ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਾਂਤੀ ਸਮਝੌਤੇ ਲਈ ਤਿੰਨ ਕਦਮ, ਤਿੰਨ ਹਿਸਿਆਂ ਦਾ ਪਹਿਲਾ ਭਾਗ,

ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਸਤਿਗੁਰੂ ਜੀ ਨੇ ਇਸਨੂੰ ਇੱਕ ਡਾਇਰੀ ਵਰਗੇ ਯਾਦ-ਪੱਤਰ ਨਾਲ ਸ਼ੁਰੂ ਕੀਤਾ ਜਿਸਦਾ ਉਦੇਸ਼ ਪਹਿਲਾਂ ਬੁਲਾਏ ਗਏ ਰਾਜਿਆਂ ਦੇ ਸਾਰੇ ਸਿਰਲੇਖਾਂ ਨੂੰ ਰਿਕਾਰਡ ਕਰਨਾ ਸੀ, ਫਿਰ ਉਹਨਾਂ ਨੇ ਬਾਅਦ ਵਿੱਚ ਜਾਰੀ ਰੱਖਿਆ, ਸੋ ਇਹ ਸੰਸਾਰ ਲਈ ਇੱਕ ਸੰਦੇਸ਼ ਬਣ ਗਿਆ ਹੈ ਜਿਵੇਂ ਕਿ ਅਸੀਂ ਅੱਗੇ ਪੜ੍ਹਦੇ ਹਾਂ।)

ਉਨ੍ਹੀਵੀਂ ਮਾਰਚ। ਯੂਆਰ (ਅਲਟੀਮੇਟ ਸਤਿਗੁਰੂ) ਤੋਂ ਰਿਪੋਰਟ: ਸ਼ਾਂਤੀ ਪਹਿਲਾਂ ਹੀ ਆ ਚੁੱਕੀ ਹੈ। ਇਹ ਸਿਰਫ਼ ਸੰਸਾਰ ਦਾ ਕਰਮ ਬਹੁਤ ਭਾਰੀ ਹਨ, ਜਿਸਨੇ ਇਸਨੂੰ ਰੋਕਿਆ। ਇਸ ਤੋਂ ਇਲਾਵਾ, ਦੋ ਰਾਜੇ ਸਨ ਜਿਨ੍ਹਾਂ ਨੂੰ ਜੋਸ਼ੀਲੇ ਭੂਤਾਂ ਨੇ ਧਮਕੀ ਦਿੱਤੀ ਸੀ, ਸੋ ਉਹ ਸ਼ਾਂਤੀ ਸੈਨਾ ਵਿੱਚ ਸ਼ਾਮਲ ਹੋਣ ਦੀ ਹਿੰਮਤ ਨਹੀਂ ਕਰਦੇ। ਅਤੇ ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਵਿੱਚ ਦੇਰੀ ਕਰਨ ਲਈ ਕੁਝ ਕੀਤਾ। ਓਹ, ਇਹ ਬਹੁਤ ਭਿਆਨਕ ਹੈ, ਇਹਨਾਂ ਕੁਝ ਦਿਨਾਂ ਵਿਚ। ਅਤੇ ਕੱਲ੍ਹ, 92 ਰਾਜਿਆਂ ਦਾ ਜ਼ਿਕਰ ਸੀ ਜੋ ਬੁਲਾਈ-ਗਈ ਮੀਟਿੰਗ ਲਈ ਆਏ ਸਨ ਅਤੇ ਉਨ੍ਹਾਂ ਸਾਰਿਆਂ ਨੇ ਸ਼ਾਂਤੀ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਜੋ ਵੀ ਕਰ ਸਕਦੇ ਹਨ ਕਰਨ ਦਾ ਵਾਅਦਾ ਕੀਤਾ। ਇਹ ਬਹੁਤ ਹੀ ਖਾਸ ਰਾਜੇ ਹਨ।

ਕੋਈ ਨਹੀਂ ਜਾਣਦਾ ਹੋਵੇਗਾ ਕਿ ਬ੍ਰਹਿਮੰਡ ਵਿੱਚ ਵੱਖ-ਵੱਖ ਰਾਜੇ ਹਨ। ਗੱਲ ਇਹ ਹੈ, ਕਿ ਧਰਤੀ ਦਾ ਹਰ ਵਿਭਾਗ, ਹਰ ਪਾਤਰ, ਜੋ ਜ਼ਿਆਦਾਤਰ ਮਨੁੱਖਾਂ ਨਾਲ ਸਬੰਧਤ ਹੈ, ਉਨਾਂ ਦਾ ਇੱਕ ਆਪਣਾ ਸੰਸਾਰ ਹੈ, ਅਤੇ ਹਰ ਸੰਸਾਰ ਦਾ ਇੱਕ ਰਾਜਾ ਹੈ। ਖੈਰ, ਮੈਂ ਉਨ੍ਹਾਂ ਦੇ ਕੁਝ ਸਿਰਲੇਖ ਪਹਿਲਾਂ ਵੀ ਦੱਸੇ ਹਨ, ਪਰ ਕੱਲ੍ਹ, ਉਥੇ ਕੁਝ ਹੋਰ ਵੀ ਸਨ। ਬੇਸ਼ੱਕ, ਮੇਰੇ ਕੋਲ ਇਹ ਸਭ ਲਿਖਣ ਦਾ ਸਮਾਂ ਨਹੀਂ ਹੈ, ਪਰ ਤੁਸੀਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦੇ। ਕੁਝ ਰਾਜਿਆਂ ਨੂੰ ਸ਼ਾਂਤੀ ਨਿਵਾਸੀ ਪਸੰਦ ਹਨ, ਜਾਂ... ਮੈਂ ਇਹ ਕਿਤੇ ਲਿਖਿਆ ਹੈ, ਮੈਂ ਪਹਿਲਾਂ ਜਾ ਕੇ ਦੇਖਦੀ ਹਾਂ। ਉਦਾਹਰਣ ਵਜੋਂ, ਪਿਆਰ-ਲੋਕਾਂ ਦਾ ਰਾਜਾ, ਸ਼ਾਂਤੀ-ਦੌੜ ਦਾ ਰਾਜਾ, ਦੋਸਤੀ-ਲੋਕਾਂ ਦਾ ਰਾਜਾ, ਪਿਆਰ-ਨਿਵਾਸੀਆਂ ਦਾ ਰਾਜਾ, ਦਿਲਾਂ ਦਾ ਰਾਜਾ, ਡਰਾਈਵਿੰਗ-ਲੋਕਾਂ ਦਾ ਰਾਜਾ, ਟੁੱਟੀ ਹੋਈ ਦੋਸਤੀ ਦੀ ਵਾਪਸੀ ਦਾ ਰਾਜਾ, ਆਦਿ।

ਉਹ ਦੋ ਰਾਜੇ ਜਿਨ੍ਹਾਂ ਨੇ ਧਰਤੀ ਉੱਤੇ ਸ਼ਾਂਤੀ ਪ੍ਰਕਿਰਿਆ ਵਿੱਚ ਦੇਰੀ ਕੀਤੀ, ਮੈਂ ਉਨ੍ਹਾਂ ਨੂੰ ਜਾਣਦਾ ਹਾਂ। ਮੈਨੂੰ ਪਤਾ ਹੈ ਕਿ ਉਹ ਕਿੱਥੇ ਰਹਿੰਦੇ ਹਨ। ਇੱਕ ਯੂਰਪ ਵਿੱਚ ਹੈ। ਦੂਜਾ ਵੀ ਯੂਰਪ ਵਿੱਚ ਹੈ। ਇਹ ਬਿਲਕੁਲ ਯੂਰਪ ਨਹੀਂ ਹੈ। ਇਹ ਇੱਕ ਟਾਪੂ 'ਤੇ ਹੈ। ਪਰ ਇਹ ਦੋਵੇਂ ਦੇਸ਼, ਖਾਸ ਕਰਕੇ ਟਾਪੂ, ਬਹੁਤ ਸ਼ਕਤੀਸ਼ਾਲੀ, ਸ਼ਕਤੀਸ਼ਾਲੀ ਦੇਸ਼ ਹਨ। ਪਰ ਉਹ (ਰਾਜੇ) ਬਹੁਤਾ ਕੁਝ ਨਹੀਂ ਕਰ ਸਕਦੇ। ਉਹ ਦੂਜੇ ਸੰਸਾਰ ਵਿੱਚ, ਅਦਿੱਖ ਸੰਸਾਰ ਵਿੱਚ ਬਹੁਤ ਕੁਝ ਨਹੀਂ ਕਰ ਸਕਦੇ। ਕਿਉਂਕਿ ਸ਼ਾਇਦ ਉਨ੍ਹਾਂ ਨੇ ਆਪਣੀਆਂ ਨਿੱਜੀ ਜ਼ਿੰਦਗੀਆਂ ਵਿੱਚ ਕੁਝ ਗਲਤ ਕੀਤਾ ਹੋਵੇ। ਜਾਂ ਤਾਂ ਜਨਤਾ ਇਸਨੂੰ ਜਾਣਦੀ ਹੈ ਜਾਂ ਜਨਤਾ ਇਸਨੂੰ ਨਹੀਂ ਜਾਣਦੀ। ਅਤੇ ਇਸ ਕਰਕੇ, ਉਹ ਆਪਣੀ ਕੁਝ ਸ਼ਕਤੀ ਗੁਆ ਦਿੰਦੇ ਹਨ, ਅਤੇ ਉਹ ਨਕਾਰਾਤਮਕ ਸਮੂਹ ਦੁਆਰਾ ਨਿਯੰਤਰਿਤ ਹੁੰਦੇ ਹਨ, ਜਿਵੇਂ ਕਿ ਜੋਸ਼ੀਲੇ ਭੂਤ। ਅਤੇ ਜੋਸ਼ੀਲੇ ਭੂਤ ਅਜੇ ਵੀ ਕੁਝ ਉੱਚ-ਪੱਧਰੀ ਨਕਾਰਾਤਮਕ ਨੇਤਾਵਾਂ ਦੇ ਅਧੀਨ ਹਨ। ਸੋ ਉਨ੍ਹਾਂ ਨੂੰ ਸੰਸਾਰ ਦੇ ਕਰਮ ਅਨੁਸਾਰ ਜੋ ਕਰਨਾ ਹੈ, ਉਹ ਕਰਨਾ ਪੈਂਦਾ ਹੈ। ਇਹ ਗੱਲ ਹੈ। ਇਹ ਮੈਨੂੰ ਸਿਰ ਦਰਦ ਅਤੇ ਉਦਾਸੀ ਦਿੰਦਾ ਹੈ। ਮੈਨੂੰ ਇਨ੍ਹਾਂ ਦਿਨਾਂ ਵਿਚ ਚੰਗੀ ਨੀਂਦ ਨਹੀਂ ਆਉਂਦੀ।

ਸੋ ਸਾਨੂੰ ਸਾਰਿਆਂ ਨੂੰ, ਖਾਸ ਕਰਕੇ ਅਧਿਆਤਮਿਕ ਅਭਿਆਸੀਆਂ ਨੂੰ, ਸੁਰੱਖਿਆ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਇਸ ਗ੍ਰਹਿ ਲਈ ਦਇਆ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਭਾਵੇਂ ਕੋਈ ਬੁੱਧ ਆ ਜਾਵੇ, ਉਥੇ ਕੁਝ ਮਦਦ ਹੋਣੀ ਜ਼ਰੂਰੀ ਹੈ। ਅਤੇ ਖੁਸ਼ਕਿਸਮਤੀ ਨਾਲ, ਮੈਤ੍ਰੇਯ ਬੁੱਧ ਆਏ। ਅਤੇ ਕਿਉਂਕਿ ਉਸਦੇ ਕੋਲ ਧਰਮ-ਘੁੰਮਾਉਣ ਵਾਲੇ ਪਹੀਏ ਦੇ ਰਾਜਾ ਦਾ ਖਿਤਾਬ ਅਤੇ ਜ਼ਿੰਮੇਵਾਰੀ ਵੀ ਹੈ। ਸੋ ਇਨ੍ਹਾਂ ਰਾਜਿਆਂ ਕੋਲ ਸ਼ਕਤੀ ਵੀ ਹੈ ਅਤੇ ਉਹਨਾਂ ਦੀ ਮਦਦ ਕਰਨ ਲਈ ਬਹੁਤ ਸਾਰੇ ਅਧੀਨ ਵੀ ਹਨ। ਪਰ ਫਿਰ ਵੀ, ਇਸਦਾ ਮਤਲਬ ਇਹ ਨਹੀਂ ਕਿ ਰਾਜਾ ਹਮੇਸ਼ਾ ਜਿੱਤੇਗਾ।

ਬੋਧੀ ਇਤਿਹਾਸ ਵਿੱਚ ਇੱਕ ਸਮੇਂ, ਸ਼ਾਕ‌ਿਆਮੁਨੀ ਬੁੱਧ ਇੱਕ ਧਰਮ ਚੱਕਰ ਨੂੰ ਘੁੰਮਾਉਣ-ਵਾਲੇ ਰਾਜਾ ਸਨ। ਅਤੇ ਉਹ ਭੜਕਾਊ ਐਸਟਰਲ ਲੜਾਈ ਵਾਲੀ ਸੰਸਾਰ ਨਾਲ ਲੜ ਰਿਹਾ ਸੀ। ਅਤੇ ਉਹ ਹਾਰ ਰਿਹਾ ਸੀ, ਸੋ ਉਸਨੂੰ ਭੱਜਣਾ ਪਿਆ। ਉਹ ਆਪਣੇ ਘੋੜੇ(-ਵਿਆਕਤੀ) ਅਤੇ ਆਪਣੇ ਲੋਕਾਂ ਨਾਲ ਦੌੜ ਰਿਹਾ ਸੀ, ਅਤੇ ਅਚਾਨਕ ਸਾਹਮਣੇ ਇੱਕ ਆਲ੍ਹਣਾ ਆਇਆ, ਕੁਝ ਪੰਛੀ-ਲੋਕਾਂ ਦਾ ਇੱਕ ਵੱਡਾ ਆਲ੍ਹਣਾ। ਅਤੇ ਜੇ ਉਹ ਭੱਜਣਾ ਜਾਰੀ ਰਖਦਾ, ਤਾਂ ਉਹ ਉਸ ਆਲ੍ਹਣੇ ਨੂੰ ਤਬਾਹ ਕਰ ਦੇਵੇਗਾ। ਸੋ ਉਸਨੂੰ ਵਾਪਸ ਮੁੜਨਾ ਹੀ ਪਿਆ। ਉਹ ਅੱਗੇ ਨਹੀਂ ਵਧ ਸਕਦਾ ਸੀ। ਪਰ ਗੱਲ ਇਹ ਹੈ ਕਿ ਉਸਦੇ ਪਿੱਛੇ ਇਹ ਭੂਤ ਸਨ ਜੋ ਉਸਦਾ ਪਿੱਛਾ ਕਰ ਰਹੇ ਸਨ, ਲੜਨ-ਵਾਲੇ ਭੂਤ ਅਤੇ ਲੜਨ-ਵਾਲਾ ਆਗੂ ਉਸਦਾ ਪਿੱਛਾ ਕਰ ਰਹੇ ਸਨ। ਸੋ ਜੇਕਰ ਉਹ ਵਾਪਸ ਆਉਂਦਾ, ਤਾਂ ਇਹ ਚੰਗਾ ਨਹੀਂ ਸੀ। ਇਸੇ ਲਈ ਉਸਨੂੰ ਭੱਜਣਾ ਪਿਆ। ਪਰ ਜੇ ਉਹ ਮੁੜਦਾ, ਯੂ-ਟਰਨ ਕਰਦਾ ਹੈ, ਤਾਂ ਉਸਦਾ ਇਨ੍ਹਾਂ ਭਿਆਨਕ, ਦੁਸ਼ਟ ਰਾਖਸ਼ਾਂ ਨਾਲ ਸਾਹਮਣਾ ਹੋਵੇਗਾ। ਪਰ ਉਸਨੂੰ ਕਰਨਾ ਹੀ ਪਿਆ। ਉਸਦੇ ਕੋਲ ਦਿਲ ਨਹੀਂ ਸੀ ਕਿ ਉਹ ਆਲ੍ਹਣਾ ਅਤੇ ਉਸ ਵਿੱਚ ਪੰਛੀ-ਬੱਚੇ ਜੋ ਸਨ, ਅਤੇ ਪੰਛੀ-ਮਾਂ ਨੂੰ ਵੀ ਤਬਾਹ ਕਰ ਦੇਵੇ। ਸੋ ਉਸ ਨੇ ਤੇਜ਼ੀ ਨਾਲ ਯੂ-ਟਰਨ ਕੀਤਾ।

ਅਚਾਨਕ, ਉਸਨੇ ਆਪਣੇ ਕੁਝ ਸਿਪਾਹੀਆਂ ਨਾਲ ਯੂ-ਟਰਨ ਕੀਤਾ। ਅਤੇ ਲੜਾਕੂ ਆਗੂਆਂ ਅਤੇ ਉਨ੍ਹਾਂ ਦੇ ਸਿਪਾਹੀਆਂ ਨੇ ਅਚਾਨਕ ਸ਼ਕਿਆਮੁਨੀ ਬੁੱਧ ਨੂੰ ਦੇਖਿਆ, ਜੋ ਉਸ ਸਮੇਂ ਧਰਮ ਪਹੀਆ-ਘੁੰਮਾਉਣ ਦਾ ਰਾਜਾ ਸੀ। ਉਨ੍ਹਾਂ ਨੇ ਉਸਨੂੰ ਅਚਾਨਕ ਦੇਖਿਆ। ਯੂ-ਟਰਨ ਇਸ ਤਰਾਂ ਤੇਜ਼ ਸੀ, ਸੋ ਉਨ੍ਹਾਂ ਨੇ ਸੋਚਿਆ ਕਿ ਧਰਮ ਪਹੀਆ-ਘੁੰਮਾਉਣ ਵਾਲੇ ਰਾਜਾ ਤੋਂ ਕੋਈ ਚਾਲ ਹੋਵੇਗੀ। ਸੋ ਉਹ ਡਰ ਗਏ। ਉਹ ਭੱਜ ਗਏ। ਸੋ, ਰਾਜੇ ਨੇ ਵੀ, ਉਸਨੇ ਨਾ ਸਿਰਫ਼ ਪੰਛੀ-ਲੋਕਾਂ ਦੇ ਵੱਡੇ ਆਲ੍ਹਣੇ, ਪੰਛੀ-ਬੱਚਿਆਂ ਅਤੇ ਸਾਹਮਣੇ ਪੰਛੀ-ਮਾਂ ਨੂੰ ਬਚਾਇਆ, ਸਗੋਂ ਆਪਣੇ ਆਪ ਨੂੰ ਅਤੇ ਆਪਣੇ ਨਾਲ ਆਪਣੇ ਸੈਨਿਕਾਂ ਨੂੰ ਵੀ ਬਚਾਇਆ।

ਬੋਧੀ ਸੂਤਰ ਵਿੱਚ, ਇੱਕ ਅਜਿਹੀ ਕਹਾਣੀ ਹੈ। ਸੋ ਅਸਲ ਵਿੱਚ, ਦ ਇਆ ਤੁਹਾਨੂੰ ਕਿਸੇ ਮਾੜੇ ਹਾਲਾਤ ਵਿੱਚ ਫਾਇਦਾ ਦੇਵੇਗੀ। ਇਹੀ ਮੈਂ ਸੋਚਦੀ ਹਾਂ। ਪਰ ਇਸ ਵੇਲੇ ਮੇਰੀ ਸਥਿਤੀ ਵਿੱਚ, ਅਸੀਂ ਯੂ-ਟਰਨ ਨਹੀਂ ਲੈ ਸਕਦੇ ਕਿਉਂਕਿ ਮੇਰੇ ਕੋਲ ਜਾਣ ਲਈ ਕਿਤੇ ਵੀ ਨਹੀਂ ਹੈ। ਮੈਂ ਯੂ-ਟਰਨ ਵੀ ਨਹੀਂ ਲੈਣਾ ਚਾਹਾਂਗੀ। ਬਸ ਇਹੀ ਹੈ ਕਿ ਧਰਮ-ਅੰਤ ਦੇ ਯੁੱਗ ਵਿੱਚ ਲੜਨਾ ਔਖਾ ਹੈ।

ਇਸ ਗ੍ਰਹਿ ਦੇ ਜੀਵਾਂ ਨੂੰ ਬਹੁਤ ਜ਼ਹਿਰ ਦਿਤੀ ਗਈ ਹੈ। ਉਹ ਗੁਣਾਂ, ਪਿਆਰ ਅਤੇ ਦਇਆ, ਅਤੇ ਰਹਿਮ, ਸਾਰੇ ਸੰਤਮਈ ਗੁਣਾਂ ਤੋਂ ਬਹੁਤ ਦੂਰ ਹਨ, ਉਹ ਹਜ਼ਾਰਾਂ ਸਾਲਾਂ ਜਾਂ ਬਿਲੀਅਨ ਹੀ ਸਾਲਾਂ ਦੌਰਾਨ ਗੁਆ ਚੁੱਕੇ ਹਨ। ਸੋ ਉਨ੍ਹਾਂ ਲਈ ਆਪਣੇ ਅੰਦਰੂਨੀ ਪ੍ਰਮਾਤਮਾ, ਅੰਦਰੂਨੀ ਬੁੱਧ ਸੁਭਾਅ ਨੂੰ ਜਗਾਉਣਾ ਬਹੁਤ ਮੁਸ਼ਕਲ ਹੈ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਕੁਝ ਚੰਗਾ ਕਰਨ, ਤਾਂ ਇਹ ਮੁਸ਼ਕਲ ਹੈ। ਕੁਝ ਭੌਤਿਕ ਚੀਜ਼ਾਂ, ਹੋ ਸਕਦਾ ਹੈ, ਜੇ ਉਨ੍ਹਾਂ ਕੋਲ ਪੈਸਾ ਹੋਵੇ, ਤਾਂ ਬਹੁਤ ਸਾਰੇ ਲੋਕ ਕਿਸੇ ਚੰਗੇ ਕੰਮ ਲਈ ਦਾਨ ਕਰਨ ਜਾਂ ਇਸ ਵਿੱਚ ਹਿੱਸਾ ਪਾਉਣ ਲਈ ਤਿਆਰ ਹੋਣਗੇ, ਹੋ ਸਕਦਾ ਹੈ ਕਿ ਪ੍ਰਸਿੱਧੀ ਲਈ, ਹੋ ਸਕਦਾ ਹੈ ਕਿ ਪ੍ਰਾਪਤ ਕਰਨ-ਵਾਲਿਆਂ ਤੋਂ ਸ਼ੁਕਰਗੁਜ਼ਾਰੀ ਲਈ, ਜਾਂ ਹੋ ਸਕਦਾ ਹੈ ਕਿ ਇਹ ਸੁਣ ਕੇ ਕਿ ਜੇ ਤੁਸੀਂ ਚੰਗੇ ਕੰਮ ਕਰੋਗੇ, ਤਾਂ ਤੁਹਾਡੇ ਕੋਲ ਵਧੀਆ ਗੁਣ ਹੋਣਗੇ ਇਸ ਤਰਾਂ, ਇਹ ਅਸਲ ਵਿੱਚ ਉਨ੍ਹਾਂ ਦੇ ਦਿਲ ਵਿੱਚ ਨਹੀਂ ਹੈ ਕਿ ਉਹ ਇਸ ਗ੍ਰਹਿ 'ਤੇ ਆਉਣ ਅਤੇ ਇੱਥੇ ਫਸਣ ਤੋਂ ਬਹੁਤ ਪਹਿਲਾਂ ਇਸ ਕਿਸਮ ਦਾ ਗੁਣ ਬਰਕਰਾਰ ਰੱਖਣਗੇ।

ਮੈਂ ਦੋਵਾਂ ਰਾਜਿਆਂ ਨਾਲ ਵੱਖਰੇ ਤੌਰ 'ਤੇ ਇਕ ਗੱਲ ਕੀਤੀ। ਪਰ ਭਾਵੇਂ ਕਿ ਰਾਜਿਆਂ ਵਿੱਚੋਂ ਇੱਕ, ਉਦਾਹਰਣ ਵਜੋਂ, ਉੱਤਰੀ ਸਿਤਾਰਿਆਂ ਦੇ ਖੇਤਰ ਦਾ ਰਾਜਾ ਹੈ, ਪਰ ਉਹ ਭੌਤਿਕ ਸਰੀਰ ਵਿੱਚ ਵੀ ਹੈ ਅਤੇ ਕੁਝ ਬੁਰੇ ਕੰਮ, ਅਨੈਤਿਕ ਕੰਮ ਕਰ ਰਿਹਾ ਹੈ, ਅਤੇ ਉਸਨੂੰ ਉਸ ਰਾਜ ਦੇ ਕਰਮ ਵੀ ਵਿਰਾਸਤ ਵਿੱਚ ਮਿਲੇ ਹਨ ਜਿੱਥੇ ਉਹ ਇਸ ਸਮੇਂ ਇੱਕ ਰਾਜਾ ਹੈ, ਜੋ ਉਸਦੀ ਲਚਕਤਾ ਨੂੰ ਕਮਜ਼ੋਰ ਕਰਦਾ ਹੈ ਅਤੇ ਉਸਦੀ ਦਲੇਰ ਸ਼ਕਤੀ ਨੂੰ ਕਮਜ਼ੋਰ ਕਰਦਾ ਹੈ, ਨਾਲ ਹੀ ਕੁਝ ਦੈਵੀ ਸ਼ਕਤੀ ਨੂੰ ਵੀ। ਸੋ ਉਸਨੇ ਕਿਹਾ ਕਿ ਉਹ ਸ਼ਾਂਤੀ ਸੈਨਾ ਵਿੱਚ ਸ਼ਾਮਲ ਨਹੀਂ ਹੋ ਸਕਦਾ। ਅਤੇ ਦੂਜੇ ਦੇਸ਼ ਦੇ ਰਾਜੇ ਨੇ ਵੀ ਇਹੀ ਕਿਹਾ ਸੀ। ਕਿਨੀ ਇਕ ਤਰਸਯੋਗ ਹਾਲਤ ਹੈ! ਇਹੀ ਹਾਲ ਹੈ ਜਦੋਂ ਅਸੀਂ ਭੌਤਿਕ ਸਰੀਰ ਅਤੇ ਭੌਤਿਕ ਪਹਿਲੂ ਦੇ ਅੰਦਰ ਫਸੇ ਹੁੰਦੇ ਹਾਂ। ਹਾਲਾਤ ਇੰਨੇ ਅਨੁਕੂਲ ਅਤੇ ਆਸਾਨ ਨਹੀਂ ਹਨ।

ਤੁਸੀਂ ਦੇਖੋ, ਬੁੱਧ ਇਕ ਧਰਮ-ਪਹੀਆ ਘੁੰਮਾਉਣਾ ਵਾਲਾ ਰਾਜਾ ਸੀ। ਉਸਨੂੰ ਅਜੇ ਵੀ ਭੂਤਾਂ ਤੋਂ ਭੱਜਣਾ ਪਿਆ। ਕਾਰਨ ਇਹ ਹੈ ਕਿ ਭੂਤ ਕੋਈ ਵੀ ਦੁਸ਼ਟ ਕੰਮ ਕਰਨ ਜਾਂ ਕੋਈ ਵੀ ਕਾਤਲਾਨਾ ਕੰਮ ਕਰਨ ਤੋਂ ਨਹੀਂ ਡਰਦੇ। ਸਿਰਫ਼ ਸਵਰਗੀ ਜੀਵਾਂ ਜਾਂ ਧਰਮ-ਪਹੀਆ ਨੂੰ ਘੁੰਮਾਉਣ ਵਾਲੇ ਰਾਜੇ ਕੋਲ ਦਇਆ ਹੈ, ਸੋ ਉਹ ਨਕਾਰਾਤਮਕ ਸ਼ਕਤੀ ਦੇ ਅੱਗੇ ਬਹੁਤ ਜ਼ਿਆਦਾ ਉੱਚੇ ਨਹੀਂ ਹੋ ਸਕਦੇ। ਇਹੀ ਗੱਲ ਹੈ; ਬਹੁਤ ਨਿਰਾਸ਼ਾਜਨਕ। ਕਈ ਵਾਰ ਸਾਨੂੰ ਕਰਨਾ ਪੈਂਦਾ ਹੈ। ਜਿਵੇਂ ਕਿ ਉਦਾਹਰਣ ਵਜੋਂ, ਭੂਤਾਂ ਜਾਂ ਦਾਨਵਾਂ ਲਈ ਵੀ, ਮੈਨੂੰ ਦਇਆ ਹੈ, ਮੈਨੂੰ ਉਨ੍ਹਾਂ ਲਈ ਦਇਆ ਹੈ। ਪਰ ਜੇ ਮੈਨੂੰ ਇਹ ਕਰਨਾ ਹੀ ਪਵੇ, ਤਾਂ ਮੈਨੂੰ ਇਹ ਕਰਨਾ ਹੀ ਪਵੇਗਾ। ਉਨ੍ਹਾਂ ਵਿੱਚੋਂ ਬਹੁਤਿਆਂ ਕੋਲ ਤਾਂ ਆਤਮਾਵਾਂ ਹੀ ਨਹੀਂ ਹੁੰਦੀਆਂ। ਉਹ ਉਸ ਬੁਰੀ ਊਰਜਾ ਤੋਂ ਪੈਦਾ ਹੋਏ ਸਨ ਜੋ ਮਨੁੱਖਾਂ ਅਤੇ ਸ਼ਾਇਦ ਹੋਰ ਜੀਵਾਂ ਨੇ ਵੀ ਆਪਣੇ ਕੰਮਾਂ, ਆਪਣੇ ਵਿਚਾਰਾਂ ਜਾਂ ਆਪਣੀ ਬੋਲੀ ਦੁਆਰਾ ਪੈਦਾ ਕੀਤੀ ਸੀ। ਇਸ ਤਰਾਂ, ਉਹ ਮਨੁੱਖੀ ਸਰੀਰ ਵਿੱਚ ਹੋਰ ਕਮਜ਼ੋਰ ਹੋ ਜਾਂਦੇ ਹਨ।

ਅਤੇ ਭਾਵੇਂ ਉਸ ਸਮੇਂ ਸ਼ਾਕਿਆਮੁਨੀ ਬੁੱਧ ਇਕ ਧਰਮ-ਪਹੀਆ ਘੁੰਮਾਉਣ ਵਾਲੇ ਰਾਜਾ ਸਨ, ਫਿਰ ਵੀ ਉਹ ਕਈ ਵਾਰ ਐਸਟਰਲ ਲੜਾਈ ਵਾਲੇ ਸੰਸਾਰ ਦੇ ਇਨ੍ਹਾਂ ਰਾਖਸ਼ਾਂ ਤੋਂ ਹਾਰ ਜਾਂਦੇ ਸਨ। ਅਤੇ ਜੇਕਰ ਅਸੀਂ ਇਕ ਭੌਤਿਕ ਸਰੀਰ ਵਿੱਚ ਹਾਂ, ਤਾਂ ਇਹ ਇਥੋਂ ਤਕ ਭੌਤਿਕ ਸਰੀਰ ਤੋਂ ਬਿਨਾਂ ਨਾਲੋਂ ਵੀ ਘੱਟ ਸ਼ਕਤੀਸ਼ਾਲੀ ਹੈ। ਪਰ ਭੌਤਿਕ ਸਰੀਰ ਦੇ ਨਾਲ, ਅਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ: ਵਾਤਾਵਰਣ ਨੂੰ ਅਸੀਸ ਦਿਉ, ਦੂਜੇ ਲੋਕਾਂ ਨੂੰ ਅਸੀਸ ਦਿਓ, ਅਤੇ ਜਿੱਥੇ ਵੀ ਸੰਭਵ ਹੋਵੇ ਅਸੀਸ ਦਿਓ। ਭੂਤਾਂ-ਪ੍ਰੇਤਾਂ ਨਾਲ ਲੜਨ ਤੋਂ ਇਲਾਵਾ, ਇਸਦੇ ਕਈ ਵਾਰ ਨੁਕਸਾਨ ਵੀ ਹੁੰਦੇ ਹਨ।

ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਹ ਹੋਰ ਕਿਵੇਂ ਸਮਝਾਵਾਂ, ਸ਼ਾਨਦਾਰ ਰੂਹਾਂ। ਇਸ ਸੰਸਾਰ ਵਿੱਚ ਸਾਡੇ ਕੋਲ ਕੁਝ ਨੁਕਸਾਨ ਹਨ। ਭੌਤਿਕ ਸਰੀਰ ਦੀ ਸੀਮਾ ਤੋਂ ਬਿਨਾਂ, ਅਸੀਂ ਵਧੇਰੇ ਸ਼ਕਤੀ ਦੀ ਵਰਤੋਂ ਕਰ ਸਕਦੇ ਹਾਂ, ਅਤੇ ਸਾਡੇ ਕੋਲ ਆਪਣੇ ਆਪ ਹੀ ਕੁਝ ਹੋਰ ਬੁੱਧੀ ਹੋਵੇਗੀ। ਪਰ ਭੌਤਿਕ ਸਰੀਰ ਬਹੁਤ, ਬਹੁਤ ਜ਼ਰੂਰੀ ਹੈ। ਨਹੀਂ ਤਾਂ, ਪ੍ਰਮਾਤਮਾ ਨੂੰ ਆਪਣੇ ਪੁੱਤਰ ਨੂੰ ਇਸ ਸੰਸਾਰ ਵਿੱਚ ਦੁੱਖ ਝੱਲਣ ਲਈ ਭੇਜਣ ਦੀ ਜ਼ਰੂਰਤ ਨਹੀਂ ਹੈ, ਭਾਵੇਂ ਉਹ ਦੂਜੇ ਦੁਖੀ ਜੀਵਾਂ ਨੂੰ ਬਚਾਉਣ ਲਈ ਹੀ ਕਿਉਂ ਨਾ ਹੋਵੇ। ਉਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਬਿਜਲੀ ਹਰ ਜਗ੍ਹਾ ਹੈ ਅਤੇ ਇਹ ਸ਼ਕਤੀਸ਼ਾਲੀ ਹੈ, ਪਰ ਤੁਹਾਨੂੰ ਇਸਨੂੰ ਇੱਕ ਕੇਬਲ ਦੇ ਅੰਦਰ ਸੀਮਤ ਕਰਨਾ ਪਵੇਗਾ। ਕੁਝ ਵੱਡੀਆਂ ਕੇਬਲਾਂ ਵਧੇਰੇ ਸ਼ਕਤੀਸ਼ਾਲੀ ਹੁੰਦੀਆਂ ਹਨ, ਕੁਝ ਛੋਟੀਆਂ ਕੇਬਲਾਂ ਘੱਟ ਸ਼ਕਤੀਸ਼ਾਲੀ ਹੁੰਦੀਆਂ ਹਨ। ਪਰ ਉਨ੍ਹਾਂ ਸਾਰਿਆਂ ਦਾ ਆਪਣਾ ਕਾਰਜ ਅਤੇ ਵਰਤੋਂ ਹੈ। ਕੇਬਲਾਂ ਤੋਂ ਬਿਨਾਂ, ਬਿਜਲੀ ਦੀ ਵਰਤੋਂ ਕਰਨੀ ਸੰਭਵ ਨਹੀਂ ਹੈ। ਇਸੇ ਲਈ ਅਸੀਂ ਬਹੁਤ ਮਹੱਤਵਪੂਰਨ ਹਾਂ, ਜਿਨ੍ਹਾਂ ਨੇ ਇਸ ਸੰਸਾਰ ਦੀ ਮਦਦ ਕਰਨ ਲਈ ਭੌਤਿਕ ਸਰੀਰ ਵਿੱਚ ਇੱਥੇ ਆਉਣਾ ਚੁਣਿਆ ਹੈ। ਪਰ ਬੇਸ਼ੱਕ, ਜ਼ੋਖ਼ਮ ਤੋਂ ਬਿਨਾਂ ਨਹੀਂ।

ਕਿੰਨੇ ਗੁਰੂ ਇੰਨੇ ਬੇਰਹਿਮ ਤਰੀਕਿਆਂ ਨਾਲ ਮਰ ਗਏ? ਤੁਸੀਂ ਸਾਰੇ ਜਾਣਦੇ ਹੋ। ਅਤੇ ਉਹਨਾਂ ਨੇ ਸਿਰਫ਼ ਚੰਗੀਆਂ ਚੀਜ਼ਾਂ ਸਿਖਾਈਆਂ ਅਤੇ ਜੀਵਾਂ ਦੀਆਂ ਰੂਹਾਂ ਨੂੰ ਬਚਾਇਆ, ਉਹਨਾਂ ਦੀ ਭੌਤਿਕ ਸੰਸਾਰ ਵਿੱਚ ਵੀ ਸਰੀਰਕ ਤੌਰ 'ਤੇ ਮਦਦ ਕੀਤੀ ਜਦੋਂ ਉਹਨਾਂ ਨੂੰ ਇਸਦੀ ਲੋੜ ਹੁੰਦੀ ਹੈ, ਭਾਵੇਂ ਲੋਕ ਇਸਨੂੰ ਨਹੀਂ ਜਾਣਦੇ।

ਪਰ ਜਦੋਂ ਉਹਨਾਂ ਨੂੰ ਇਸਦੀ ਲੋੜ ਹੁੰਦੀ ਹੈ ਅਤੇ ਉਹ ਸਖ਼ਤ ਪ੍ਰਾਰਥਨਾ ਕਰਦੇ ਹਨ, ਤਾਂ ਕੋਈ ਵੀ ਮਾਲਕ ਜੋ ਇੱਕ ਨਿਸ਼ਚਿਤ ਸਮੇਂ ਵਿੱਚ ਨਿਰਾਸ਼ ਆਤਮਾਵਾਂ ਨੂੰ ਬਚਾਉਣ ਲਈ ਜ਼ਿੰਮੇਵਾਰ ਹੁੰਦਾ ਹੈ, ਉਹਨਾਂ ਦੀ ਮਦਦ ਕਰੇਗਾ। ਕੁਝ ਲੋਕ ਇਸਨੂੰ ਜਾਣਦੇ ਹਨ, ਸਪੱਸ਼ਟ ਤੌਰ 'ਤੇ, ਉਹ ਸਰੀਰਕ ਅੱਖਾਂ ਨਾਲ ਵੀ ਇਸਨੂੰ ਦੇਖ ਸਕਦੇ ਹਨ। ਪਰ ਜ਼ਿਆਦਾਤਰ ਉਹ ਨਹੀਂ ਜਾਣਦੇ, ਜ਼ਿਆਦਾਤਰ ਉਹ ਨਹੀਂ ਜਾਣ ਸਕਦੇ, ਕਿਉਂਕਿ ਉਹ ਸੱਚੇ ਅਸਲੀ ਗਿਆਨ ਨਾਲ ਇਕਸੁਰ ਨਹੀਂ ਹਨ। ਵਾਹ, ਇਹ ਸਮਝਾਉਣਾ ਬਹੁਤ ਔਖਾ ਹੈ। ਉਹ ਬਹੁਤ ਜ਼ਿਆਦਾ ਆਮ, ਦੁਨਿਆਵੀ ਹਨ। ਉਨ੍ਹਾਂ ਦਾ ਧਿਆਨ, ਉਨ੍ਹਾਂ ਦੇ ਕੰਮ, ਉਨ੍ਹਾਂ ਦੀ ਬੋਲੀ, ਉਨ੍ਹਾਂ ਦੀ ਗੱਲਬਾਤ, ਉਨ੍ਹਾਂ ਦੀ ਸੋਚ, ਸਭ ਕੁਝ ਜ਼ਿੰਦਗੀ ਦੇ ਭੌਤਿਕ ਪਹਿਲੂ 'ਤੇ ਕੇਂਦ੍ਰਿਤ ਹੈ, ਸਭ ਕੁਝ ਆਰਾਮ ਲਈ, ਪੈਸੇ ਲਈ, ਪ੍ਰਸਿੱਧੀ ਲਈ, ਬਚਾਅ ਲਈ, ਅਤੇ ਉਹ ਪ੍ਰਮਾਤਮਾ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੇ ਹਨ। ਭਾਵੇਂ ਕਦੇ-ਕਦੇ ਉਹਨਾਂ ਨੂੰ ਯਾਦ ਆਉਂਦਾ ਹੈ, ਉਹਨਾਂ ਦੇ ਮਨ ਵਿੱਚ ਝਪਕਦਾ ਹੈ ਜਾਂ ਕੁਝ ਅਜਿਹਾ ਯਾਦ ਦਿਵਾਉਂਦਾ ਹੈ, ਉਹਨਾਂ ਦਾ ਪ੍ਰਮਾਤਮਾ 'ਤੇ ਪੂਰਾ ਧਿਆਨ ਨਹੀਂ ਹੁੰਦਾ।

ਮੈਂ ਖ਼ਬਰਾਂ ਵਿੱਚ ਇੱਕ ਮੌਤ ਦੇ ਨੇੜੇ ਦੇ ਅਨੁਭਵ ਬਾਰੇ ਪੜ੍ਹਿਆ। ਇੱਕ ਔਰਤ ਨੇ ਕਿਹਾ ਕਿ ਪ੍ਰਭੂ ਯਿਸੂ ਨੇ ਉਸਨੂੰ ਕਿਹਾ ਸੀ ਕਿ ਭਾਵੇਂ ਬਹੁਤ ਸਾਰੇ ਈਸਾਈ ਹਨ, ਪਰ ਉਨ੍ਹਾਂ ਦਾ ਯਿਸੂ ਨਾਲ ਗੂੜ੍ਹਾ ਰਿਸ਼ਤਾ ਨਹੀਂ ਹੈ। ਉਨ੍ਹਾਂ ਦਾ ਪ੍ਰਭੂ ਯਿਸੂ ਨਾਲ ਇਕ ਨਿੱਜੀ ਰਿਸ਼ਤਾ ਨਹੀਂ ਹੈ। ਪਰ ਇਸ ਤਰਾਂ ਦਾ ਰਿਸ਼ਤਾ ਬਣਾਉਣ ਲਈ, ਤੁਹਾਨੂੰ ਉਸ ਜਗ੍ਹਾ ਜਾਣਾ ਚਾਹੀਦਾ ਹੈ ਜਿੱਥੇ ਯਿਸੂ ਹੈ। ਭੌਤਿਕ ਸੰਸਾਰ ਵਿੱਚ, ਸਾਡੇ ਕੋਲ ਸਿਰਫ਼ ਭੌਤਿਕ ਦਿੱਖ ਹੈ। ਅਦਿੱਖ ਸੰਸਾਰ ਦੇ ਅੰਦਰ, ਤੁਸੀਂ ਪ੍ਰਭੂ ਯਿਸੂ ਨੂੰ ਸਾਫ਼-ਸਾਫ਼, ਹੋਰ ਵੀ ਸਪਸ਼ਟ ਤੌਰ 'ਤੇ ਦੇਖੋਗੇ। ਅਤੇ ਜੇਕਰ ਤੁਸੀਂ ਉਸ ਸਥਿਤੀ ਤੱਕ ਪਹੁੰਚਣਾ ਚਾਹੁੰਦੇ ਹੋ, ਯਿਸੂ ਨੂੰ ਵਧੇਰੇ ਸਪਸ਼ਟ ਤੌਰ 'ਤੇ ਅਤੇ ਅਕਸਰ ਜਾਂ ਰੋਜ਼ਾਨਾ ਦੇਖਣ ਲਈ, ਤੁਹਾਨੂੰ ਅੰਦਰ ਜਾਣਾ ਪਵੇਗਾ, ਸੱਚਮੁੱਚ ਅੰਦਰ ਜਾਣਾ ਪਵੇਗਾ, ਇੱਕ ਮਹਾਨ ਗਿਆਨਵਾਨ ਗੁਰੂ ਦੀ ਮਦਦ ਨਾਲ। ਇਹ ਚੀਜ਼ਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਹੋ ਸਕਦੀਆਂ।

ਕਿਉਂਕਿ ਗੁਰੂ ਪਹਿਲਾਂ ਹੀ ਅੰਦਰੂਨੀ ਸੰਸਾਰ ਦੇ ਨਾਲ-ਨਾਲ ਬਾਹਰੀ ਸੰਸਾਰ ਵਿੱਚ ਹੈ, ਅਤੇ ਉਹ ਤੁਹਾਡੀ ਬੁੱਧੀ ਦੀ ਸ਼ਕਤੀ ਜਿਵੇਂ ਕਿ ਤੀਜੀ ਅੱਖ ਖੋਲ੍ਹ ਕੇ ਅਤੇ ਤੁਹਾਡੀਆਂ ਹੋਰ ਕੀਮਤੀ ਸ਼ਕਤੀਆਂ ਜਿਵੇਂ ਕਿ, ਤੁਸੀਂ ਇਸਨੂੰ ਕਹਿ ਸਕਦੇ ਹੋ, ਤੀਜਾ ਕੰਨ ਖੋਲ੍ਹ ਕੇ ਤੁਹਾਨੂੰ ਉੱਥੇ ਲੈ ਜਾਣ ਵਿੱਚ ਮਦਦ ਕਰ ਸਕਦਾ ਹੈ। ਜਦੋਂ ਤੁਸੀਂ ਦੀਖਿਆ ਰਾਹੀਂ ਗੁਰੂਆਂ ਦੀ ਕਿਰਪਾ ਨਾਲ ਅੰਦਰ ਹੋਵੋਗੇ, ਬੇਸ਼ੱਕ, ਪ੍ਰਮਾਤਮਾ ਦੀ ਕਿਰਪਾ ਨਾਲ, ਤੁਸੀਂ ਅੰਦਰੂਨੀ ਸੰਸਾਰ ਦੇ ਨਾਲ-ਨਾਲ ਬਾਹਰੀ ਸੰਸਾਰ ਵਿੱਚ ਵੀ ਹੋ ਸਕੋਗੇ।

ਅਤੇ ਜਦੋਂ ਮਾਲਕ ਤੁਹਾਡੀ ਅੰਦਰੂਨੀ ਸ਼ਕਤੀ, ਤੁਹਾਡੀ ਦੈਵੀ ਸ਼ਕਤੀ ਨੂੰ ਮੁੜ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ, ਤਾਂ ਤੁਸੀਂ ਨਾ ਸਿਰਫ਼ ਆਪਣੇ ਆਪ ਨੂੰ, ਆਪਣੀ ਆਤਮਾ ਨੂੰ, ਸਗੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਬਚਾ ਸਕਦੇ ਹੋ, ਪਿਛਲੀਆਂ ਅਤੇ ਭਵਿੱਖ ਦੀਆਂ ਕਈ ਪੀੜ੍ਹੀਆਂ, ਭਾਵ ਉਹ ਜੋ ਪਹਿਲਾਂ ਹੀ ਮਰ ਚੁੱਕੇ ਹਨ ਅਤੇ ਜੋ ਤੁਹਾਡੇ ਰਿਸ਼ਤੇਦਾਰਾਂ ਦੇ ਦਾਇਰੇ ਵਿੱਚ ਪੈਦਾ ਹੋਣਗੇ ਜਾਂ ਪਹਿਲਾਂ ਹੀ ਪੈਦਾ ਹੋ ਚੁੱਕੇ ਹਨ। ਫਿਰ ਤੁਹਾਡੇ ਕੋਲ ਉਨ੍ਹਾਂ ਨੂੰ ਬਚਾਉਣ ਦੀ ਸ਼ਕਤੀ ਵੀ ਹੋ ਸਕਦੀ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਮਜ਼ਬੂਤ ਹੋ। ਤੁਸੀਂ ਜਿੰਨੇ ਮਜ਼ਬੂਤ​ਹੋਵੋਗੇ, ਓਨੀ ਹੀ ਮਿਹਨਤ ਨਾਲ ਤੁਸੀਂ ਸ਼ਕਤੀ ਦੇ ਵਿਸ਼ਵਵਿਆਪੀ ਭੰਡਾਰ ਵਿੱਚ ਡੂੰਘਾਈ ਵਿੱਚ ਜਾਣ ਲਈ ਮੈਡੀਟੇਸ਼ਨ ਦਾ ਅਭਿਆਸ ਕਰੋਗੇ, ਅਤੇ ਫਿਰ ਘਰ ਦੇ ਨੇੜੇ, ਅੰਦਰ ਪ੍ਰਮਾਤਮਾ ਦੇ ਰਾਜ ਦੇ ਨੇੜੇ, ਤਾਂ ਤੁਹਾਡੇ ਕੋਲ ਓਨੀ ਹੀ ਜ਼ਿਆਦਾ ਸ਼ਕਤੀ ਹੋਵੇਗੀ।

ਬੇਸ਼ੱਕ, ਸਤਿਗੁਰੂ ਹਮੇਸ਼ਾ ਤੁਹਾਡੇ ਲਈ ਮੌਜੂਦ ਰਹੇਗਾ ਅਤੇ ਤੁਹਾਡੀ ਮਦਦ ਕਰੇਗਾ, ਤੁਹਾਨੂੰ 24/7 (ਚੌਵੀ ਘੰਟੇ) ਦੇਖਦਾ ਰਹੇਗਾ, ਜਦੋਂ ਤੱਕ ਤੁਸੀਂ ਘਰ ਨਹੀਂ ਚਲੇ ਜਾਂਦੇ, ਜਦੋਂ ਤੱਕ ਤੁਸੀਂ ਘਰ ਨਹੀਂ ਚਲੇ ਜਾਂਦੇ ਜਿੱਥੇ ਤੁਸੀਂ ਸੁਰੱਖਿਅਤ ਹੋ, ਪਿਆਰ ਕੀਤਾ ਜਾਂਦਾ, ਅਤੇ ਸ਼ਕਤੀਸ਼ਾਲੀ ਹੋ। ਉਦੋਂ ਤੱਕ, ਸਤਿਗੁਰੂ ਤੁਹਾਨੂੰ ਕਦੇ ਨਹੀਂ ਛੱਡਦਾ। ਪਰ ਤੁਹਾਨੂੰ ਅੰਦਰ ਹਮੇਸ਼ਾ ਸਤਿਗੁਰੂ ਦੇ ਨਾਲ ਰਹਿਣਾ ਪਵੇਗਾ, ਇਸਦਾ ਮਤਲਬ ਹੈ ਅੰਦਰ ਸੋਚਣਾ, ਹੋਰ ਅੰਦਰੂਨੀ। ਬਾਹਰ ਤੁਸੀਂ ਆਪਣੇ ਸਾਰੇ ਫਰਜ਼ ਨਿਭਾਉਂਦੇ ਹੋ, ਪਰ ਅੰਦਰੋਂ ਤੁਸੀਂ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਕਰਦੇ ਹੋ, ਪ੍ਰਮਾਤਮਾ ਦੀ ਉਸਤਤ ਕਰਦੇ ਹੋ, ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋ, ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹੋ, ਅਤੇ ਹਮੇਸ਼ਾਂ ਆਪਣੇ ਸਤਿਗੁਰੂ ਦੀ ਮੌਜੂਦਗੀ ਨੂੰ ਯਾਦ ਰੱਖਦੇ ਹੋ, ਜੋ ਹਮੇਸ਼ਾ ਤੁਹਾਡੇ ਨਾਲ ਹੈ, ਭਾਵੇਂ ਤੁਸੀਂ ਉਸਨੂੰ ਦੇਖ ਸਕਦੇ ਹੋ ਜਾਂ ਨਹੀਂ।

ਅੱਜਕੱਲ੍ਹ, ਧਰਮ-ਅੰਤ ਦੇ ਯੁੱਗ ਵਿੱਚ, ਅੰਦਰ ਅਤੇ ਬਾਹਰ, ਗਿਆਨਵਾਨ ਅਵਸਥਾ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ। ਪਰ ਤੁਹਾਡੇ ਬਹੁਤ ਸਾਰੇ ਭਰਾ ਅਤੇ ਭੈਣਾਂ, ਪਰਮ ਸਤਿਗੁਰੂ ਚਿੰਗ ਹਾਈ ਇੰਟਰਨੈਸ਼ਨਲ ਐਸੋਸੀਏਸ਼ਨ ਦੇ, ਉਹ ਅਜਿਹਾ ਕਰ ਸਕਦੇ ਹਨ। ਤੁਸੀਂ ਇਸਨੂੰ ਸਾਡੇ ਸੁਪਰੀਮ ਮਾਸਟਰ ਟੈਲੀਵਿਜ਼ਨ 'ਤੇ ਬਹੁਤ ਸਾਰੀਆਂ ਦਿਲ ਦੀਆਂ ਲਾਈਨਾਂ ਪੜ੍ਹ ਕੇ ਦੇਖ ਸਕਦੇ ਹੋ। ਅਤੇ ਤੁਸੀਂ ਖੁਦ ਇਹ ਜਾਣਦੇ ਹੋ, ਜੇਕਰ ਤੁਹਾਡੇ ਕੋਲ ਵੀ ਅਜਿਹੇ ਅਨੁਭਵ ਹਨ।

ਅਸੀਂ ਉਨ੍ਹਾਂ ਨੂੰ ਜਨਤਕ ਤੌਰ 'ਤੇ ਗੱਲ ਨਾ ਕਰਨ ਦੇਣ ਦਾ ਕਾਰਨ ਇਸ ਚਿੰਤਾ ਨਾਲ ਸੀ ਕਿ, ਸਭ ਤੋਂ ਪਹਿਲਾਂ, ਲੋਕ ਉਨ੍ਹਾਂ ਨੂੰ ਨਹੀਂ ਸਮਝਣਗੇ ਅਤੇ ਉਨ੍ਹਾਂ ਨੂੰ ਇਸ ਤਰਾਂ ਦੀ ਦਿੱਖ ਜਾਂ ਇਸ ਤਰਾਂ ਦਾ ਸਲੂਕ ਦੇਣਗੇ। ਦੂਜਾ, ਜੇ ਤੁਸੀਂ ਬਹੁਤ ਜ਼ਿਆਦਾ ਸ਼ੇਖੀ ਮਾਰਦੇ ਹੋ, ਤਾਂ ਇਹ ਇੱਕ ਆਦਤ ਬਣ ਜਾਂਦੀ ਹੈ। ਫਿਰ ਸਵਰਗ ਇਸਨੂੰ ਬੰਦ ਕਰ ਸਕਦਾ ਹੈ, ਤਾਂ ਜੋ ਤੁਸੀਂ ਸਵਰਗ ਦੇ ਭੇਦ ਬਹੁਤੇ ਜ਼ਿਆਦਾ ਨਾ ਦੱਸੋ। ਪਰ ਤੁਸੀਂ ਆਪਣਾ ਅਨੁਭਵ ਉਦੋਂ ਦੱਸ ਸਕਦੇ ਹੋ ਜਦੋਂ ਤੁਸੀਂ ਗੁਰੂ ਦੇ ਨਾਲ ਹੁੰਦੇ ਹੋ, ਜਾਂ ਜੇਕਰ ਗੁਰੂ ਇਜਾਜ਼ਤ ਦਿੰਦਾ ਹੈ, ਤਾਂ ਗੁਰੂ ਦੀ ਮੌਜੂਦਗੀ ਜਾਂ ਆਗਿਆ ਨਾਲ। ਪਰ ਕਦੇ-ਕਦੇ ਜੇਕਰ ਤੁਸੀਂ ਇੱਕ ਜਾਂ ਦੋ ਅਨੁਭਵਾਂ ਬਾਰੇ ਦਸਦੇ ਹੋ, ਇਹ ਠੀਕ ਹੈ। ਬਸ ਆਦਤ ਵਾਂਗ ਨਹੀਂ ਕਿ ਤੁਸੀਂ ਬਾਹਰ ਜਾ ਕੇ ਸਾਰਿਆਂ ਨੂੰ ਆਪਣੀ ਅੰਦਰੂਨੀ ਪ੍ਰਾਪਤੀ ਬਾਰੇ ਦੱਸੋ, ਕਿਉਂਕਿ ਲੋਕ ਸਮਝ ਨਹੀਂ ਸਕਣਗੇ, ਅਤੇ ਉਹ ਤੁਹਾਡੇ ਲਈ ਮੁਸੀਬਤ ਖੜ੍ਹੀ ਕਰ ਸਕਦੇ ਹਨ। ਜਾਂ ਤੁਹਾਡੀ ਪ੍ਰਸ਼ੰਸਾ ਅਤੇ ਪੂਜਾ ਕੀਤੀ ਜਾਵੇਗੀ, ਅਤੇ ਫਿਰ ਤੁਹਾਡੀ ਹਉਮੈ ਹਾਵੀ ਹੋ ਸਕਦੀ ਹੈ ਅਤੇ ਇਹ ਤੁਹਾਡੇ ਲਈ ਬੁਰਾ ਹੈ। ਪਰ ਜੇ ਤੁਸੀਂ ਇਕ ਕੁਦਰਤੀ ਪ੍ਰਵਿਰਤੀ ਨਾਲ, ਹੰਕਾਰ ਤੋਂ ਬਿਨਾਂ, ਅਤੇ ਦੂਜਿਆਂ ਨੂੰ ਉਨ੍ਹਾਂ ਦੇ ਅਸਲੀ ਘਰ ਨੂੰ ਯਾਦ ਰੱਖਣ ਵਿੱਚ ਮਦਦ ਕਰਨ ਲਈ ਦੱਸਦੇ ਹੋ, ਤਾਂ ਇਹ ਮਾਫ਼ ਕਰਨ ਯੋਗ ਹੈ। ਇਹ ਮਨ੍ਹਾ ਨਹੀਂ ਹੈ, ਬਸ ਚੁੱਪ ਰਹਿਣਾ ਹੀ ਬਿਹਤਰ ਹੈ।

ਤੁਹਾਡੇ ਵਿੱਚੋਂ ਜ਼ਿਆਦਾਤਰ ਚੁੱਪ ਰਹਿੰਦੇ ਹਨ, ਅਤੇ ਇਹ ਬਹੁਤ ਵਧੀਆ ਹੈ। ਪਰ ਕਦੇ-ਕਦੇ ਸੰਸਾਰ ਦੀ ਮਦਦ ਕਰਨ ਲਈ, ਇਹ ਸਮਝਣ ਲਈ ਸਾਂਝਾ ਕਰਨਾ ਠੀਕ ਹੈ ਕਿ ਇਹ "ਪਰੀ ਕਹਾਣੀਆਂ" ਸਵਰਗ ਨੂੰ ਦੇਖਣ, ਬੁੱਧਾਂ ਨੂੰ ਦੇਖਣ, ਜਾਂ ਪ੍ਰਭੂ ਯਿਸੂ ਨੂੰ ਦੇਖਣ ਬਾਰੇ ਸਿਰਫ਼ ਪਰੀ ਕਹਾਣੀਆਂ ਨਹੀਂ ਹਨ, ਇਹ ਸੱਚੇ ਅਨੁਭਵ ਹਨ। ਅਤੇ ਇੱਕ ਵਾਰ ਜਦੋਂ ਤੁਸੀਂ ਇਸ ਤਰਾਂ ਦੀ ਸਥਿਤੀ ਵਿੱਚ ਹੋ ਜਾਂਦੇ ਹੋ, ਤਾਂ ਤੁਸੀਂ ਕਦੇ ਵੀ ਇਸ ਸੰਸਾਰ ਵਿੱਚ ਨਹੀਂ ਰਹਿਣਾ ਚਾਹੋਗੇ। ਇਹ ਇਸ ਤਰਾਂ ਨਹੀਂ ਹੈ ਕਿ ਤੁਸੀਂ ਉਦਾਸ ਹੋ ਜਾਂ ਕੁਝ ਹੋਰ, ਇਹ ਸਿਰਫ਼ ਇਹ ਹੈ ਕਿ ਇਹ ਸੰਸਾਰ ਤੁਹਾਡੇ ਲਈ ਉਸ ਸ਼ਾਨਦਾਰ ਸਵਰਗ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਜੋ ਤੁਸੀਂ ਅੰਦਰ ਦੇਖਦੇ ਹੋ। ਅਤੇ ਉਹ ਅਖੌਤੀ ਕਿਸਮ ਦਾ ਦੁਨਿਆਵੀ ਪਿਆਰ, ਰੋਮਾਂਸ ਅਤੇ ਉਹ ਸਭ ਕੁਝ, ਇਹ ਤੁਹਾਡੇ ਲਈ ਕੁਝ ਵੀ ਨਹੀਂ ਹੈ ਕਿਉਂਕਿ ਤੁਸੀਂ ਅੰਦਰਲੇ ਅਸਲੀ ਪਿਆਰ ਨੂੰ ਜਾਣਦੇ ਹੋ, ਜੋ ਕਿ ਵਰਣਨਯੋਗ ਨਹੀਂ ਹੈ। ਇੱਕ ਵਾਰ ਜਦੋਂ ਤੁਸੀਂ ਕਾਫੀ ਖੁਸ਼ਕਿਸਮਤ ਜਾਂ ਗਿਆਨਵਾਨ ਹੋ ਜਾਂਦੇ ਹੋ ਕਿ ਤੁਸੀਂ ਉਸ ਕਿਸਮ ਦੇ ਪਿਆਰ ਵਿੱਚ ਲੀਨ ਹੋ ਜਾਂਦੇ ਹੋ, ਜਿਸਨੂੰ ਤੁਸੀਂ "ਦੂਜੇ ਪਾਸੇ", ਜਾਂ "ਦੈਵੀ ਸਪੇਸ, ਦੈਵੀ ਖੇਤਰ, ਦੈਵੀ ਖੇਤਰ ਵਿੱਚ" ਕਹਿੰਦੇ ਹੋ, ਤਾਂ ਇਹ ਇਸ ਭੌਤਿਕ ਭਰਮਪੂਰਨ ਸੰਸਾਰ ਤੋਂ ਬਿਲਕੁਲ ਪੂਰੀ ਤਰਾਂ ਵੱਖਰਾ ਹੁੰਦਾ ਹੈ। ਤੁਸੀਂ ਇਸ ਸੰਸਾਰ ਤੋਂ ਹੁਣ ਕੁਝ ਨਹੀਂ ਚਾਹੁੰਦੇ।

ਉਹ ਜਿਹੜੇ ਲੋਕ ਇਸ ਸੰਸਾਰ ਵਿੱਚ ਆਏ ਕਿਉਂਕਿ ਉਨ੍ਹਾਂ ਕੋਲ ਬਹੁਤ ਪਿਆਰ ਹੈ, ਉਹ ਦੂਜਿਆਂ ਦੇ ਦੁੱਖ ਨੂੰ ਸਹਿਣ ਨਹੀਂ ਕਰ ਸਕਦੇ, ਜਿਸਨੂੰ ਉਹ ਦੇਖ ਸਕਦੇ ਹਨ, ਅਤੇ ਉਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦੇ ਹਨ, ਸੋ ਉਹ ਮਦਦ ਲਈ ਹੇਠਾਂ ਆਏ। ਨਹੀਂ ਤਾਂ, ਕੋਈ ਵੀ ਅਸਲ ਵਿੱਚ ਇੱਥੇ ਕਿਸੇ ਲਾਭ ਜਾਂ ਪ੍ਰਸਿੱਧੀ ਜਾਂ ਕਿਸੇ ਸਰੀਰਕ ਕਾਰਨ ਲਈ ਨਹੀਂ ਆਉਣਾ ਚਾਹੁੰਦਾ, ਸਿਰਫ਼ ਸ਼ੁੱਧ ਪਿਆਰ ਲਈ। ਅਤੇ ਪ੍ਰਮਾਤਮਾ ਦੀ ਕਿਰਪਾ ਨਾਲ, ਉਹ ਇਸ ਸੰਸਾਰ ਵਿੱਚ ਅਸੀਸ, ਖੁਸ਼ੀ, ਭਰਪੂਰਤਾ ਲਿਆਉਂਦੇ ਹਨ।

ਪਰ ਫਿਰ ਵੀ, ਇਹਨਾਂ ਇਮਾਨਦਾਰ ਅਭਿਆਸੀਆਂ ਦੀ ਗਿਣਤੀ ਜੋ ਸੱਚਮੁੱਚ ਆਪਣੇ ਅਸਲ ਘਰ, ਆਪਣੀ ਅਸਲ ਸੰਸਾਰ ਵਿੱਚ ਵਾਪਸ ਜਾਣਾ ਚਾਹੁੰਦੇ ਹਨ, ਅਜੇ ਵੀ ਧਰਤੀ ਦੀ ਪੂਰੀ ਆਬਾਦੀ ਦੇ ਮੁਕਾਬਲੇ ਬਹੁਤ ਘੱਟ ਹੈ। ਸੋ ਇਸ ਸੰਸਾਰ ਵਿੱਚ ਨਕਾਰਾਤਮਕ ਸ਼ਕਤੀ ਨੂੰ ਦੂਰ ਕਰਨਾ ਮੁਸ਼ਕਲ ਹੈ। ਇਸ ਤਰਾਂ, ਬਹੁਤ ਸਾਰੇ ਗੁਰੂ ਆਏ, ਆਪਣੇ ਪੈਰੋਕਾਰਾਂ ਤੋਂ ਬਹੁਤ ਸਾਰੇ ਕਰਮ ਲਏ, ਅਤੇ ਨਾਲ ਹੀ ਇਸ ਧਰਤੀ 'ਤੇ ਬਾਕੀ ਸਾਰਿਆਂ ਨੂੰ ਉੱਚਾ ਚੁੱਕਣ ਲਈ ਵੀ। ਉਹਨਾਂ ਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ ਅਤੇ ਸਭ ਕੁਝ ਜੋਖਮ ਵਿੱਚ ਪਾਉਣਾ ਪੈਂਦਾ ਹੈ ਅਤੇ ਆਪਣੀਆਂ ਜਾਨਾਂ ਵੀ ਜੋਖਮ ਵਿੱਚ ਪਾਉਂਦੇ ਹਨ। ਅਸੀਂ ਇਸ ਬਾਰੇ ਕਦੇ ਵੀ ਕਾਫ਼ੀ ਗੱਲ ਨਹੀਂ ਕਰ ਸਕਦੇ। ਥੋੜ੍ਹੀ ਜਿਹੀ ਹੀ, ਇਹ ਪਹਿਲਾਂ ਹੀ ਬਹੁਤ ਉਦਾਸੀ ਹੈ। ਜੇ ਤੁਸੀਂ ਜਾਣਦੇ ਹੋ ਕਿ ਬੰਦ ਦਰਵਾਜ਼ਿਆਂ ਪਿੱਛੇ ਸਤਿਗੁਰੂ ਸੱਚਮੁੱਚ ਕਿੰਨਾ ਦੁੱਖ ਝੱਲਦੇ ਹਨ, ਤਾਂ ਤੁਸੀਂ ਉਨ੍ਹਾਂ ਦੀ ਹੋਰ ਕਦਰ ਕਰੋਗੇ, ਅਤੇ ਤੁਸੀਂ ਉਨ੍ਹਾਂ ਨੂੰ ਹੋਰ ਸੁਣੋਗੇ, ਅਤੇ ਤੁਸੀਂ ਹੋਰ ਮਿਹਨਤ ਨਾਲ ਅਭਿਆਸ ਕਰੋਗੇ।

Photo Caption: ਪਤਝੜ ਦੇ ਪਤ‌ਿਆਂ ਨੂੰ ਵੀ ਸਾਫ ਅਸਮਾਨ ਪਸੰਦ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-08
2108 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-09
1716 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-10
1567 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-04-15
676 ਦੇਖੇ ਗਏ
ਧਿਆਨਯੋਗ ਖਬਰਾਂ
2025-04-13
18649 ਦੇਖੇ ਗਏ
ਧਿਆਨਯੋਗ ਖਬਰਾਂ
2025-04-13
1375 ਦੇਖੇ ਗਏ
ਧਿਆਨਯੋਗ ਖਬਰਾਂ
2025-04-13
984 ਦੇਖੇ ਗਏ
ਧਿਆਨਯੋਗ ਖਬਰਾਂ
2025-04-13
506 ਦੇਖੇ ਗਏ
28:57
ਧਿਆਨਯੋਗ ਖਬਰਾਂ
2025-04-13
214 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ