰਵਾਹ, ਉਸ ਸਮੇਂ ਤੁਸੀਂ ਜਿੱਥੇ ਵੀ ਹੋਵੋਗੇ, ਤੁਸੀਂ ਉਸ ਕਰਮ ਦਾ ਆਨੰਦ ਮਾਣੋਗੇ ਜਾਂ ਵੱਖਰੇ ਕਰਮ ਦਾ ਦੁੱਖ ਭੋਗੋਗੇ। ਸੋ ਜੇਕਰ ਤੁਹਾਡੇ ਕੋਲ ਹਮੇਸ਼ਾ ਚੰਗੇ ਗੁਣ ਹਨ, ਗੁਣਾਂ ਦਾ ਭੰਡਾਰ ਹੈ, ਤਾਂ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਇਹ ਬਿਹਤਰ ਹੈ ਕਿ ਤੁਸੀਂ ਕੋਈ ਬੁਰਾ ਕੰਮ ਨਾ ਕਰੋ, ਫਿਰ ਨਤੀਜੇ ਤੁਹਾਡੇ ਕੋਲ ਵਾਪਸ ਨਹੀਂ ਆਉਣਗੇ। ਆਈਨਸਟਾਈਨ ਨੇ ਕਿਹਾ ਸੀ ਕਿ ਜੇਕਰ ਤੁਸੀਂ ਇੱਕ ਥਾਂ 'ਤੇ ਰਹੋਗੇ ਅਤੇ ਦੂਰੋਂ ਕੁਝ ਸੁੱਟ ਦਿਓਗੇ, ਜੇਕਰ ਤੁਸੀਂ ਉਸੇ ਥਾਂ 'ਤੇ ਰਹਿੰਦੇ ਹੋ, ਤਾਂ ਫਿਰ ਉਹ ਚੀਜ਼, ਜੋ ਵੀ ਤੁਸੀਂ ਸੁੱਟ ਦਿੱਤੀ ਹੈ, ਤੁਹਾਡੇ ਕੋਲ ਵਾਪਸ ਆ ਜਾਵੇਗੀ। ਇਹ ਕਰਮ ਨੂੰ ਸਮਝਾਉਣ ਦਾ ਇੱਕ ਤਰੀਕਾ ਹੈ, ਕਰਮ ਦਾ ਕੀ ਅਰਥ ਹੈ - ਜਿਵੇਂ ਜੋ ਤੁਸੀਂ ਬੀਜਦੇ ਹੋ, ਉਸੇ ਤਰ੍ਹਾਂ ਤੁਸੀਂ ਵੱਢੋਗੇ।

ਸੋ ਜੇਕਰ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਪ੍ਰਮਾਤਮਾ, ਈਸ਼ਵਰਤਾ 'ਤੇ ਕੇਂਦ੍ਰਿਤ ਰੱਖਦੇ ਹੋ, ਅਤੇ ਨੇਕ, ਚੰਗੇ ਅਤੇ ਸ਼ੁੱਧ ਬਣਦੇ ਹੋ, ਤਾਂ ਕੁਝ ਵੀ ਤੁਹਾਨੂੰ ਅਸਲ ਵਿੱਚ ਛੂਹ ਨਹੀਂ ਸਕਦਾ। ਅਤੇ ਬਿਨਾਂ ਕਿਸੇ ਅਧਿਆਤਮਿਕ ਗੁਰੂ ਦੇ ਵੀ, ਤੁਸੀਂ ਸਵਰਗ ਨੂੰ ਜਾਓਗੇ। ਬਸ ਤੁਹਾਨੂੰ ਮਰਨ ਤੱਕ ਇੰਤਜ਼ਾਰ ਕਰਨਾ ਪਵੇਗਾ। ਜਦੋਂ ਕਿ ਜੇਕਰ ਤੁਹਾਡੇ ਕੋਲ ਇੱਕ ਮਹਾਨ ਗਿਆਨਵਾਨ ਗੁਰੂ ਹੈ ਜੋ ਤੁਹਾਡੀ ਬੁੱਧੀ ਅੱਖ ਖੋਲ੍ਹਣ ਵਿੱਚ ਤੁਹਾਡੀ ਮਦਦ ਕਰਦਾ ਹੈ, ਦੀਖਿਆ ਦੇ ਸਮੇਂ ਤੁਹਾਡੀ ਆਤਮਾ ਨੂੰ ਮੁਕਤ ਕਰਦਾ ਹੈ, ਤਾਂ ਤੁਸੀਂ ਜੀਉਂਦੇ ਹੋਏ ਪਹਿਲਾਂ ਹੀ ਸਵਰਗ ਨੂੰ ਦੇਖ ਸਕਦੇ ਹੋ। ਜਿਵੇਂ ਸੇਂਟ ਪੌਲ ਨੇ ਕਿਹਾ ਸੀ, "ਮੈਂ ਰੋਜ਼ ਮਰਦਾ ਹਾਂ।"

ਮੇਰੇ ਪਰਮੇਸ਼ੁਰ ਦੇ ਬਹੁਤ ਸਾਰੇ ਪੈਰੋਕਾਰ "ਰੋਜ਼ਾਨਾ ਮਰਦੇ ਹਨ।" ਅਸੀਂ ਅਜਿਹਾ ਕਰਦੇ ਹਾਂ। ਅਸੀਂ ਮੈਡੀਟੇਸ਼ਨ ਕਰਦੇ ਹਾਂ ਅਤੇ ਅਸੀਂ "ਮਰਦੇ" ਹਾਂ। ਇਹ ਇਸ ਤਰਾਂ ਨਹੀਂ ਹੈ ਕਿ ਅਸੀਂ ਸੱਚਮੁੱਚ ਉਸ ਦਿਨ ਵਾਂਗ ਮਰ ਜਾਂਦੇ ਹਾਂ ਜਦੋਂ ਅਸੀਂ ਸੰਸਾਰ ਨੂੰ ਆਪਣਾ ਆਖਰੀ ਸਯੋਨਾਰਾ ਕਰਦੇ ਹਾਂ। ਪਰ ਤੁਸੀਂ "ਮਰਦੇ" ਹੋ, ਕਿਉਂਕਿ ਤੁਸੀਂ ਵੱਖਰੇ ਹੋ ਜਾਵੋਗੇ। ਤੁਸੀਂ ਅਜੇ ਵੀ ਇਸ ਸੰਸਾਰ ਨਾਲ ਜੁੜੇ ਹੋਏ ਹੋ, ਪਰ ਤੁਸੀਂ ਇਸ ਸੰਸਾਰ ਦੇ ਲੋਕਾਂ ਦੇ ਹਰ ਕੰਮ, ਹਰ ਵਿਵਹਾਰ, ਦੁਨਿਆਵੀ, ਰੋਜ਼ਾਨਾ ਦੇ ਕੰਮਾਂ ਵਿੱਚ ਵੱਖਰੇ ਹੋਵੋਗੇ। ਤੁਸੀਂ ਸਵਰਗ ਵਿੱਚ ਇਸ ਤਰਾਂ ਹੋਵੋਗੇ ਜਿਵੇਂ ਤੁਸੀਂ ਪਹਿਲਾਂ ਹੀ ਮਰ ਚੁੱਕੇ ਹੋ ਅਤੇ ਸਵਰਗ ਵਿੱਚ ਚਲੇ ਗਏ ਹੋ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਅਸੀਂ "ਰੋਜ਼ਾਨਾ ਮਰਦੇ ਹਾਂ।"

ਤਾਂ, ਤੁਸੀਂ ਦੋ ਸੰਸਾਰਾਂ ਵਿੱਚ ਰਹਿ ਸਕਦੇ ਹੋ। ਅਤੇ ਕਈ ਵਾਰ ਭੌਤਿਕ ਅਤੇ ਅਧਿਆਤਮਿਕ ਸੰਸਾਰ ਵੀ ਇਕੱਠੇ ਰਲ ਜਾਂਦੇ ਹਨ। ਸੋ ਤੁਸੀਂ ਸਵਰਗ ਵਿੱਚ ਵੀ ਚੀਜ਼ਾਂ ਦੇਖਦੇ ਹੋ ਜਾਂ ਕਰਦੇ ਹੋ ਜਦੋਂ ਕਿ ਤੁਹਾਡਾ ਸਰੀਰ ਅਜੇ ਵੀ ਚੀਜ਼ਾਂ ਕਰਦਾ ਹੈ, ਇਸ ਭੌਤਿਕ ਪਹਿਲੂ ਵਿੱਚ ਚੀਜ਼ਾਂ ਨੂੰ ਵੇਖਦਾ ਹੈ। ਇਹ ਵੀ ਹੁੰਦਾ ਹੈ। ਤੁਸੀਂ ਮੇਰੇ ਕੁਝ ਪ੍ਰਮਾਤਮਾ ਦੇ ਪੈਰੋਕਾਰਾਂ ਨੂੰ ਪੁੱਛ ਸਕਦੇ ਹੋ। ਉਹ ਇਹ ਜਾਣਦੇ ਹਨ। ਇਹ ਵੀ ਹੁੰਦਾ ਹੈ ਕਿ ਉਹ ਭੁੱਲ ਜਾਂਦੇ ਹਨ, ਉਹ ਵਾਪਸ ਆ ਜਾਂਦੇ ਹਨ, ਅਤੇ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਸਵਰਗ ਵਿੱਚ ਕੀ ਦੇਖਿਆ ਹੈ। ਜਾਂ ਸਵਰਗ ਨਹੀਂ ਚਾਹੁੰਦਾ ਕਿ ਉਹ ਦੇਖਣ ਕਿਉਂਕਿ ਇਹ ਬਹੁਤ ਵਧੀਆ ਹੈ, ਉਹ ਤੁਰੰਤ ਸਵਰਗ ਜਾਣਾ ਚਾਹ ਸਕਦੇ ਹਨ। ਉਹ ਹੁਣ ਇਸ ਸੰਸਾਰ ਵਿੱਚ ਕੁਝ ਵੀ ਨਹੀਂ ਕਰਨਾ ਚਾਹੁੰਦੇ। ਪਰ ਉਹਨਾਂ ਨੂੰ ਕਰਮ ਦੇ ਦੇਣ ਅਤੇ ਲੈਣ ਲਈ ਰਹਿਣਾ ਪੈਂਦਾ ਹੈ। ਅਤੇ ਉਹਨਾਂ ਨੂੰ ਸੰਸਾਰ ਨੂੰ ਅਸੀਸ ਦੇਣ ਲਈ, ਦੂਜੇ ਜੀਵਾਂ ਨੂੰ ਗਿਆਨਵਾਨ ਬਣਾਉਣ ਵਿੱਚ ਮਦਦ ਕਰਨ ਲਈ, ਜਾਂ ਉਹਨਾਂ ਦੀ ਅਧਿਆਤਮਿਕ ਜਾਂ ਸਰੀਰਕ ਤੌਰ 'ਤੇ ਲੋੜ ਦੇ ਸਮੇਂ ਵਿੱਚ ਮਦਦ ਕਰਨ ਲਈ ਰਹਿਣਾ ਪੈਂਦਾ ਹੈ।

ਤੁਸੀਂ ਮੈਨੂੰ ਪੁੱਛੋਗੇ ਕਿ ਕੁਝ ਹੋਰ ਰਾਜੇ ਜਾਂ ਦੇਵਤੇ ਸ਼ਾਂਤੀ ਸੈਨਾ ਵਿੱਚ ਕਿਉਂ ਨਹੀਂ ਸ਼ਾਮਲ ਹੁੰਦੇ - ਕਿਉਂਕਿ ਉਨ੍ਹਾਂ ਕੋਲ ਕਰਨ ਲਈ ਹੋਰ ਵੀ ਕੰਮ ਹਨ। ਜਿਵੇਂ ਸਾਡੇ ਸਮਾਜ ਵਿੱਚ, ਸਾਡੇ ਕੋਲ ਸਿਪਾਹੀ ਹਨ ਜੋ ਲੋਕਾਂ ਦੀ ਸੁਰੱਖਿਆ ਅਤੇ ਰਾਸ਼ਟਰ ਦੀ ਸ਼ਾਂਤੀ ਅਤੇ ਸੁਰੱਖਿਆ ਦੀ ਰੱਖਿਆ ਲਈ ਹਨ। ਸੋ ਉਹ ਮੈਡੀਕਲ ਟੀਮ ਵਿੱਚ ਸ਼ਾਮਲ ਨਹੀਂ ਹੋ ਸਕਦੇ ਕਿਉਂਕਿ ਉਹ ਹੋਰ ਕੰਮਾਂ ਵਿੱਚ ਰੁੱਝੇ ਹੋਏ ਹਨ। ਬ੍ਰਹਿਮੰਡ ਵਿੱਚ ਵੀ, ਵੱਖ-ਵੱਖ ਰਾਜਿਆਂ ਦੇ ਵੱਖ-ਵੱਖ ਫਰਜ਼ ਹੁੰਦੇ ਹਨ। ਵੱਖ-ਵੱਖ ਦੇਵਤਿਆਂ ਦੇ ਵੱਖ-ਵੱਖ ਕੰਮ ਹੁੰਦੇ ਹਨ।

ਅਤੇ ਸਤਿਗੁਰੂ ਦਾ ਕੰਮ ਸਿਰਫ਼ ਉਨ੍ਹਾਂ ਨਿਰਾਸ਼ ਰੂਹਾਂ ਨੂੰ ਬਚਾਉਣਾ ਹੈ ਜੋ ਘਰ ਜਾਣਾ ਚਾਹੁੰਦੀਆਂ ਹਨ। ਇਸ ਤਰਾਂ, ਜੇਕਰ ਤੁਸੀਂ ਘਰ ਜਾਣਾ ਚਾਹੁੰਦੇ ਹੋ, ਤੁਸੀਂ ਪ੍ਰਮਾਤਮਾ ਨੂੰ ਦੇਖਣਾ ਚਾਹੁੰਦੇ ਹੋ, ਤੁਸੀਂ ਇਸ ਪਹਿਲੂ ਤੋਂ ਦੂਰ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸੱਚਮੁੱਚ ਇਮਾਨਦਾਰ ਹੋਣਾ ਪਵੇਗਾ ਅਤੇ ਇਸ 'ਤੇ ਧਿਆਨ ਕੇਂਦਰਿਤ ਕਰਨਾ ਪਵੇਗਾ। ਨਹੀਂ ਤਾਂ, ਇਹ ਤੁਹਾਡੀ ਬਿਲਕੁਲ ਵੀ ਮਦਦ ਨਹੀਂ ਕਰਦਾ। ਅਤੇ ਤੁਹਾਡਾ ਚਾਨਣ ਨਹੀਂ ਚਮਕੇਗਾ। ਤੁਹਾਡੇ ਸਵਰਗੀ ਕੰਨ ਵੀ ਉੱਚੇ (ਸਵਰਗੀ) ਸੰਗੀਤ (ਸੱਚੀ ਸਿੱਖਿਆ) ਨੂੰ ਨਹੀਂ ਸੁਣ ਸਕਦੇ। ਇਹੀ ਗੱਲ ਹੈ। ਸੋ, ਤੁਹਾਡਾ ਦਿਲ ਤੁਹਾਡੀ ਕਿਸਮਤ ਦਾ ਫੈਸਲਾ ਕਰਦਾ ਹੈ। ਅਤੇ ਤੁਹਾਡਾ ਵਿਸ਼ਵਾਸ ਸਵਰਗ ਵਿੱਚ ਤੁਹਾਡਾ ਭਵਿੱਖ ਤੈਅ ਕਰਦਾ ਹੈ।

ਉਦਾਹਰਣ ਵਜੋਂ, ਮੀਂਹ ਦੇ ਦੇਵਤੇ, ਮੀਂਹ ਦੇ ਰਾਜੇ ਅਤੇ ਉਨ੍ਹਾਂ ਦੇ ਅਧੀਨ ਅਤੇ ਲੋਕ, ਉਨ੍ਹਾਂ ਦੇ ਫਰਜ਼ ਸਿਰਫ਼ ਮੀਂਹ ਪੈਦਾ ਕਰਨਾ, ਵੱਖ-ਵੱਖ ਸਥਿਤੀਆਂ ਦਾ ਪ੍ਰਬੰਧ ਕਰਨਾ ਹੈ ਤਾਂ ਜੋ ਕੁਝ ਖਾਸ ਖੇਤਰਾਂ ਵਿੱਚ ਮੀਂਹ ਆਵੇ, ਅਤੇ ਸੰਸਾਰ ਵੱਡਾ ਹੈ, ਸੋ ਉਨ੍ਹਾਂ ਨੂੰ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਜਾਣਾ ਪੈਂਦਾ ਹੈ। ਅਤੇ ਉਦਾਹਰਣ ਵਜੋਂ, ਮੀਂਹ ਪਾਉਣ ਲਈ, ਉਹਨਾਂ ਨੂੰ ਊਰਜਾ, ਵਾਯੂਮੰਡਲ ਬਣਾਉਣਾ ਪੈਂਦਾ ਹੈ, ਤਾਂ ਜੋ ਪਾਣੀ ਭਾਫ਼ ਬਣ ਜਾਵੇ। ਅਤੇ ਕੁਝ ਖਾਸ ਸਥਿਤੀਆਂ ਅਤੇ ਕੁਝ ਖਾਸ ਖੇਤਰਾਂ ਵਿੱਚ, ਮੀਂਹ ਦੀਆਂ ਬੂੰਦਾਂ ਵਿੱਚ ਪ੍ਰਗਟ ਹੋਵੇਗਾ। ਅਤੇ ਇਸ ਵਿੱਚ ਹਵਾ ਦੇ ਦੇਵਤੇ, ਉਦਾਹਰਣ ਵਜੋਂ, ਮੌਸਮ ਦੇ ਦੇਵਤੇ ਅਤੇ ਪਾਣੀ ਦੇ ਦੇਵਤੇ, ਪਾਣੀ ਦੇ ਰਾਜਾ ਨਾਲ ਸਹਿਯੋਗ ਵੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਸਮਕਾਲੀ ਹੋਣਾ ਚਾਹੀਦਾ ਹੈ, ਇੱਕੋ ਸਮੇਂ, ਇੱਕੋ ਜਗ੍ਹਾ, ਜਾਂ ਇੱਕੋ ਦਿਸ਼ਾ, ਇੱਕੋ ਟੀਚੇ 'ਤੇ। ਇਸ ਤਰਾਂ, ਉਨ੍ਹਾਂ ਕੋਲ ਸ਼ਾਂਤੀ ਸੈਨਾ ਨਾਲ ਜਾਣ ਦਾ ਸਮਾਂ ਨਹੀਂ ਹੈ। ਇਸ ਕਰਕੇ ਨਹੀਂ ਕਿ ਉਹ ਨਹੀਂ ਚਾਹੁੰਦੇ ਜਾਂ ਸੋ ਕਿ ਉਹ ਸ਼ਾਂਤੀ ਪ੍ਰਕਿਰਿਆ ਦੇ ਵਿਰੁੱਧ ਹਨ, ਪਰ ਉਨ੍ਹਾਂ ਦੇ ਹੋਰ ਫਰਜ਼ ਵੀ ਹਨ, ਜੋ ਕਿ ਓਨੇ ਹੀ ਮਹੱਤਵਪੂਰਨ ਹਨ।

ਕਿਉਂਕਿ, ਉਦਾਹਰਣ ਵਜੋਂ, ਲੋਕਾਂ ਨੂੰ ਸਬਜ਼ੀਆਂ ਬੀਜਣ ਅਤੇ ਉਨ੍ਹਾਂ ਦੀ ਵਾਢੀ ਕਰਨ ਲਈ ਮੀਂਹ ਦੀ ਲੋੜ ਹੁੰਦੀ ਹੈ, ਨਾਲ ਹੀ ਵਾਤਾਵਰਣ ਨੂੰ ਠੰਡਾ ਕਰਨ ਲਈ, ਸਾਡੇ ਸਾਹ ਲੈਣ ਵਾਲੀ ਹਵਾ ਨੂੰ ਨਰਮ ਕਰਨ ਲਈ, ਤਾਂ ਜੋ ਇਹ ਬਹੁਤ ਜ਼ਿਆਦਾ ਗਰਮ ਨਾ ਹੋਵੇ, ਬਹੁਤ ਜ਼ਿਆਦਾ ਸੁੱਕਾ ਨਾ ਹੋਵੇ, ਸਾਡੇ ਫੇਫੜਿਆਂ ਲਈ ਬਹੁਤ ਜ਼ਿਆਦਾ ਧੂੜ ਭਰੀ ਨਾ ਹੋਵੇ। ਇਹ ਬਹੁਤ ਮਹੱਤਵਪੂਰਨ ਹੈ। ਬ੍ਰਹਿਮੰਡ ਵਿੱਚ ਹਰ ਕੋਈ ਮਹੱਤਵਪੂਰਨ ਹੈ, ਜਿਵੇਂ ਇੱਥੇ ਗ੍ਰਹਿ 'ਤੇ ਹਰ ਕੋਈ ਬਹੁਤ ਮਹੱਤਵਪੂਰਨ ਹੈ। ਇੱਕ ਦੇਸ਼ ਵਾਂਗ, ਸਾਨੂੰ ਸੜਕ 'ਤੇ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਣ ਲਈ ਪੁਲਿਸ ਦੀ ਲੋੜ ਹੈ। ਸਾਨੂੰ ਅਨਾਜ ਪੈਦਾ ਕਰਨ ਲਈ ਕਿਸਾਨਾਂ ਦੀ ਲੋੜ ਹੈ, ਅਤੇ ਸਾਨੂੰ ਬੱਸ ਡਰਾਈਵਰਾਂ ਦੀ ਲੋੜ ਹੈ, ਉਦਾਹਰਣ ਵਜੋਂ, ਜਾਂ ਹਵਾਈ ਜਹਾਜ਼ ਉਡਾਉਣ ਲਈ ਪਾਇਲਟਾਂ ਦੀ ਲੋੜ ਹੈ। ਇਸੇ ਤਰ੍ਹਾਂ, ਬ੍ਰਹਿਮੰਡ ਵਿੱਚ, ਹਰੇਕ ਦਾ ਇੱਕ ਹੋਰ ਅਦਿੱਖ ਫਰਜ਼ ਹੈ। ਸਿਰਫ਼ ਇੱਕ ਗਿਆਨਵਾਨ ਵਿਅਕਤੀ ਹੀ ਇਹ ਜਾਣਦਾ ਹੈ। ਜਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਜਾਣਨ ਦੀ ਕੋਈ ਪਰਵਾਹ ਨਾ ਹੋਵੇ।

ਇੱਕ ਵਾਰ ਜਦੋਂ ਕੋਈ ਵਿਅਕਤੀ ਗਿਆਨਵਾਨ ਹੋ ਜਾਂਦਾ ਹੈ, ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਕਰਦਾ ਹੈ, ਪਰ ਉਸਨੂੰ ਉਹ ਸਾਰੀਆਂ ਚੀਜ਼ਾਂ ਜਾਣਨ ਦੀ ਜ਼ਰੂਰਤ ਨਹੀਂ ਹੁੰਦੀ। ਉਹ ਸ਼ਾਇਦ ਜਾਣਦਾ ਹੋਵੇ ਜਾਂ ਨਾ ਜਾਣਦਾ ਹੋਵੇ। ਜੇ ਪ੍ਰਮਾਤਮਾ ਉਨ੍ਹਾਂ ਨੂੰ ਨਹੀਂ ਦੱਸਣ ਦਿੰਦਾ, ਤਾਂ ਉਹ ਵੀ ਨਹੀਂ ਜਾਣਦੇ। ਪਰ ਉਹ ਫਿਰ ਵੀ ਕੰਮ ਕਰਦੇ ਹਨ - ਵਾਤਾਵਰਣ ਨੂੰ ਅਸੀਸ ਦਿੰਦੇ ਹਨ, ਦੂਜਿਆਂ ਦੀ ਅਦਿੱਖ ਅਤੇ ਪ੍ਰਤੱਖ ਰੂਪ ਵਿੱਚ ਮਦਦ ਕਰਦੇ ਹਨ। ਬ੍ਰਹਿਮੰਡ ਵਿੱਚ ਸਾਡੇ ਸਾਰਿਆਂ ਦਾ ਇਕ ਫਰਜ਼ ਹੈ, ਤਾਂ ਜੋ ਸਿਸਟਮ ਕੰਮ ਕਰੇ, ਜੀਵਨ ਚੇਤਨਾ ਦੇ ਵੱਖ-ਵੱਖ ਪੱਧਰਾਂ ਵਿੱਚ ਜਾਰੀ ਰਹੇ।

ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਗਿਆਨਵਾਨ ਹੋਵੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਆਤਮਾ ਦੇ ਪੱਧਰ 'ਤੇ ਕੀ ਕਰਨਾ ਹੈ। ਅਤੇ ਤੁਸੀਂ ਬਿਨਾਂ ਕੀਤੇ ਹੀ ਕਰ ਰਹੇ ਹੋਵੋਗੇ। ਤੁਸੀਂ ਲੋਕਾਂ ਨੂੰ ਬਿਨਾਂ ਜਾਣੇ ਅਸੀਸ ਦਿੰਦੇ ਹੋ। ਤੁਸੀਂ ਲੋਕਾਂ ਨੂੰ ਛੂਹੇ ਬਿਨਾਂ ਵੀ ਠੀਕ ਕਰ ਦਿੰਦੇ ਹੋ। ਅਤੇ ਤੁਸੀਂ ਲੋਕਾਂ ਨੂੰ ਅਨੰਦ ਅਤੇ ਖੁਸ਼ੀ ਲਿਆਓਗੇ ਉਹਨਾਂ ਦੇ ਇਹ ਜਾਣਨ ਬਿਨਾਂ ਕਿ ਕਿਉਂ, ਤੁਹਾਨੂੰ ਇਹ ਜਾਣੇ ਬਿਨਾਂ ਕਿ ਕਿਉਂ। ਇਸ ਕਰਕੇ ਨਹੀਂ ਕਿਉਂਕਿ ਤੁਸੀਂ ਉਨ੍ਹਾਂ ਨੂੰ ਤੋਹਫ਼ੇ ਜਾਂ ਕੁਝ ਵੀ ਦਿੰਦੇ ਹੋ, ਪਰ ਅਦਿੱਖ ਊਰਜਾ ਜੋ ਬ੍ਰਹਿਮੰਡੀ ਸ਼ਕਤੀ ਨਾਲ ਜੁੜੀ ਹੋਈ ਹੈ, ਤੁਹਾਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਪਰ ਤੁਹਾਨੂੰ ਜਾਣਨ ਦੀ ਜ਼ਰੂਰਤ ਨਹੀਂ ਹੈ, ਸੋ ਤੁਹਾਡੀ ਹਉਮੈ ਬਹੁਤ ਵੱਡੀ, ਬਹੁਤ ਤੇਜ਼ੀ ਨਾਲ ਨਹੀਂ ਵਧਦੀ, ਅਤੇ ਤੁਹਾਡੇ ਦੁਆਰਾ ਕਮਾਈ ਗਈ ਅਧਿਆਤਮਿਕ ਯੋਗਤਾ ਜਾਂ ਉਸ ਕੰਮ ਨੂੰ ਹਾਵੀ ਨਹੀਂ ਕਰ ਦਿੰਦਾ ਜੋ ਤੁਹਾਨੂੰ ਅਦਿੱਖ ਜਾਂ ਪ੍ਰਤੱਖ ਰੂਪ ਵਿੱਚ ਕਰਨਾ ਪੈਂਦਾ ਹੈ। ਇਹ ਦੂਜਿਆਂ ਦੀ ਮਦਦ ਕਰੇਗਾ ਅਤੇ ਤੁਹਾਡੀ ਆਪਣੀ ਵੀ ਮਦਦ ਕਰੇਗਾ।

ਓਹ, ਅਸੀਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਪਰ ਮੈਂ ਉਹੀ ਕਹਿੰਦੀ ਹਾਂ ਜੋ ਮੈਂ ਦੱਸ ਸਕਦੀ ਹਾਂ, ਜੋ ਪ੍ਰਮਾਤਮਾ ਚਾਹੁੰਦਾ ਹੈ ਕਿ ਮੈਂ ਤੁਹਾਨੂੰ ਸਮੇਂ ਅਤੇ ਸਥਾਨ ਦੇ ਦਾਇਰੇ ਵਿੱਚ ਦੱਸਾਂ।

Photo Caption: ਸੁੰਦਰਤਾ ਸਿਰਫ ਰੰਗ ਵਿਚ ਹੀ ਨਹੀਂ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-08
2108 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-09
1716 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-10
1567 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-04-15
676 ਦੇਖੇ ਗਏ
ਧਿਆਨਯੋਗ ਖਬਰਾਂ
2025-04-13
18649 ਦੇਖੇ ਗਏ
ਧਿਆਨਯੋਗ ਖਬਰਾਂ
2025-04-13
1375 ਦੇਖੇ ਗਏ
ਧਿਆਨਯੋਗ ਖਬਰਾਂ
2025-04-13
984 ਦੇਖੇ ਗਏ
ਧਿਆਨਯੋਗ ਖਬਰਾਂ
2025-04-13
506 ਦੇਖੇ ਗਏ
28:57
ਧਿਆਨਯੋਗ ਖਬਰਾਂ
2025-04-13
214 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ