Media Report from PBS NewsHour – Mar. 3, 2022, Judy Woodruff: ਹਜ਼ਾਰਾਂ ਦੀ ਗਿਣਤੀ ਵਿੱਚ ਰੂਸੀ ਨਾਗਰਿਕ ਆਪਣੇ ਲਈ ਬਹੁਤ ਨਿੱਜੀ ਜੋਖਮ 'ਤੇ ਯੂਕਰੇਨ ਵਿੱਚ ਜੰਗ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਪੁਤਿਨ ਸਰਕਾਰ ਹਰ ਤਰ੍ਹਾਂ ਦੇ ਅਸਹਿਮਤੀ 'ਤੇ ਸਖ਼ਤੀ ਕਰ ਰਹੀ ਹੈ।ਜੰਗ ਲਈ ਨਾਂਹ!ਯੇਕਾਟੇਰਿਨਬਰਗ ਤੋਂ,ਜੰਗ ਲਈ ਨਾਂਹ!ਸੇਂਟ ਪੀਟਰਸਬਰਗ ਤੱਕ,ਜੰਗ ਲਈ ਨਾਂਹ!ਰਾਜਧਾਨੀ ਮਾਸਕੋ ਵੱਲ। ਦੇਸ਼ ਭਰ ਵਿੱਚ ਹਜ਼ਾਰਾਂ ਰੂਸੀ ਲੋਕ ਇੱਕ ਨਾਅਰਾ, ਇੱਕ ਆਵਾਜ਼ ਸਾਂਝੀ ਕਰਦੇ ਹੋਏ, ਗਲੀਆਂ ਅਤੇ ਸ਼ਹਿਰ ਦੇ ਚੌਕਾਂ ਵਿੱਚ ਫੈਲ ਗਏ, ਜਦੋਂ ਤੋਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ ਹਫ਼ਤੇ ਗੁਆਂਢੀ ਯੂਕਰੇਨ ਉੱਤੇ ਇਕ ਪੂਰੇ ਪੈਮਾਨੇ 'ਤੇ ਹਮਲੇ ਦਾ ਹੁਕਮ ਦਿੱਤਾ ਸੀ, ਉਦੋਂ ਤੋਂ ਗੁੱਸੇ ਵਿੱਚ ਹਨ।ਜੰਗ ਬੰਦ ਹੋਣੀ ਚਾਹੀਦੀ ਹੈ। ਇਹ ਜ਼ਰੂਰ ਹੋਵੇਗਾ। ਇਸ ਵੇਲੇ ਜੋ ਹੋ ਰਿਹਾ ਹੈ, ਇਹ ਪਾਗਲਪਨ ਹੈ। ਸਾਨੂੰ ਸਾਰਿਆਂ ਨੂੰ ਚੀਕਣਾ ਚਾਹੀਦਾ ਹੈ, "ਜੰਗ ਨੂੰ ਨਾਂਹ!"ਬਹੁਤ ਸਾਰੇ ਪ੍ਰਦਰਸ਼ਨਕਾਰੀ ਕਹਿੰਦੇ ਹਨ ਕਿ ਉਹ ਇਹ ਮਹਿਸੂਸ ਨਹੀਂ ਕਰਨਾ ਚਾਹੁੰਦੇ ਕਿ ਉਨ੍ਹਾਂ ਦੇ ਹੱਥ ਯੂਕਰੇਨੀ ਖੂਨ ਨਾਲ ਰੰਗੇ ਹੋਏ ਹਨ।ਮੈਨੂੰ ਇਹ ਜੰਗ ਨਹੀਂ ਚਾਹੀਦੀ। ਇੱਥੇ ਲਗਭਗ ਕੋਈ ਵੀ ਇਹ ਨਹੀਂ ਚਾਹੁੰਦਾ। ਮੈਂ ਚਾਹੁੰਦੀ ਹਾਂ ਕਿ ਸਾਰਾ ਸੰਸਾਰ ਇਹ ਦੇਖੇ ਕਿ ਅਸੀਂ ਇਹ ਨਹੀਂ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਕਿ ਦਹਾਕਿਆਂ ਤੱਕ ਇਹਦਾ ਸਾਡੀ ਜ਼ਮੀਰ 'ਤੇ ਭਾਰ ਪਵੇ। ਮੈਂ ਆਪਣੀ ਪੂਰੀ ਜ਼ਿੰਦਗੀ ਇੱਥੇ ਰਹਿਣ ਲਈ ਦੋਸ਼ੀ ਮਹਿਸੂਸ ਨਹੀਂ ਕਰਨਾ ਚਾਹੁੰਦੀ।ਬਹੁਤ ਸਾਰੇ ਰੂਸੀ ਯੂਕਰੇਨੀਅਨਾਂ ਨੂੰ ਆਪਣੇ ਭਰਾ ਅਤੇ ਭੈਣਾਂ ਸਮਝਦੇ ਹਨ। ਉੱਥੇ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਅਤੇ ਦੋਸਤ ਹਨ। ਓਲਗਾ ਮਿਖੀਵਾ ਨਹੀਂ ਚਾਹੁੰਦੀ ਕਿ ਪੁਤਿਨ ਦਾ ਹਮਲਾ ਦੋਵਾਂ ਦੇਸ਼ਾਂ ਦੀ ਤਬਾਹੀ ਵੱਲ ਲੈ ਜਾਵੇ।ਇਹ ਯੂਕਰੇਨ ਅਤੇ ਰੂਸ ਦੋਵਾਂ ਵਿਰੁੱਧ ਇੱਕ ਅਪਰਾਧ ਹੈ। ਮੈਨੂੰ ਲੱਗਦਾ ਹੈ ਕਿ ਇਹ ਯੂਕਰੇਨ ਅਤੇ ਰੂਸ ਦੋਵਾਂ ਨੂੰ ਮਾਰ ਰਿਹਾ ਹੈ। ਮੈਂ ਗੁੱਸੇ ਵਿੱਚ ਹਾਂ। ਮੈਂ ਤਿੰਨ ਰਾਤਾਂ ਤੋਂ ਨਹੀਂ ਸੁੱਤੀ, ਅਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਹੁਣ ਬਹੁਤ ਉੱਚੀ ਆਵਾਜ਼ ਵਿੱਚ ਐਲਾਨ ਕਰਨਾ ਚਾਹੀਦਾ ਹੈ ਕਿ ਅਸੀਂ ਮਾਰੇ ਨਹੀਂ ਜਾਣਾ ਚਾਹੁੰਦੇ ਅਤੇ ਨਹੀਂ ਚਾਹੁੰਦੇ ਕਿ ਯੂਕਰੇਨ ਮਾਰਿਆ ਜਾਵੇ।ਪਰ ਜਿਵੇਂ ਹੀ ਰੂਸੀਆਂ ਨੇ ਟਕਰਾਅ ਦੀ ਨਿੰਦਾ ਕਰਨੀ ਸ਼ੁਰੂ ਕੀਤੀ, ਉਸੇ ਤਰ੍ਹਾਂ ਹਥਿਆਰਬੰਦ ਪੁਲਿਸ ਵੀ ਅਸਹਿਮਤੀ ਦਾ ਗਲਾ ਘੁੱਟਣ ਲਈ ਆਈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸੇਂਟ ਪੀਟਰਸਬਰਗ ਵਿੱਚ ਰੂਸੀ ਸੁਰੱਖਿਆ ਬਲਾਂ ਨੇ ਇੱਕ ਔਰਤ ਨਾਲ ਧੱਕਾ-ਮੁੱਕੀ ਕੀਤੀ, ਜਿਸ ਕੋਲ ਇਕ ਸ਼ਾਂਤੀ ਚਿੰਨ੍ਹ ਅਤੇ ਇੱਕ ਬੱਚੇ ਨੂੰ ਫੜਿਆ ਹੋਇਆ ਸੀ। ਬੋਲਣ ਨਾਲ ਨਾ ਸਿਰਫ਼ ਸਰੀਰਕ ਨੁਕਸਾਨ ਦਾ ਖ਼ਤਰਾ ਹੈ, ਸਗੋਂ ਰੂਸੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਪ੍ਰਦਰਸ਼ਨਕਾਰੀਆਂ ਤੇ ਅਪਰਾਧਿਕ ਦੋਸ਼ ਲੱਗ ਸਕਦੇ ਹਨ ਜੋ ਉਨ੍ਹਾਂ ਦੇ ਜੀਵਨ ਭਰ ਦੇ ਰਿਕਾਰਡ ਨੂੰ ਚਿੰਨ੍ਹਿਤ ਕਰ ਸਕਦੇ ਹਨ। ਇੱਕ ਸੁਤੰਤਰ ਨਿਗਰਾਨੀ ਸਮੂਹ ਦੀ ਰਿਪੋਰਟ ਹੈ ਕਿ 6,000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।Media Report from ANKA Daily News – Mar. 19, 2025, Reporter: ਲੋਕਾਂ ਨੇ ਆਪਣੇ ਲੰਬੇ ਸਮੇਂ ਤੋਂ ਜਮ੍ਹਾ ਹੋਏ ਗੁੱਸੇ ਨੂੰ ਇੱਕ ਵਾਰ ਫਿਰ ਸੜਕਾਂ 'ਤੇ ਉਤਾਰ ਦਿੱਤਾ ਹੈ। ਮਾਸਕੋ ਦੀਆਂ ਠੰਡੀਆਂ ਅਤੇ ਉਦਾਸ ਸੜਕਾਂ 'ਤੇ ਹਰ ਰੋਜ਼ ਤਣਾਅ ਵਧ ਰਿਹਾ ਹੈ। ਜਿਵੇਂ-ਜਿਵੇਂ ਯੂਕਰੇਨ ਵਿੱਚ ਜੰਗ ਆਪਣੇ ਤੀਜੇ ਸਾਲ ਵਿੱਚ ਦਾਖਲ ਹੋ ਰਹੀ ਹੈ, ਰੂਸੀ ਲੋਕਾਂ ਦਾ ਸਬਰ ਟੁੱਟਦਾ ਜਾ ਰਿਹਾ ਹੈ। ਆਰਥਿਕ ਪਾਬੰਦੀਆਂ ਕਾਰਨ ਕੀਮਤਾਂ ਬੇਕਾਬੂ ਹੋ ਗਈਆਂ ਹਨ ਅਤੇ ਬੁਨਿਆਦੀ ਭੋਜਨ ਤੱਕ ਪਹੁੰਚ ਮੁਸ਼ਕਲ ਹੁੰਦੀ ਜਾ ਰਹੀ ਹੈ। ਬਾਜ਼ਾਰ ਦੀਆਂ ਸ਼ੈਲਫਾਂ ਖਾਲੀ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਲੰਬੀਆਂ ਕਤਾਰਾਂ ਵਿੱਚ ਇੰਤਜ਼ਾਰ ਕਰਨਾ ਪੈ ਰਹੀ ਹੈ। ਹਾਲਾਂਕਿ, ਸਭ ਤੋਂ ਵੱਡਾ ਗੁੱਸਾ ਕ੍ਰੇਮਲਿਨ ਦੀ ਬੇਰੋਕ ਫੌਜ ਤਾਇਨਾਤੀ ਵਿਰੁੱਧ ਹੈ। ਇੱਕ ਅਣਪਛਾਤੇ ਨੌਜਵਾਨ ਨੇ ਕਿਹਾ, "ਉਹ ਮੇਰੇ ਭਰਾ ਨੂੰ ਲੈ ਗਏ, ਉਹ ਵਾਪਸ ਨਹੀਂ ਆਇਆ।" ਕੀ ਹੁਣ ਮੇਰੀ ਵਾਰੀ ਹੈ?" ਭੀੜ ਨੂੰ ਇਕੱਠਾ ਕਰਦੇ ਹੋਏ, ਉਹ ਚੀਕਿਆ। ਇਹ ਸ਼ਬਦ ਇਕ ਥੋੜ੍ਹੇ ਸਮੇਂ ਵਿੱਚ ਹੀ ਸੋਸ਼ਲ ਮੀਡੀਆ 'ਤੇ ਫੈਲ ਗਏ ਅਤੇ ਇਸਨੇ ਘਟਨਾ ਨੂੰ ਹੋਰ ਵਧਾ ਦਿੱਤਾ। ਦੁਪਹਿਰ ਤੱਕ, ਸੈਂਕੜੇ ਲੋਕ ਹੱਥਾਂ ਵਿੱਚ ਬੈਨਰ ਲੈ ਕੇ ਸਥਾਨਕ ਪ੍ਰਸ਼ਾਸਨ ਦੀ ਇਮਾਰਤ ਵੱਲ ਮਾਰਚ ਕਰਦੇ ਹੋਏ ਨਾਅਰੇ ਲਗਾਉਂਦੇ ਹੋਏ, "ਜੰਗ ਬੰਦ ਕਰੋ!" ਸਾਡੇ ਬੱਚੇ ਵਾਪਸ ਦਿਓ! ਇਹ ਜੰਗ ਸਾਡੀ ਨਹੀਂ ਹੈ!" ਪ੍ਰਦਰਸ਼ਨਕਾਰੀ ਹੋਰ ਵੀ ਗੁੱਸੇ ਵਿੱਚ ਆ ਗਏ।ਮਾਸਕੋ, ਰੋਸਟੋਵ ਅਤੇ ਸਮਾਰਾ ਵਿੱਚ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਹੋਏ। ਖਾਸ ਕਰਕੇ ਸਮਾਰਾ ਵਿੱਚ, ਪੁਲਿਸ ਥਾਣਿਆਂ ਦੇ ਸਾਹਮਣੇ ਭੀੜ ਇਕੱਠੀ ਹੋ ਗਈ ਅਤੇ ਭਰਤੀ ਰੋਕਣ ਦੀ ਇਕ ਮੰਗ ਕੀਤੀ। ਸ਼ਾਮ ਨੂੰ, ਹਜ਼ਾਰਾਂ ਲੋਕ ਮਾਸਕੋ ਵਿੱਚ ਸੜਕਾਂ 'ਤੇ ਉਤਰ ਆਏ। ਕੜਾਕੇ ਦੀ ਠੰਢ ਦੇ ਬਾਵਜੂਦ, ਲੋਕਾਂ ਨੇ ਆਪਣੇ ਮਾਰੇ ਗਏ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਫੜ ਕੇ ਕ੍ਰੇਮਲਿਨ ਵਿਰੁੱਧ ਆਵਾਜ਼ ਬੁਲੰਦ ਕੀਤੀ। ਇੱਕ ਮਾਂ ਨੇ ਆਪਣੇ ਫਰੰਟ ਲਾਇਨ ਤੇ ਮਾਰੇ ਗਏ ਪੁੱਤਰ ਦੀ ਫੋਟੋ ਸੁਰੱਖਿਆ ਬਲਾਂ ਵੱਲ ਹਿਲਾ ਕੇ ਅਤੇ ਚੀਕਿਆ, "ਕੀ ਉਹ ਪੁਤਿਨ ਲਈ ਮਰਿਆ?" ਮਾਂ ਦੇ ਇਹ ਸ਼ਬਦ ਜਲਦੀ ਹੀ ਵਿਰੋਧ ਪ੍ਰਦਰਸ਼ਨਾਂ ਦਾ ਪ੍ਰਤੀਕ ਬਣ ਗਏ। ਪੁਲਿਸ ਨੇ ਸਮਾਰਾ ਵਿੱਚ ਪ੍ਰਦਰਸ਼ਨਾਂ ਵਿੱਚ ਦਖਲ ਦਿੱਤਾ ਅਤੇ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ। ਸੜਕ 'ਤੇ ਅੱਥਰੂ ਗੈਸ ਅਤੇ ਲਾਠੀਆਂ ਦੀ ਵਰਤੋਂ ਕੀਤੀ ਗਈ।
ਸੋ ਉਨ੍ਹਾਂ ਨੂੰ ਜੰਗ ਦੀ ਕੀਮਤ ਹੋਰ ਦੇ ਕੇ ਹੋਰ ਸਜ਼ਾ ਨਾ ਦਿਓ1 ਸੰਸਾਰ ਦੇ ਜ਼ਿਆਦਾਤਰ ਦੇਸ਼ ਰੂਸ ਦਾ ਸਮਰਥਨ ਨਹੀਂ ਕਰ ਰਹੇ ਹਨ, ਅਤੇ ਬਹੁਤ ਸਾਰੇ ਹੱਥ ਕੰਮ ਨੂੰ ਹਲਕਾ ਕਰਦੇ ਹਨ। ਸੋ ਹਰੇਕ ਦੇਸ਼ ਨੂੰ, ਸਮਰੱਥਾ ਦੇ ਅਨੁਸਾਰ, ਯੂਕਰੇਨ (ਯੂਰੇਨ) ਦੇ ਪੁਨਰ ਨਿਰਮਾਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਨਾਲ ਹੀ, ਲਿਖਤੀ ਸ਼ਬਦਾਂ ਦੁਆਰਾ ਕਿ ਰੂਸੀ ਲੋਕਾਂ, ਜਾਂ ਰੂਸ, ਦੇਸ਼ ਨੂੰ ਕਿਸੇ ਵੀ ਤਰੀਕੇ ਨਾਲ ਸਜ਼ਾ ਜਾਂ ਤਬਾਹ ਨਹੀਂ ਕੀਤਾ ਜਾਵੇਗਾ।ਜੋ ਹੋ ਗਿਆ ਉਹ ਹੋ ਗਿਆ। ਸਾਨੂੰ ਭਵਿੱਖ ਬਾਰੇ ਸੋਚਣਾ ਪਵੇਗਾ, ਸ਼ਾਂਤੀ ਮੁੜ ਸਥਾਪਿਤ ਕਰਨ ਦੀ ਉਮੀਦ ਕਰਨੀ ਪਵੇਗੀ, ਰੂਸ ਜਾਂ ਯੂਕਰੇਨ (ਯੂਰੇਨ) ਲਈ ਕਿਸੇ ਵੀ ਤਰ੍ਹਾਂ ਦਾ ਦਵੈਖ ਨਹੀਂ ਰੱਖਣਾ ਚਾਹੀਦਾ ਜਾਂ ਸਜ਼ਾ ਨੂੰ ਇੱਕ ਉਪਾਅ ਨਹੀਂ ਬਣਾਉਣਾ ਚਾਹੀਦਾ, ਭਾਵੇਂ ਯੁੱਧ ਕਿਸਨੇ ਸ਼ੁਰੂ ਕੀਤਾ ਹੋਵੇ ਜਾਂ ਇਸਨੂੰ ਕਿਸਨੇ ਭੜਕਾਇਆ ਹੋਵੇ। ਮਨੁੱਖਾਂ ਦੇ ਰੂਪ ਵਿੱਚ, ਗਲਤੀਆਂ ਸੰਭਵ ਹਨ, ਕਿਉਂਕਿ ਸਾਡੇ ਕੋਲ ਦਿਮਾਗ ਹੈ, ਸਾਡੇ ਕੋਲ ਮਨ ਹੈ, ਜੋ ਹਰ ਤਰ੍ਹਾਂ ਦੀਆਂ ਮਾੜੀਆਂ ਜਾਂ ਚੰਗੀਆਂ ਘਟਨਾਵਾਂ, ਜਾਂ ਤਰਕ, ਜਾਂ ਸੋਚ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਤਰਾਂ, ਗਲਤੀਆਂ, ਇਕ ਜੰਗ ਦੇ ਰੂਪ ਵਿੱਚ ਵੀ, ਸੰਭਵ ਹੋ ਸਕਦੀਆਂ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਅਸੀਂ ਮਾਫ਼ ਕਰ ਦੇਈਏ, ਪੂਰੀ ਤਰ੍ਹਾਂ ਮਾਫ਼ ਕਰ ਦੇਈਏ, ਬੀਤੇ ਸਮੇਂ ਵਿੱਚ ਸਭ ਕੁਝ ਮਿਟਾ ਦੇਈਏ, ਜ਼ੀਰੋ ਤੋਂ ਦੁਬਾਰਾ ਸ਼ੁਰੂ ਕਰੀਏ, ਜਿਵੇਂ ਕਿ ਚੀਜ਼ਾਂ ਅਚਾਨਕ ਵਾਪਰੀਆਂ ਹੋਣ।ਕਈ ਵਾਰ, ਕੁਦਰਤ ਸਾਨੂੰ ਸਾਡੇ ਸਾਰੇ ਗਲਤ ਕੰਮਾਂ ਲਈ ਸਜ਼ਾ ਵੀ ਦਿੰਦੀ ਹੈ, ਅਤੇ ਸਾਨੂੰ ਤੋਬਾ ਕਰਨ ਅਤੇ ਸਹੀ ਦਿਸ਼ਾ ਵਿੱਚ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਦੀ ਚੇਤਾਵਨੀ ਦਿੰਦੀ ਹੈ, ਪਰ ਅਸੀਂ ਅਜਿਹਾ ਨਹੀਂ ਕੀਤਾ। ਇਸ ਤਰਾਂ, ਸਾਨੂੰ ਸੰਸਾਰ ਵਿੱਚ ਬਹੁਤ ਨੁਕਸਾਨ ਹੋਇਆ ਹੈ, ਸਿਰਫ਼ ਕਿਸੇ ਖਾਸ ਦੇਸ਼ ਵਿੱਚ ਹੀ ਨਹੀਂ, ਸਗੋਂ ਬਹੁਤ ਸਾਰੇ ਦੇਸ਼ਾਂ ਵਿੱਚ। ਅੱਜਕੱਲ੍ਹ ਇਹ ਬਹੁਤ ਸਾਰੀਆਂ ਆਫ਼ਤਾਂ, ਮਨੁੱਖ ਦੁਆਰਾ ਬਣਾਈਆਂ ਜਾਂ ਕੁਦਰਤੀ, ਦੁਆਰਾ ਹੋਰ ਵੀ ਸਪੱਸ਼ਟ, ਹੋਰ ਵੀ ਸਪੱਸ਼ਟ ਹੁੰਦਾ ਜਾ ਰਿਹਾ ਹੈ।ਤਾਂ ਕਿਰਪਾ ਕਰਕੇ, ਯੂਕਰੇਨ (ਯੂਰੇਨ) ਵਿੱਚ ਹੋਏ ਯੁੱਧ ਬਾਰੇ ਸੋਚੋ, ਜਿਸਨੇ ਰੂਸ ਅਤੇ ਯੂਕਰੇਨ (ਯੂਰੇਨ) ਦੋਵਾਂ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਬਾਰੇ ਸੋਚੋ, ਉਸ ਯੁੱਧ ਨੂੰ ਇੱਕ ਆਫ਼ਤ ਦੀ ਤਰਾਂ ਸਮਝੋ। ਬਹੁਤ ਸਾਰੀਆਂ ਆਫ਼ਤਾਂ ਵਿੱਚ, ਸਾਡੇ ਕੋਲ ਜ਼ਿਆਦਾ ਲੋਕ ਮਾਰੇ ਜਾਂਦੇ ਹਨ, ਜ਼ਿਆਦਾ ਜਾਇਦਾਦ ਨੂੰ ਨੁਕਸਾਨ ਪਹੁੰਚਦਾ ਹੈ, ਅਤੇ ਉਨ੍ਹਾਂ ਨਾਲ ਆਉਣ-ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਅਤੇ ਤਬਾਹੀ ਹੁੰਦੀ ਹੈ। ਸੋ ਕਿਰਪਾ ਕਰਕੇ, ਕੀ ਅਸੀਂ ਇਹ ਸਭ ਇਕੱਠੇ ਭੁੱਲ ਸਕਦੇ ਹਾਂ ਅਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦੇ ਹਾਂ, ਜਿਵੇਂ ਕਿ ਕੋਈ ਆਫ਼ਤ ਹੁਣੇ ਹੀ ਆਈ ਹੋਵੇ।ਮੇਰੇ ਲਈ ਇਸ ਬਾਰੇ ਗੱਲ ਕਰਨੀ ਵੀ ਬਹੁਤ ਮੁਸ਼ਕਲ ਹੈ। ਮੇਰਾ ਦਿਲ ਸਿਰਫ਼ ਯੂਕਰੇਨ (ਯੂਰੇਨ) ਅਤੇ ਰੂਸ ਵਿੱਚ ਹੀ ਨਹੀਂ, ਸਗੋਂ ਸੰਸਾਰ ਵਿੱਚ ਵਾਪਰ-ਰਹੀਆਂ ਸਾਰੀਆਂ ਭਿਆਨਕ ਘਟਨਾਵਾਂ ਲਈ ਬਹੁਤ ਦੁਖੀ ਹੈ। ਤੁਸੀਂ ਇਸਨੂੰ ਖੁਦ ਦੇਖ ਸਕਦੇ ਹੋ। ਅੱਜਕੱਲ੍ਹ, ਸਾਡੇ ਕੋਲ ਪ੍ਰਮਾਤਮਾ ਤੋਂ, ਸਵਰਗ ਤੋਂ ਬਹੁਤ ਸਾਰੀਆਂ ਅਸੀਸਾਂ ਹਨ। ਸਾਡੀ ਜ਼ਿੰਦਗੀ ਸੈਂਕੜੇ ਸਾਲ ਪਹਿਲਾਂ, ਜਾਂ ਹਜ਼ਾਰਾਂ, ਜਾਂ ਇੱਥੋਂ ਤੱਕ ਕਿ ਦਸਾਂ ਹੀ ਹਜ਼ਾਰਾਂ ਸਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਰਾਮਦਾਇਕ ਹੈ। ਅਸੀਂ ਇਸਦਾ ਆਨੰਦ ਕਿਉਂ ਨਾ ਮਾਣੀਏ? ਦੋਸਤੀ ਕਰੋ, ਸੁਰੱਖਿਆ, ਸਨਮਾਨ, ਅਤੇ ਪਿਆਰ ਵਾਲੇ ਇਕ ਸੰਸਾਰ ਨੂੰ ਇਕੱਠੇ ਬਣਾਓ। ਸਾਡੇ ਕੋਲ ਇੰਨਾ ਪੈਸਾ ਹੈ, ਪੂਰੇ ਸੰਸਾਰ ਨੂੰ ਖੁਆਉਣ ਦੀ ਇੰਨੀ ਸਮਰੱਥਾ ਹੈ, ਅਸੀਂ ਬੱਚਿਆਂ ਨੂੰ ਸਕੂਲ ਜਾਣ, ਕਾਲਜ ਜਾਣ, ਚੀਜ਼ਾਂ ਸਿੱਖਣ, ਹੋਰ ਤੋਂ ਹੋਰ ਚੀਜ਼ਾਂ ਦੀ ਕਾਢ ਕੱਢਣ, ਸਵਰਗਾਂ ਤੱਕ ਪਹੁੰਚਣ ਲਈ ਸਾਰੇ ਆਰਾਮ ਅਤੇ ਸੰਭਾਵਨਾਵਾਂ ਪ੍ਰਦਾਨ ਕਰ ਸਕਦੇ ਹਾਂ। ਸਾਨੂੰ ਇੱਕ ਦੂਜੇ ਨੂੰ ਕਿਉਂ ਤਬਾਹ ਕਰਨਾ ਪੈਂਦਾ ਹੈ, ਇੱਕ ਦੂਜੇ ਨੂੰ ਕਿਉਂ ਮਾਰਨਾ ਪੈਂਦਾ ਹੈ? ਕਾਹਦੇ ਲਈ?ਕਲਪਨਾ ਕਰੋ ਕਿ ਜੇਕਰ ਤੁਸੀਂ, ਆਗੂ, ਯੁੱਧ ਦੇ ਪੀੜਤ ਹੋਵੋਂ।ਕੀ ਤੁਹਾਨੂੰ ਇਹ ਪਸੰਦ ਆਵੇਗਾ? ਨਹੀਂ, ਨਹੀਂ, ਨਹੀਂ। ਹਜ਼ਾਰ ਪ੍ਰਤੀਸ਼ਤ ਨਹੀਂ। ਸੋ ਕਿਰਪਾ ਕਰਕੇ, ਇਕੱਠੇ ਸ਼ਾਂਤੀ ਬਣਾਓ। ਸ਼ਾਂਤੀ ਸਮਝੌਤੇ ਵਿੱਚ ਨਿਰਪੱਖ ਰਹੋ। ਇਸਨੂੰ ਸੰਭਵ ਬਣਾਓ। ਇਸਨੂੰ ਆਪਣੇ ਬੱਚਿਆਂ ਲਈ ਸੰਭਵ ਬਣਾਓ। ਇਸ ਧਰਤੀ 'ਤੇ ਹਰ ਕਿਸੇ ਲਈ, ਸਦਭਾਵਨਾ, ਸੁਰੱਖਿਆ ਵਿੱਚ ਰਹਿਣ ਦਾ ਇਕ ਮੌਕਾ ਪ੍ਰਾਪਤ ਕਰਨ ਲਈ ਸੰਭਵ ਬਣਾਉ।ਇੱਕ ਦੂਜੇ ਨੂੰ ਮਾਰਨ ਦੀ ਕੋਈ ਲੋੜ ਨਹੀਂ ਹੈ। ਟੈਕਸਦਾਤਾਵਾਂ ਦੇ ਪੈਸੇ ਖਰਚ ਕਰਨੇ, ਬਹੁਤ ਸਾਰੀਆਂ ਸੁੰਦਰ ਇਮਾਰਤਾਂ ਨੂੰ ਨੁਕਸਾਨ ਪਹੁੰਚਾਓਣਾ, ਇੱਥੋਂ ਤੱਕ ਕਿ ਵਿਸ਼ਵ ਵਿਰਾਸਤੀ ਇਮਾਰਤਾਂ ਨੂੰ ਵੀ, ਅਤੇ ਬਹੁਤ ਸਾਰੀਆਂ ਸੁੰਦਰ ਥਾਵਾਂ, ਸੁੰਦਰ ਦ੍ਰਿਸ਼ਾਂ, ਸੁੰਦਰ ਸਖਤ ਮਿਹਨਤ ਨੂੰ ਨੁਕਸਾਨ ਪਹੁੰਚਾਉਣਾ। ਯੂਰਪ, ਕਈ ਸ਼ਹਿਰਾਂ, ਕਈ ਰਾਜਧਾਨੀਆਂ ਬਾਰੇ ਸੋਚਦਿਆਂ, ਮੈਂ ਉੱਥੇ ਗਈ ਹਾਂ। ਉਹ ਬਹੁਤ ਸੁੰਦਰ ਹਨ। ਕਿਲ੍ਹੇ, ਸ਼ਾਨਦਾਰ ਇਮਾਰਤਾਂ। ਪੈਰਿਸ, ਪ੍ਰਾਗ ਬਾਰੇ ਸੋਚੋ।ਕਿਸੇ ਵੀ ਦੇਸ਼ ਬਾਰੇ ਸੋਚੋ, ਪੂਰੇ ਯੂਰਪ ਨੂੰ ਹੀ ਸਵਰਗ ਦੀ ਇਕ ਸੁੰਦਰ ਤਸਵੀਰ ਵਜੋਂ ਲਓ। ਇਮਾਰਤਾਂ, ਇਹ ਸਾਰੀਆਂ ਸੁੰਦਰ ਬਣਤਰਾਂ ਬਿਲਕੁਲ ਸਵਰਗ ਵਰਗੀਆਂ ਹਨ। ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ, ਅਤੇ ਛੋਟੀਆਂ ਜੰਗਾਂ ਨੇ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ। ਕਲਪਨਾ ਕਰੋ ਕਿ ਸਾਡੇ ਕੋਲ ਇਹ ਸਾਰੀ ਵਿਰਾਸਤ ਸੈਂਕੜੇ ਸਾਲ, ਹਜ਼ਾਰਾਂ ਸਾਲ ਪਹਿਲਾਂ ਦੀ ਹੈ। ਲੰਡਨ ਦੇਖੋ, ਕ੍ਰੇਮਲਿਨ ਦੇਖੋ, ਉਹ ਸਾਰੇ ਕਿੰਨੇ ਸੁੰਦਰ ਹਨ, ਇਮਾਰਤਾਂ। ਸਾਡੇ ਦਿਲ ਵਿੱਚ ਉਨ੍ਹਾਂ ਨੂੰ ਤਬਾਹ ਕਰਨ ਦਾ ਦਿਲ ਕਿਵੇਂ ਹੋਵੇਗਾ? ਸਾਨੂੰ ਇਸਨੂੰ ਦੁਬਾਰਾ ਬਣਾਉਣਾ ਪਵੇਗਾ। ਸਾਨੂੰ ਇਸਦੀ ਮੁਰੰਮਤ ਕਰਨੀ ਪਵੇਗੀ। ਸਾਨੂੰ ਇਹ ਸਭ ਆਪਣੇ ਬੱਚਿਆਂ ਲਈ, ਆਉਣ-ਵਾਲੀਆਂ ਪੀੜ੍ਹੀਆਂ ਲਈ ਇਸਦੀ ਪ੍ਰਸ਼ੰਸਾ ਕਰਨ ਲਈ, ਪੁਰਖਿਆਂ ਦੇ ਹੱਥਾਂ ਤੋਂ, ਮਾਪਿਆਂ ਜਾਂ ਪੜਦਾਦਾ-ਪੜਦਾਦੀ ਦੇ ਹੱਥਾਂ ਤੋਂ, ਉਨ੍ਹਾਂ ਦੇ ਜਨਮ ਤੋਂ ਪਹਿਲਾਂ, ਹੈਰਾਨ ਹੋਣ ਲਈ ਰੱਖਣਾ ਪਵੇਗਾ। ਉਨ੍ਹਾਂ ਨੇ ਇਸ ਤਰਾਂ ਦਾ ਅਜਿਹਾ ਸ਼ਾਨਦਾਰ ਆਰਕੀਟੈਕਚਰ ਬਣਾਇਆ।ਸਾਨੂੰ ਆਪਣੀ ਸਾਰੀ ਬੁੱਧੀ ਅਤੇ ਸਰੋਤਾਂ ਦੀ ਆਪਣੇ ਸੰਸਾਰ ਨੂੰ ਬਿਹਤਰ ਬਣਾਉਣ ਲਈ ਵਰਤੋਂ ਕਰਨੀ ਚਾਹੀਦੀ ਹੈ, ਇਸਨੂੰ ਬਿਹਤਰ ਬਣਾਉਣਾ ਚਾਹੀਦਾ ਹੈ, ਇਸਨੂੰ ਧਰਤੀ ਉੱਤੇ ਇੱਕ ਈਡਨ ਦਾ ਬਾਗ਼ ਬਣਾਉਣਾ ਚਾਹੀਦਾ ਹੈ ਤਾਂ ਜੋ ਪ੍ਰਮਾਤਮਾ ਨੂੰ ਖੁਸ਼ ਕੀਤਾ ਜਾ ਸਕੇ, ਸਵਰਗਾਂ ਨੂੰ ਖੁਸ਼ ਕੀਤਾ ਜਾ ਸਕੇ ਅਤੇ ਆਪਣੇ ਜੀਵਨ ਨੂੰ ਬਿਹਤਰ ਬਣਾਇਆ ਜਾ ਸਕੇ। ਭਾਵੇਂ ਤੁਸੀਂ ਪ੍ਰਮਾਤਮਾ ਜਾਂ ਸਵਰਗ ਵਿੱਚ ਵਿਸ਼ਵਾਸ ਨਹੀਂ ਕਰਦੇ, ਤੁਹਾਡੇ ਕੋਲ ਸਿਰਫ਼ ਇੱਕ ਹੀ ਜੀਵਨ ਹੈ। ਤੁਸੀਂ ਇਸਦਾ ਆਨੰਦ ਕਿਉਂ ਨਹੀਂ ਮਾਣਦੇ? ਪਹਿਲਾਂ ਤੋਂ ਹੀ ਮੌਜੂਦ ਹਰ ਚੀਜ਼ ਦਾ ਆਨੰਦ ਮਾਣੋ। ਤੁਹਾਨੂੰ ਇਸ ਤੋਂ ਵਧੀਆ ਕੁਝ ਸੋਚਣ ਦੀ ਵੀ ਲੋੜ ਨਹੀਂ ਹੈ। ਅੱਜ-ਕੱਲ੍ਹ ਸਾਡੀ ਜੀਵਨ ਸ਼ੈਲੀ, ਭਾਵੇਂ ਜੋ ਵੀ ਮੌਜੂਦ ਹੈ, ਇਨ੍ਹਾਂ ਸਾਰੀਆਂ ਸੁੰਦਰ ਇਮਾਰਤਾਂ, ਆਰਕੀਟੈਕਚਰ, ਅਤੇ ਸਾਰੀਆਂ ਕਾਢਾਂ, ਹਾਲੀਆ ਕਾਢਾਂ ਦੇ ਨਾਲ, ਪਹਿਲਾਂ ਹੀ ਇੱਕ ਸਵਰਗ ਹੈ, ਸਾਰਿਆਂ ਦੇ ਆਨੰਦ ਲੈਣ ਲਈ ਪਹਿਲਾਂ ਹੀ ਬਹੁਤ ਵਧੀਆ ਹੈ, ਇੱਥੋਂ ਤੱਕ ਕਿ ਉਨ੍ਹਾਂ ਨੂੰ ਬਰਕਰਾਰ ਰੱਖਣ ਲਈ ਵੀ। ਹੋਰ ਅੱਗੇ ਕਰਨ ਦੀ ਲੋੜ ਨਹੀਂ। ਇਹ ਪਹਿਲਾਂ ਹੀ ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ, ਬਹੁਤ ਹੀ ਸ਼ਾਨਦਾਰ ਹੈ।ਤਾਂ ਕਿਰਪਾ ਕਰਕੇ ਉਨ੍ਹਾਂ ਸਭ ਬਾਰੇ ਸੋਚੋ, ਉਨ੍ਹਾਂ ਸਾਰੀਆਂ ਸੁੰਦਰ ਚੀਜ਼ਾਂ ਬਾਰੇ ਜੋ ਸਾਨੂੰ ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲੀਆਂ ਹਨ। ਇੱਕ ਦੂਜੇ ਨੂੰ ਮਾਫ਼ ਕਰੋ। ਇੱਕ ਦੂਜੇ ਨਾਲ ਦੋਸਤੀ ਕਰੋ। ਧਰਤੀ ਉੱਤੇ ਜੀਵਨ ਨੇ ਸਾਨੂੰ ਜੋ ਕੁਝ ਦਿੱਤਾ ਹੈ, ਉਸ ਦਾ ਆਨੰਦ ਮਾਣੋ, ਜੋ ਪ੍ਰਰਮਾਤਮਾ ਨੇ ਸਾਨੂੰ ਪੂਰੇ ਪਿਆਰ, ਪੂਰੀ ਦਿਆਲਤਾ ਨਾਲ ਬਖਸ਼ਿਆ ਹੈ। ਓਹ, ਪ੍ਰਮਾਤਮਾ। ਕਿਰਪਾ ਕਰਕੇ, ਕਿਰਪਾ ਕਰਕੇ ਇਸ ਸੰਸਾਰ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਬਾਰੇ ਸੋਚੋ, ਸਿਰਫ਼ ਇਸਦਾ ਆਨੰਦ ਲੈਣ ਲਈ, ਸਿਰਫ਼ ਸਾਡੀਆਂ ਅੱਖਾਂ ਨੂੰ ਖੁਸ਼ ਕਰਨ ਲਈ। ਪ੍ਰਮਾਤਮਾ ਨੂੰ ਖੁਸ਼ ਕਰਨ ਦੀ ਗੱਲ ਤਾਂ ਅਜੇ ਨਹੀਂ ਕਰ ਰਹੇ। ਪਰ ਜੇਕਰ ਸਾਡੇ ਵਿੱਚ ਸ਼ਾਂਤੀ ਹੈ, ਇੱਕ ਦੂਜੇ ਨਾਲ ਦੋਸਤੀ ਹੈ, ਇੱਕ ਦੂਜੇ ਲਈ ਪਿਆਰ ਹੈ, ਧਰਤੀ ਦੇ ਸਾਰੇ ਜੀਵਾਂ ਲਈ ਪਿਆਰ ਹੈ, ਤਾਂ ਅਸੀਂ ਇਸਨੂੰ ਇੱਕ ਅਜਿਹਾ ਸਵਰਗ ਬਣਾਵਾਂਗੇ ਜਿਸ ਨਾਲ ਪ੍ਰਮਾਤਮਾ ਖੁਸ਼ ਹੋਵੇਗਾ, ਅਤੇ ਸਾਡੇ ਕੋਲ ਹੋਰ ਅਤੇ ਹੋਰ ਅਸੀਸਾਂ ਹੋਣਗੀਆਂ, ਸਾਡੀ ਜ਼ਿੰਦਗੀ ਵਿੱਚ ਹੋਰ ਅਤੇ ਹੋਰ ਚੰਗੀਆਂ ਚੀਜ਼ਾਂ ਆਉਣਗੀਆਂ, ਸਾਡੇ ਬੱਚਿਆਂ ਲਈ ਹੋਰ ਅਤੇ ਹੋਰ ਇੱਕ ਉੱਜਵਲ ਭਵਿੱਖ ਹੋਵੇਗਾ। ਕਿਰਪਾ ਕਰਕੇ ਬੱਚਿਆਂ ਬਾਰੇ ਸੋਚੋ। ਉਹਨਾਂ ਨੂੰ ਤੁਹਾਡੀ ਸੁਰੱਖਿਆ ਦੀ ਲੋੜ ਹੈ। ਉਹਨਾਂ ਨੂੰ ਤੁਹਾਡੇ ਪਾਲਣ-ਪੋਸ਼ਣ, ਤੁਹਾਡੀ ਸਿੱਖਿਆ ਦੀ ਲੋੜ ਹੈ, ਸੋ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਕੁਝ ਦਿਓ - ਸ਼ਾਂਤੀ, ਖੁਸ਼ਹਾਲੀ, ਸੁਰੱਖਿਆ, ਅਤੇ ਇੱਕ ਚੰਗੀ ਪੜਾਈ ਲਿਖਾਈ, ਸਿੱਖਿਆ। ਸਾਰੇ ਬੱਚੇ ਇਸਦੇ ਹੱਕਦਾਰ ਹਨ।ਅਤੇ ਜ਼ਮੀਨ ਦੇ ਟੁਕੜੇ ਜਾਂ ਕਿਸੇ ਵੀ ਚੀਜ਼ ਨਾਲ ਜੋ ਤੁਸੀਂ ਹਾਸਲ ਕਰ ਸਕਦੇ ਹੋ, ਚੋਣ ਨਾ ਕਰੋ। ਤੁਸੀਂ ਪਹਿਲਾਂ ਹੀ ਬਹੁਤ ਕੁਝ ਗੁਆ ਚੁੱਕੇ ਹੋ। ਯੁੱਧ ਵਿੱਚ ਗੁਆਚਿਆ ਇੰਨਾ ਪੈਸਾ ਇੱਕ ਬਿਹਤਰ ਰੂਸ ਬਣਾ ਸਕਦਾ ਸੀ, ਇੱਕ ਬਿਹਤਰ ਯੂਕਰੇਨ (ਯੂਰੇਨ) ਬਣਾ ਸਕਦਾ ਸੀ, ਇੱਕ ਬਿਹਤਰ ਸੰਸਾਰ ਬਣਾ ਸਕਦਾ ਸੀ। ਅਤੇ ਫਿਰ ਉਦੋਂ ਤੋਂ, ਤੁਹਾਨੂੰ ਜਿਸ ਚੀਜ਼ ਦੀ ਵੀ ਲੋੜ ਹੋ ਸਕਦੀ ਸੀ, ਉਸ ਤੋਂ ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਪ੍ਰਾਪਤ ਕਰ ਸਕਦੇ ਸੀ। ਸਾਡੇ ਸਾਰਿਆਂ ਲਈ ਅਸੀਂ ਧਰਤੀ ਉੱਤੇ ਇਕ ਸਵਰਗ ਬਣਾਵਾਂਗੇ। ਕਿਰਪਾ ਕਰਕੇ ਇਹ ਕਰੋ। ਮਾਫ਼ ਕਰਨਾ ਮੇਰੀ ਆਵਾਜ਼ ਇੰਨੀ ਚੰਗੀ ਨਹੀਂ ਹੈ। ਕਿਉਂਕਿ ਮਨੁੱਖੀ ਸੁਭਾਅ ਦੇ ਭਾਵਨਾਤਮਕ ਪੱਖ ਤੋਂ, ਜਦੋਂ ਅਸੀਂ ਇੱਕ ਮਨੁੱਖੀ ਸਰੀਰ ਵਿੱਚ ਪੈਦਾ ਹੁੰਦੇ ਹਾਂ, ਤਾਂ ਅਸੀਂ ਆਪਣੇ ਮਾਪਿਆਂ ਤੋਂ ਜੋ ਕੁਝ ਵੀ ਪ੍ਰਾਪਤ ਕਰਦੇ ਹਾਂ, ਸਮਾਜ ਵਿੱਚ ਜੋ ਵੀ, ਪ੍ਰਤੱਖ ਜਾਂ ਅਦਿੱਖ, ਮਨੋਵਿਗਿਆਨਕ ਤੌਰ 'ਤੇ, ਅਸੀਂ ਸਾਰੇ ਵਿਰਾਸਤ ਵਿੱਚ ਪ੍ਰਾਪਤ ਕਰ ਰਹੇ ਹਾਂ। ਅਸੀਂ ਸਾਰੇ ਕੁਝ ਮਨੁੱਖੀ ਨਿਸ਼ਾਨ ਵਿਰਾਸਤ ਵਿੱਚ ਪ੍ਰਾਪਤ ਕਰਦੇ ਹਾਂ। ਸੋ, ਸਾਡੇ ਕੋਲ ਭਾਵਨਾ ਹੈ, ਸਾਡੇ ਕੋਲ ਪਿਆਰ ਹੈ, ਸਾਡੇ ਕੋਲ ਹਰ ਤਰ੍ਹਾਂ ਦੇ ਗੁਣ ਹਨ। ਭਾਵੇਂ ਤੁਸੀਂ ਕੋਈ ਵੀ ਹੋਵੋਂ।ਅਸੀਂ ਵੀ ਆਪਣੇ ਮਾਪਿਆਂ ਵਾਂਗ ਦਰਦ ਮਹਿਸੂਸ ਕਰਾਂਗੇ। ਅਸੀਂ ਖੁਸ਼ ਮਹਿਸੂਸ ਕਰਾਂਗੇ। ਅਸੀਂ ਸਾਰੇ ਮਨੁੱਖਾਂ ਵਾਂਗ ਉਦਾਸ ਮਹਿਸੂਸ ਕਰਾਂਗੇ।ਕਿਰਪਾ ਕਰਕੇ, ਸਾਡੇ ਕੋਲ ਇਸ ਸੰਸਾਰ ਵਿੱਚ ਜੀਉਣ ਲਈ ਪਹਿਲਾਂ ਹੀ ਕਾਫ਼ੀ ਮੁਸ਼ਕਲਾਂ ਅਤੇ ਉਦਾਸੀਆਂ ਹਨ। ਤਾਂ ਕਿਰਪਾ ਕਰਕੇ ਇਸਨੂੰ ਸਭ ਕੁਝ ਬਿਹਤਰ ਬਣਾਓ। ਸਾਨੂੰ ਬਚੇ ਰਹਿਣ ਲਈ ਦੁੱਖ ਝੱਲਣ ਦੀ ਨਹੀਂ ਲੋੜ। ਅਸੀਂ ਖੁਸ਼ੀ ਨਾਲ, ਸ਼ਾਨੋ-ਸ਼ੌਕਤ ਨਾਲ, ਉਨ੍ਹਾਂ ਸਾਰੀਆਂ ਪ੍ਰਤਿਭਾਵਾਂ ਨਾਲ ਜੋ ਸਾਨੂੰ ਦਿੱਤੀਆਂ ਗਈਆਂ ਹਨ, ਉਨ੍ਹਾਂ ਸਾਰੇ ਗੁਣਾਂ ਨਾਲ ਜੀਅ ਸਕਦੇ ਹਾਂ, ਸਭ ਤੋਂ ਵਧੀਆ ਗੁਣਾਂ ਨਾਲ ਜੋ ਸਾਡੇ ਅੰਦਰ ਨਿਹਿਤ ਹਨ, ਉਸ ਸਾਰੀ ਤਰੱਕੀ ਜਾਂ ਖੁਸ਼ਹਾਲੀ ਨਾਲ ਜੋ ਅਸੀਂ ਆਪਣੀ ਬੁੱਧੀ ਅਤੇ ਆਪਣੇ ਦੋਵੇਂ ਹੱਥਾਂ ਨਾਲ ਕਮਾ ਸਕਦੇ ਹਾਂ । ਸਾਨੂੰ ਆਪਣੇ ਆਪ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਇੰਨੀ ਦੂਰ ਆ ਗਏ ਹਾਂ, ਕਿ ਸਾਡੇ ਸੁੰਦਰ ਸਥਾਨ ਕੁਝ ਪ੍ਰਾਚੀਨ ਸਮਿਆਂ ਦੇ ਮੁਕਾਬਲੇ ਇੱਕ ਸਵਰਗ ਹਨ, ਬੇਸ਼ੱਕ। ਇਸ ਸੰਸਾਰ ਦੇ ਕੁਝ ਪ੍ਰਾਚੀਨ ਸਮੇਂ ਵੀ ਸ਼ਾਨਦਾਰ, ਸਵਰਗ ਵਰਗੇ ਹੀ ਸਨ ।ਯੂਨਾਨ ਵਿੱਚ ਸੁਨਹਿਰਾ ਯੁੱਗ "[ਮਨੁੱਖ] ਦਿਲ ਦੇ ਦੁੱਖ ਤੋਂ ਬਿਨਾਂ ਦੇਵਤਿਆਂ ਵਾਂਗ ਜੀਉਂਦੇ ਸਨ, ਦੂਰ-ਦੁਰਾਡੇ ਅਤੇ ਮਿਹਨਤ ਅਤੇ ਸੋਗ ਤੋਂ ਮੁਕਤ: ਦੁਖਦਾਈ ਉਮਰ ਉਨ੍ਹਾਂ 'ਤੇ ਨਹੀਂ ਟਿਕੀ ਹੋਈ ਸੀ; ਪਰ ਲੱਤਾਂ ਅਤੇ ਬਾਹਾਂ ਦੇ ਨਾਲ, ਉਹ ਸਾਰੇ, ਸ਼ੈਤਾਨਾਂ ਦੀ ਪਹੁੰਚ ਤੋਂ ਪਰੇ, ਦਾਅਵਤਾਂ ਨਾਲ ਖੁਸ਼ੀ ਮਾਣਦੇ ਸਨ। ਜਦੋਂ ਉਹ ਮਰ ਗਏ, ਤਾਂ ਇਹ ਇਸ ਤਰਾਂ ਸੀ ਜਿਵੇਂ ਉਨ੍ਹਾਂ ਨੂੰ ਨੀਂਦ ਆ ਗਈ ਹੋਵੇ, ਅਤੇ ਉਨ੍ਹਾਂ ਕੋਲ ਸਾਰੀਆਂ ਚੰਗੀਆਂ ਚੀਜ਼ਾਂ ਸਨ; ਕਿਉਂਕਿ ਉਪਜਾਊ ਧਰਤੀ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਮਜਬੂਰੀ ਦੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਭਰਪੂਰ ਫਲ ਦਿੱਤੇ। ਉਹ ਆਰਾਮ ਅਤੇ ਸ਼ਾਂਤੀ ਨਾਲ ਰਹਿੰਦੇ ਸਨ।" ~ ਹੇਸੀਓਡ ਦੀ ਕਵਿਤਾ "ਕੰਮ ਅਤੇ ਦਿਨ" ਤੋਂ ਅੰਸ਼ਰੋਮ ਵਿੱਚ ਸੁਨਹਿਰਾ ਯੁੱਗ "ਸੁਨਹਿਰਾ ਯੁੱਗ ਪਹਿਲਾਂ ਸੀ; ਜਦੋਂ ਮਨੁੱਖ, ਅਜੇ ਨਵਾਂ, ਕੋਈ ਨਿਯਮ ਨਹੀਂ ਪਰ ਬੇਦਾਗ਼ ਤਰਕ ਜਾਣਦਾ ਸੀ: ਅਤੇ, ਇੱਕ ਜੱਦੀ ਝੁਕਾਅ ਨਾਲ, ਸਭ ਚੰਗੇ ਦਾ ਪਿੱਛਾ ਕੀਤਾ। ਸਜ਼ਾ ਤੋਂ ਬਿਨਾਂ, ਡਰ ਤੋਂ ਬਿਨਾਂ। ਉਸਦੇ ਸ਼ਬਦ ਸਰਲ ਸਨ, ਅਤੇ ਉਸਦੀ ਆਤਮਾ ਇਮਾਨਦਾਰ ਸੀ; ਕਾਨੂੰਨ ਲਿਖਣ ਦੀ ਜ਼ਰੂਰਤ ਨਹੀਂ ਸੀ, ਜਿੱਥੇ ਕੋਈ ਜ਼ੁਲਮ ਨਹੀਂ ਕਰਦਾ ਸੀ: ਮਨੁੱਖ ਦਾ ਕਾਨੂੰਨ ਉਸਦੀ ਛਾਤੀ (ਦਿਲ) ਵਿੱਚ ਲਿਖਿਆ ਹੋਇਆ ਸੀ।" ~ ਓਵਿਡ (ਸ਼ਾਕਾਹਾਰੀ) ਦੁਆਰਾ "ਮੇਟਾਮੋਰਫੋਸਿਸ" ਕਵਿਤਾ ਤੋਂ ਅੰਸ਼ਸੱਤਿਆ ਯੁੱਗ (ਸੁਨਹਿਰੀ ਯੁੱਗ) "ਮਨੁੱਖ ਨਾ ਤਾਂ ਖਰੀਦਦਾ ਅਤੇ ਨਾ ਹੀ ਵੇਚਦਾ ਸੀ; ਕੋਈ ਗਰੀਬ ਨਹੀਂ ਸੀ ਅਤੇ ਕੋਈ ਅਮੀਰ ਨਹੀਂ ਸੀ; ਉਥੇ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਮਨੁੱਖਾਂ ਨੂੰ ਜੋ ਕੁਝ ਚਾਹੀਦਾ ਸੀ ਉਹ ਇੱਛਾ-ਸ਼ਕਤੀ ਨਾਲ ਪ੍ਰਾਪਤ ਕੀਤਾ ਜਾਂਦਾ ਸੀ; ਮੁੱਖ ਗੁਣ ਸਾਰੀਆਂ ਦੁਨਿਆਵੀ ਇੱਛਾਵਾਂ ਦਾ ਤਿਆਗ ਸੀ। ਕ੍ਰਿਤ ਯੁੱਗ ਬਿਮਾਰੀ ਤੋਂ ਬਿਨਾਂ ਸੀ; ਉਥੇ ਸਾਲਾਂ ਦੇ ਨਾਲ ਕੋਈ ਕਮੀ ਨਹੀਂ ਆਈ; ਕੋਈ ਨਫ਼ਰਤ ਜਾਂ ਘਮੰਡ, ਜਾਂ ਬੁਰਾ ਵਿਚਾਰ ਨਹੀਂ ਸੀ; ਕੋਈ ਦੁੱਖ ਨਹੀਂ, ਕੋਈ ਡਰ ਨਹੀਂ ਸੀ। ਸਾਰੀ ਮਨੁੱਖਤਾ ਪਰਮ ਬਖਸ਼ਿਸ਼ ਪ੍ਰਾਪਤ ਕਰ ਸਕਦੀ ਸੀ।" ~ਮਹਾਰਿਸ਼ੀ ਵੇਦ ਵਿਆਸ (ਸ਼ਾਕਾਹਾਰੀ) ਦੁਆਰਾ ਲਿਖੀ ਕਵਿਤਾ "ਮਹਾਭਾਰਤ" ਤੋਂ ਅੰਸ਼ਈਡਨ ਦਾ ਬਾਗ਼ "ਹੁਣ ਯਹੋਵਾਹ ਪਰਮੇਸ਼ੁਰ ਨੇ ਪੂਰਬ ਵੱਲ ਈਡਨ ਵਿੱਚ ਇੱਕ ਬਾਗ਼ ਲਾਇਆ ਸੀ; ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਰੱਖਿਆ ਜਿਸਨੂੰ ਉਸ ਨੇ ਰਚਿਆ ਸੀ। ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਤੋਂ ਹਰ ਤਰ੍ਹਾਂ ਦੇ ਰੁੱਖ ਉਗਾਏ - ਰੁੱਖ ਜੋ ਦੇਖਣ ਨੂੰ ਸੋਹਣੇ ਸਨ ਅਤੇ ਖਾਣ ਲਈ ਚੰਗੇ ਸਨ। [...] ਪ੍ਰਭੂ ਪਰਮੇਸ਼ੁਰ ਨੇ ਆਦਮੀ ਨੂੰ ਲਿਆ ਅਤੇ ਉਸਨੂੰ ਈਡਨ ਦੇ ਬਾਗ਼ ਵਿੱਚ ਕੰਮ ਕਰਨ ਅਤੇ ਇਸਦੀ ਦੇਖਭਾਲ ਕਰਨ ਲਈ ਰੱਖਿਆ।" ~ ਉਤਪਤ, ਪਵਿੱਤਰ ਬਾਈਬਲਆਦਿ…
ਪਰ ਸਾਨੂੰ ਪੁਰਾਣੇ ਜ਼ਮਾਨੇ ਵੱਲ ਮੁੜ ਕੇ ਦੇਖਣ ਅਤੇ ਉਨ੍ਹਾਂ ਚੀਜ਼ਾਂ 'ਤੇ ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਹੈ ਜੋ ਪਹਿਲਾਂ ਹੀ ਬੀਤ ਚੁੱਕੀਆਂ ਹਨ। ਅਸੀਂ ਆਪਣੇ ਵਰਤਮਾਨ ਦਾ ਨਿਰਮਾਣ ਕਰਦੇ ਹਾਂ ਅਤੇ ਭਵਿੱਖ ਵੱਲ ਕਦਮ ਵਧਾਉਂਦੇ ਹਾਂ ਇੱਕ ਦੂਜੇ ਨੂੰ ਮਾਫ਼ ਕਰਕੇ, ਹਰ ਉਸ ਚੀਜ਼ ਨੂੰ ਮਾਫ਼ ਕਰਕੇ ਜੋ ਅਸੀਂ ਜਾਣਦੇ ਹਾਂ ਕਿ ਸਹੀ ਨਹੀਂ ਹੈ। ਅਤੇ A ਤੋਂ ਮੁੜ ਸ਼ੁਰੂ ਕਰੋ, ਇੱਕ ਦੂਜੇ ਨੂੰ ਪਿਆਰ ਕਰਕੇ, ਇੱਕ ਦੂਜੇ ਦੀਆਂ ਗਲਤੀਆਂ ਨੂੰ ਮਾਫ਼ ਕਰਕੇ, ਮਾੜੇ ਹਿਸਾਬ-ਕਿਤਾਬਾਂ ਜਾਂ ਮਾੜੇ ਨਤੀਜਿਆਂ ਵਾਲੀ ਮਾੜੀ ਸਲਾਹ ਨੂੰ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਸ਼ੁਰੂ ਕਰਨ ਨਾਲ।ਅਸੀਂ ਇੱਕ ਇਨਸਾਨ ਤੋਂ ਇਨਸਾਨ ਹੋਣ ਦੇ ਨਾਤੇ, ਸਭ ਕੁਝ ਮਾਫ਼ ਕਰਦੇ ਹਾਂ, ਅਤੇ ਯੁੱਧ ਵਿੱਚ ਜੋ ਕੁਝ ਵੀ ਹੋਇਆ ਉਸਨੂੰ ਇੱਕ ਮੰਦਭਾਗੀ ਆਫ਼ਤ ਸਮਝਦੇ ਹਾਂ। ਅਤੇ ਜਦੋਂ ਸਾਡੇ ਕਿਸੇ ਵੀ ਖੇਤਰ ਵਿੱਚ ਆਫ਼ਤ ਆਉਂਦੀ ਹੈ, ਤਾਂ ਅਸੀਂ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ, ਅਤੇ ਇਹ ਬਿਲਕੁਲ ਅਟੱਲ ਹੈ। ਸੋ ਅਸੀਂ ਯੁੱਧ ਨੂੰ ਇੱਕ ਆਫ਼ਤ ਵਜੋਂ ਸਮਝਦੇ ਹਾਂ, ਜੋ ਕਿ ਪਹਿਲਾਂ ਸੀ ਜਾਂ ਅਟੱਲ ਹੈ, ਅਤੇ ਬਸ ਨਵੇਂ ਸਿਰੇ ਤੋਂ ਸ਼ੁਰੂਆਤ ਕਰਦੇ ਹਾਂ। ਜਿਵੇਂ ਕੋਈ ਆਫ਼ਤ ਆਉਂਦੀ ਹੈ, ਬਹੁਤ ਨੁਕਸਾਨ ਕਰਦੀ ਹੈ, ਫਿਰ ਅਸੀਂ ਇੱਕ ਦੂਜੇ ਦੀ ਦੇਖਭਾਲ ਕਰਨ ਅਤੇ ਗੁਆਂਢੀ ਦੇ ਘਰ, ਨਾਗਰਿਕਾਂ ਦੇ ਨੁਕਸਾਨੇ ਗਏ ਘਰਾਂ ਨੂੰ ਦੁਬਾਰਾ ਬਣਾਉਣ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਹਾਂ। ਬਸ ਇਹ ਸਭ ਕਰੋ, ਬਹੁਤ ਸਰਲ। ਬੀਤੇ ਦੇ ਵਿਨਾਸ਼ਕਾਰੀ ਪੈਟਰਨ ਨੂੰ ਜਾਰੀ ਰੱਖਣ ਦੀ ਕੋਈ ਲੋੜ ਨਹੀਂ ਹੈ। ਅਸੀਂ ਇਸਨੂੰ ਭੁੱਲ ਜਾਂਦੇ ਹਾਂ। ਅਸੀਂ ਹੁਣੇ ਰੁਕਦੇ ਹਾਂ, ਇੱਥੇ ਹੀ, ਅਤੇ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਹਾਂ। ਤੁਸੀਂ ਸਾਰੇ ਕਿਸੇ ਵੀ ਤਰ੍ਹਾਂ ਨਾਲ ਵਧੇਰੇ ਖੁਸ਼, ਸੁਰੱਖਿਅਤ ਅਤੇ ਅਮੀਰ ਮਹਿਸੂਸ ਕਰੋਗੇ।ਤਾਂ ਕਿਰਪਾ ਕਰਕੇ, ਇਸ ਬਾਰੇ ਸੋਚੋ। ਰੂਸ ਲਈ ਤਿੰਨ ਕੰਮ ਕਰੋ: ਰਾਸ਼ਟਰਪਤੀ ਪੁਤਿਨ ਜਾਂ ਯੁੱਧ ਵਿੱਚ ਸ਼ਾਮਲ ਕਿਸੇ ਵੀ ਰੂਸੀ ਨੂੰ ਸਜ਼ਾ ਨਾ ਦਿਓ; ਕ੍ਰੇਮਲਿਨ ਨੂੰ ਤਬਾਹ ਨਾ ਕਰੋ; ਸੋਵੀਅਤ ਯੂਨੀਅਨ ਨਾਲ ਦੋਸਤਾਨਾ ਰਹੋ। ਬਸ ਇਹੀ। ਤੁਹਾਨੂੰ ਸਿਰਫ਼ ਤਿੰਨ ਕੰਮ ਕਰਨੇ ਜ਼ਰੂਰੀ ਹਨ। ਅਤੇ ਫਿਰ ਅਸੀਂ ਇਸਨੂੰ ਇੱਕ ਦੂਜੇ ਨਾਲ ਬਿਹਤਰ ਸਬੰਧਾਂ ਵਿੱਚ ਅੱਗੇ ਵਧਾ ਸਕਦੇ ਹਾਂ।ਮੈਂ ਤੁਹਾਡਾ ਤੈਹਿ ਦਿਲੋਂ ਧੰਨਵਾਦ ਕਰਦੀ ਹਾਂ, ਅਤੇ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਕਰਦੀ ਹਾਂ। ਅਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਅਸੀਸ ਦੇਵੇ, ਅਤੇ ਤੁਹਾਨੂੰ ਸਾਰਿਆਂ ਨੂੰ ਪਿਆਰ ਕਰੇ, ਅਤੇ ਤੁਹਾਨੂੰ ਸਭ ਤੋਂ ਵਧੀਆ ਬੁੱਧੀ, ਸਭ ਤੋਂ ਢੁਕਵੇਂ ਵਿਚਾਰ ਦੇਵੇ, ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਭ ਤੋਂ ਢੁਕਵੇਂ ਕੰਮ ਕਰ ਸਕੋ, ਅਤੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਹੋਰ ਵੀ ਬਿਹਤਰ ਅਤੇ ਰੌਸ਼ਨ ਬਣਾ ਸਕੋ। ਆਮੇਨ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਅਸੀਸ ਦੇਵੇ।ਹਾਂਜੀ, ਇੱਕ ਦੂਜੇ ਲਈ ਇੱਜ਼ਤ ਅਤੇ ਸ਼ਾਂਤੀ ਬਹਾਲ ਕਰਨ ਲਈ ਜੋ ਵੀ ਕਰਨਾ ਪਵੇ, ਇਹ ਕਰੋ। ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ। ਪ੍ਰਾਚੀਨ ਸਮੇਂ ਤੋਂ ਸੰਸਾਰ ਦੇ ਸਾਰੇ ਧਰਮ ਗ੍ਰੰਥਾਂ ਵਿੱਚ ਇਸੇ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ। ਜਦੋਂ ਤੁਸੀਂ ਪਿਆਰ ਕਰੋਗੇ, ਤਾਂ ਤੁਸੀਂ ਮਦਦ ਕਰੋਗੇ। ਜਦੋਂ ਤੁਸੀਂ ਪਿਆਰ ਕਰਦੇ ਹੋ, ਤਾਂ ਤੁਸੀਂ ਨਹੀਂ ਮਾਰੋਗੇ । ਜਦੋਂ ਤੁਸੀਂ ਪਿਆਰ ਕਰਦੇ ਹੋ, ਤਾਂ ਤੁਸੀਂ ਤਬਾਹ ਨਹੀਂ ਕਰੋਗੇ। ਸੋ ਵਾਰ-ਵਾਰ, ਕਿਰਪਾ ਕਰਕੇ, ਵਿਸ਼ਵ ਨੇਤਾ, ਕਿਰਪਾ ਕਰਕੇ,ਤੁਸੀਂ ਬਹੁਮਤ ਹੋ। ਇੱਕ ਦੇਸ਼, ਇੱਕ ਰਾਸ਼ਟਰਪਤੀ ਨੂੰ ਨੀਵਾਂ ਨਾ ਸਮਝੋ, ਭਾਵੇਂ ਤੁਹਾਨੂੰ ਲੱਗਦਾ ਹੈ ਕਿ ਉਹ ਗਲਤ ਹੈ। ਆਪਣੇ ਦੁਸ਼ਮਣ ਨੂੰ ਮਾਫ਼ ਕਰ ਦਿਓ। ਇਹ ਪ੍ਰਮਾਤਮਾ ਨੂੰ ਪ੍ਰਸੰਨ ਕਰੇਗਾ। ਇਹ ਉਸ ਸ਼ਾਂਤੀ ਅਤੇ ਖੁਸ਼ੀ ਨੂੰ ਬਹਾਲ ਕਰ ਦੇਵੇਗਾ ਜੋ ਤੁਸੀਂ ਬਹੁਤ ਚਾਹੁੰਦੇ ਸੀ।ਰੂਸ ਨੂੰ, ਰੂਸ ਦੇ ਰਾਸ਼ਟਰਪਤੀ ਨੂੰ ਸਨਮਾਨ, ਸਲਾਮਤੀ, ਸੁਰੱਖਿਆ ਅਤੇ ਦੋਸਤੀ ਬਹਾਲ ਕਰੋ, ਅਤੇ ਤੁਹਾਨੂੰ ਪ੍ਰਮਾਤਮਾ ਤੋਂ ਹੋਰ ਅਸੀਸ ਮਿਲੇਗੀ। ਅਤੇ ਸ਼ਾਂਤੀ ਲਈ ਸਹੀ ਕੰਮ ਕਰਨ ਲਈ, ਤੁਹਾਨੂੰ ਸਿਰਫ਼ ਧਰਤੀ ਅਤੇ ਉਸ ਤੋਂ ਪਰੇ ਸਵਰਗ ਹੀ ਨਹੀਂ ਮਿਲੇਗਾ, ਸਗੋਂ ਤੁਸੀਂ ਪਛਤਾਵਾ ਕਰਕੇ, ਯੂ-ਟਰਨ ਲੈ ਕੇ, ਅਤੇ ਆਪਣੀਆਂ ਪਿਛਲੀਆਂ ਅਸਫਲਤਾਵਾਂ, ਆਪਣੀਆਂ ਪਿਛਲੀਆਂ ਗਲਤੀਆਂ ਦੀ ਭਰਪਾਈ ਕਰਕੇ ਨਰਕ ਤੋਂ ਜ਼ਰੂਰ ਬਚੋਗੇ। ਸ਼ਾਂਤੀ ਪ੍ਰਾਪਤ ਕਰਨੀ ਬਹੁਤ ਸੌਖੀ ਹੈ। ਬਸ ਨਿਰਪੱਖ ਰਹੋ। ਬਸ ਨਿਰਪੱਖ ਰਹੋ। ਇੱਕ ਦੂਜੇ ਨਾਲ ਹੱਥ ਮਿਲਾਓ, ਸ਼ਾਂਤੀ ਸਮਝੌਤੇ 'ਤੇ ਦਸਤਖਤ ਕਰੋ, ਜੋ ਕਿ ਦੋਵਾਂ ਧਿਰਾਂ ਲਈ ਉਚਿਤ ਹੈ। ਫਿਰ ਤੁਹਾਡੇ ਦਿਲ ਵਿੱਚ ਬਹੁਤ ਖੁਸ਼ੀ ਅਤੇ ਰਾਹਤ ਹੋਵੇਗੀ।ਮਾਫ਼ ਕਰਨਾ ਤੁਹਾਡੇ ਦਿਲ ਲਈ, ਤੁਹਾਡੇ ਵਜੂਦ ਲਈ ਇਕ ਬਹੁਤ ਵੱਡੀ ਰਾਹਤ ਹੈ। ਇਸਨੂੰ ਅਜ਼ਮਾਓ। ਇਸਨੂੰ ਅਜ਼ਮਾਓ। ਹੁਣ ਤੱਕ, ਤੁਸੀਂ ਇਹ ਨਹੀਂ ਕੀਤਾ। ਇਸੇ ਕਰਕੇ ਸਾਨੂੰ ਸੁਰੱਖਿਆ ਨਹੀਂ ਮਿਲ ਸਕੀ। ਸਾਨੂੰ ਸ਼ਾਂਤੀ ਨਹੀਂ ਮਿਲ ਸਕਦੀ ਸੀ। ਹੁਣੇ ਬਸ ਉਲਟ ਕੋਸ਼ਿਸ਼ ਕਰੋ। ਪਿਆਰ ਦਿਓ, ਮਾਫ਼ੀ ਦਿਹ, ਜਿਸਨੂੰ ਵੀ ਤੁਸੀਂ ਆਪਣਾ ਦੁਸ਼ਮਣ ਕਹਿੰਦੇ ਹੋ, ਉਸਨੂੰ ਮਾਫ਼ ਕਰਨ ਲਈ ਆਪਣਾ ਦਿਲ ਖੋਲ੍ਹੋ, ਫਿਰ ਪ੍ਰਮਾਤਮਾ ਤੁਹਾਨੂੰ ਸਭ ਕੁਝ ਮਾਫ਼ ਕਰ ਦੇਵੇਗਾ, ਉਹ ਸਭ ਕੁਝ ਜੋ ਤੁਸੀਂ ਗਲਤ ਕੀਤਾ ਹੈ। ਬਸ ਯੂ-ਟਰਨ ਲਓ, ਉਲਟ ਦਿਸ਼ਾ ਵਿੱਚ ਜਾਓ। ਫਿਰ ਤੁਸੀਂ ਪਿਛਲੀਆਂ ਗਲਤੀਆਂ ਦੇ ਪਿੱਛੇ ਨਹੀਂ ਭੱਜੋਗੇ। ਉਲਟ ਦਿਸ਼ਾ ਵਿੱਚ ਜਾਓ। ਵਧੀਆ ਕਰਨਾ, ਸਦਭਾਵਨਾ ਬਹਾਲ ਕਰਨੀ, ਦੋਸਤੀ ਦੇਣੀ, ਮਾਫ਼ੀ ਦੇਣਾ। ਫਿਰ ਤੁਸੀਂ ਬਹੁਤ ਵਧੀਆ ਮਹਿਸੂਸ ਕਰੋਗੇ। ਤੁਸੀਂ ਖੁਸ਼, ਅਨੰਦਮਈ ਮਹਿਸੂਸ ਕਰੋਗੇ।ਤੁਸੀਂ ਜੋ ਵੀ ਗਲਤੀ ਕੀਤੀ ਹੈ, ਉਸ ਦੀ ਭਰਪਾਈ ਕਿਸੇ ਵੀ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੋ। ਫਿਰ ਤੁਸੀਂ ਪਰਲੋਕ ਵਿੱਚ ਨਰਕ ਤੋਂ ਬਚੋਗੇ। ਨਰਕ ਜ਼ਰੂਰ ਮੌਜੂਦ ਹੈ। ਮੈਨੂੰ ਖੁਦ ਵੀ ਕਈ ਵਾਰ ਉੱਥੇ ਉਨ੍ਹਾਂ ਨਰਕ-ਭਰੇ ਲੋਕਾਂ ਦੀ ਮਦਦ ਕਰਨ ਲਈ ਜਾਣਾ ਪੈਂਦਾ ਸੀ ਜੋ ਬਹੁਤ ਜ਼ਿਆਦਾ ਦੁੱਖ ਝੱਲਦੇ ਰਹੇ ਹਨ, ਅਤੇ ਹੋਰ ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਦਾ। ਯਾਦ ਰੱਖੋ, ਨਰਕ ਮੌਜੂਦ ਹੈ, ਸਵਰਗ ਮੌਜੂਦ ਹੈ। ਅਤੇ ਭਾਵੇਂ ਤੁਸੀਂ ਇਸ ਸਭ 'ਤੇ ਵਿਸ਼ਵਾਸ ਨਹੀਂ ਕਰਦੇ, ਸਿਰਫ਼ ਚੰਗੀਆਂ ਚੀਜ਼ਾਂ ਕਰੋ, ਇੱਕ ਚੰਗੇ ਇਨਸਾਨ ਬਣੋ, ਅਤੇ ਫਿਰ ਤੁਹਾਡੀ ਜ਼ਿੰਦਗੀ ਪਹਿਲਾਂ ਹੀ ਬਹੁਤ ਜ਼ਿਆਦਾ ਇਕਸੁਰਤਾ ਵਿੱਚ ਹੈ। ਬਾਕੀ ਸਾਰਿਆਂ ਕੋਲ ਵੀ ਇਹੀ ਹੋਵੇਗਾ ਅਤੇ ਉਹ ਤੁਹਾਨੂੰ ਪਿਆਰ ਕਰਨਗੇ। ਜੇਕਰ ਯੂਕਰੇਨ (ਯੂਰੇਨ) ਦੇ ਸਾਰੇ ਲੋਕ ਤੁਹਾਨੂੰ ਪਿਆਰ ਕਰਦੇ ਹਨ ਅਤੇ ਤੁਹਾਡਾ ਧੰਨਵਾਦ ਕਰਦੇ ਹਨ ਤਾਂ ਯੂਕਰੇਨ (ਯੂਰੇਨ) ਤੁਹਾਡਾ ਹੋਵੇਗਾ। ਜੇ ਤੁਸੀਂ ਸ਼ਾਂਤੀ ਬਣਾਉਂਦੇ ਹੋ ਤਾਂ ਉਹ ਤੁਹਾਡਾ ਧੰਨਵਾਦ ਕਰਨਗੇ।ਕਿਸੇ ਵੀ ਦੇਸ਼ ਉੱਤੇ ਹਮਲਾ ਕਰਨ ਦੀ ਲੋੜ ਨਹੀਂ। ਕੋਈ ਵੀ ਦੇਸ਼ ਤੁਹਾਡਾ ਹੈ ਜੇਕਰ ਉੱਥੋਂ ਦੇ ਲੋਕ ਤੁਹਾਨੂੰ ਪਿਆਰ ਕਰਦੇ ਹਨ। ਅਤੇ ਤੁਸੀਂ ਉਨ੍ਹਾਂ ਵਿੱਚੋਂ ਇੱਕ ਦੇ ਰੂਪ ਵਿੱਚ ਕਿਸੇ ਵੀ ਸਮੇਂ ਅੰਦਰ ਅਤੇ ਬਾਹਰ ਆ ਸਕਦੇ ਹੋ। ਭੂਤਕਾਲ ਨੂੰ ਜਾਣ ਦਿਓ, ਵਰਤਮਾਨ ਅਤੇ ਭਵਿੱਖ ਲਈ, ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਹੁਣੇ ਤੋਂ ਸ਼ੁਰੂਆਤ ਕਰੋ। ਚੰਗੇ ਕੰਮ ਕਰਕੇ ਨਰਕ ਨੂੰ ਤਬਾਹ ਕਰੋ। ਇੱਕ ਦੂਜੇ ਨਾਲ ਪਿਆਰ, ਮਾਫ਼ੀ, ਸਹਿਣਸ਼ੀਲਤਾ ਨਾਲ ਰਹਿ ਕੇ ਅਤੇ ਇੱਕ ਦੂਜੇ ਤੋਂ ਸ਼ਾਂਤੀ ਨਾਲ ਰਹਿਣਾ ਸਿੱਖ ਕੇ ਧਰਤੀ ਉੱਤੇ ਸਵਰਗ ਬਣਾਓ।ਫਿਰ ਤੁਹਾਡੇ ਦਿਲ ਵਿੱਚ ਸਵਰਗ ਹੋਵੇਗਾ, ਅਤੇ ਤੁਸੀਂ ਨਰਕ ਭਰੇ ਵਿਵਹਾਰ ਦੇ ਉਲਟ ਦਿਸ਼ਾ ਵਿੱਚ ਜਾ ਕੇ ਨਰਕ ਤੋਂ ਬਚੋਗੇ।ਸਾਰੇ ਨੇਤਾ, ਕਿਰਪਾ ਕਰਕੇ ਰਾਸ਼ਟਰਪਤੀ ਪੁਤਿਨ ਅਤੇ ਉਨ੍ਹਾਂ ਦੇ ਨਾਗਰਿਕਾਂ ਨੂੰ ਸੁਰੱਖਿਆ, ਸਲਾਮਤੀ ਅਤੇ ਸਨਮਾਨ ਵਾਪਸ ਕਰੋ। ਪੁਤਿਨ ਸਾਡੇ ਸੰਸਾਰ ਦੀ ਬੁਰੀ ਊਰਜਾ ਦੀ ਨਕਾਰਾਤਮਕ ਤਾਕਤ ਤੋਂ ਵੀ ਪ੍ਰਭਾਵਿਤ ਸੀ। ਬੁਰੀ ਊਰਜਾ ਭੂਤਾਂ ਅਤੇ ਬੁਰਾਈ ਨੂੰ ਪੈਦਾ ਕਰਦੀ ਹੈ। ਚੰਗੀ ਊਰਜਾ ਸ਼ਾਨ, ਸੁਰੱਖਿਆ ਅਤੇ ਸਨਮਾਨ ਨੂੰ ਬਹਾਲ ਕਰੇਗੀ। ਸੋ, ਉਹ ਸਭ ਵਾਪਸ ਕਰ ਦਿਓ, ਅਤੇ ਤੁਹਾਡੇ ਕੋਲ ਉਹ ਵੀ ਸਭ ਕੁਝ ਹੋਵੇਗਾ। ਸੋ, ਰੂਸ ਨੂੰ ਸੁਰੱਖਿਆ, ਸਲਾਮਤੀ, ਅਤੇ ਸਨਮਾਨ ਵਾਪਸ ਕਰੋ। ਰਾਸ਼ਟਰਪਤੀ ਪੁਤਿਨ ਅਤੇ ਸਾਰੇ ਰੂਸ ਤੋਂ ਜੋ ਜੰਗ ਵਿੱਚ ਸ਼ਾਮਲ ਸਨ ਉਨਾਂ ਸਾਰਿਆਂ ਨੂੰ ਮਾਫ਼ ਕਰਨਾ।ਕਈ ਵਾਰ ਤੁਸੀਂ ਕਿਸੇ ਜੰਗਲੀ ਘੋੜੇ-ਵਿਆਕਤੀ 'ਤੇ ਸਵਾਰੀ ਕਰਨ ਜਾਂਦੇ ਸੀ, ਅਤੇ ਤੁਸੀਂ ਜਾਣਦੇ ਹੋ ਕਿ ਉਹ ਜੰਗਲੀ ਹੈ, ਪਰ ਤੁਸੀਂ ਕਲਪਨਾ ਨਹੀਂ ਕੀਤੀ ਕਿ ਉਹ ਕਿੰਨਾ ਜੰਗਲੀ ਹੈ। ਪਰ ਤੁਸੀਂ ਘੋੜੇ-ਵਿਆਕਤੀ ਤੋਂ ਉਦੋਂ ਤੱਕ ਨਹੀਂ ਉਤਰ ਸਕਦੇ ਜਦੋਂ ਤੱਕ ਘੋੜਾ(-ਵਿਅਕਤੀ) ਥੱਕ ਜਾਂਦਾ ਜਾਂ ਥੱਕ ਨਾ ਜਾਵੇ। ਫਿਰ ਤੁਸੀਂ ਹੇਠਾਂ ਉਤਰਨ ਦੇ ਯੋਗ ਹੋ ਸਕਦੇ ਹੋ। ਸੋ, ਸੰਸਾਰ ਦੀ ਸਥਿਤੀ ਬਦਕਿਸਮਤੀ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਉਹਨਾਂ ਨੂੰ ਬੁਰਾ ਜਾਂ ਚੰਗਾ ਬਣਾ ਸਕਦੀ ਹੈ। ਸੋ ਕਿਰਪਾ ਕਰਕੇ ਮਨੁੱਖਾਂ ਦੀ ਕਮਜ਼ੋਰੀ ਨੂੰ ਸਮਝੋ ਅਤੇ ਇੱਕ ਦੂਜੇ ਨੂੰ ਮਾਫ਼ ਕਰੋ, ਅਤੇ ਯੂਕਰੇਨ (ਯੂਰੇਨ) ਨਾਲ ਸਬੰਧਤ ਸਾਰੀਆਂ ਚੀਜ਼ਾਂ ਦੋਵਾਂ ਪਾਸਿਆਂ ਲਈ ਸ਼ਾਂਤੀ, ਪਿਆਰ, ਮਾਫ਼ੀ ਦੇ ਨਤੀਜੇ ਵਜੋਂ ਵਾਪਸ ਕਰ ਦਿੱਤੀਆਂ ਜਾਣਗੀਆਂ। ਇੱਥੇ ਕੋਈ ਹੋਰ ਤਰੀਕਾ ਨਹੀਂ ਹੈ ਜਿਸ ਨਾਲ ਅਸੀਂ ਕੋਈ ਵੀ ਜੰਗ ਜਿੱਤ ਸਕੀਏ। ਸਾਡੇ ਕੋਲ ਸ਼ਾਂਤੀ ਬਣਾਉਣ ਦਾ ਕੋਈ ਹੋਰ ਤਰੀਕਾ ਨਹੀਂ ਹੈ। ਸੋ ਕਿਰਪਾ ਕਰਕੇ ਪਿਆਰ ਨਾਲ, ਪ੍ਰਮਾਤਮਾ ਦੀ ਕਿਰਪਾ ਨਾਲ ਸ਼ਾਂਤੀ ਬਣਾਓ, ਅਤੇ ਸਭ ਕੁਝ ਮਾਫ਼ ਕਰ ਦਿੱਤਾ ਜਾਵੇਗਾ। ਮੈਂ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਨੂੰ ਸਾਰਿਆਂ ਨੂੰ ਇਸ ਭਿਆਨਕ ਸਥਿਤੀ ਵਿੱਚੋਂ ਬਾਹਰ ਕੱਢਣ ਅਤੇ ਤੁਹਾਡੇ ਲਈ, ਤੁਹਾਡੇ ਬੱਚਿਆਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਅਧਿਆਤਮਿਕ ਤੌਰ 'ਤੇ ਵੀ ਆਪਣੀ ਪੂਰੀ ਕੋਸ਼ਿਸ਼ ਕਰਾਂਗੀ।ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ। ਅਤੇ ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ ਜੇਕਰ ਤੁਸੀਂ ਯੂ-ਟਰਨ ਲੈਂਦੇ ਹੋ, ਤੋਬਾ ਕਰਦੇ ਹੋ, ਅਤੇ ਪਿਛਲੀਆਂ ਗਲਤੀਆਂ ਲਈ ਜੋ ਵੀ ਕਰ ਸਕਦੇ ਹੋ, ਉਸ ਨੂੰ ਸੁਧਾਰਦੇ ਹੋ। ਅਸੀਂ ਇੱਥੇ ਸਿੱਖਣ ਲਈ ਹਾਂ। ਸੋ, ਜੇਕਰ ਅਸੀਂ ਗਲਤੀਆਂ ਕਰਦੇ ਹਾਂ, ਤਾਂ ਅਸੀਂ ਦੁਬਾਰਾ ਸਿੱਖਾਂਗੇ। ਅਸੀਂ ਇਸਨੂੰ ਬਿਹਤਰ ਬਣਾਉਂਦੇ ਹਾਂ। ਬਸ ਇਹੀ ਸਭ ਹੈ। ਤੁਹਾਨੂੰ ਸਾਰਿਆਂ ਨੂੰ ਪਿਆਰ। ਪ੍ਰਮਾਤਮਾ ਇਸ ਧਰਤੀ ਉੱਤੇ ਸਾਡੇ ਸਾਰਿਆਂ ਉੱਤੇ ਦਇਆ, ਕਿਰਪਾ, ਅਤੇ ਅਸੀਸ ਹੋਰ ਵੀ ਭਰਪੂਰ ਕਰੇ। ਇਸ ਧਰਤੀ 'ਤੇ ਮਨੁੱਖਾਂ, ਜਾਨਵਰਾਂ-ਲੋਕਾਂ, ਅਤੇ ਇਸ ਸੁੰਦਰ, ਪਰਉਪਕਾਰੀ ਧਰਤੀ 'ਤੇ ਰਹਿਣ ਵਾਲੇ ਅਤੇ ਵਧਣ-ਫੁੱਲਣ ਵਾਲੇ ਸਾਰਿਆਂ ਲਈ ਸਾਰੀ ਸ਼ਾਂਤੀ ਬਹਾਲ ਹੋਵੇ। ਤੁਹਾਡਾ ਧੰਨਵਾਦ।ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਸਰਬਸ਼ਕਤੀਮਾਨ ਪ੍ਰਮਾਤਮਾ ਜੀਓ, ਸਭ ਤੋਂ ਮਹਾਨ ਤੋਂ ਪਰੇ ਮਹਾਨ, ਸਭ ਤੋਂ ਵੱਧ ਸਰਬਸ਼ਕਤੀਮਾਨ ਤੋਂ ਪਰੇ ਸਰਬਸ਼ਕਤੀਮਾਨ। ਕਿਰਪਾ ਕਰਕੇ ਸਾਨੂੰ ਪਿਆਰ ਕਰੋ, ਸਾਨੂੰ ਮਾਫ਼ ਕਰੋ, ਸਾਨੂੰ ਦੁੱਖਾਂ ਅਤੇ ਮੁਸੀਬਤਾਂ ਤੋਂ ਬਾਹਰ ਨਿਕਲਣ ਦਾ ਆਸ਼ੀਰਵਾਦ ਦਿਓ। ਸਾਨੂੰ ਸਹੀ ਚੀਜ਼ ਦਿਖਾਓ, ਸਾਨੂੰ ਸਹੀ ਫੈਸਲਾ ਲੈਣ ਦਿਓ। ਅਤੇ ਸਾਨੂੰ ਸਾਰਿਆਂ ਨੂੰ ਤੁਹਾਨੂੰ, ਤੁਹਾਡੀ ਕਿਰਪਾ ਅਤੇ ਤੁਹਾਡੇ ਪਿਆਰ ਨੂੰ ਯਾਦ ਕਰਵਾਓ।ਤੁਹਾਡਾ ਧੰਨਵਾਦ, ਮੇਰੇ ਪ੍ਰਭੂ ਜੀਓ। ਸਾਰੀ ਮਨੁੱਖਤਾ ਲਈ, ਮਨੁੱਖਤਾ ਦੇ ਨਾਮ 'ਤੇ, ਪਿਆਰ ਦੇ ਨਾਮ 'ਤੇ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ, ਸਾਨੂੰ ਸਾਰਿਆਂ ਨੂੰ ਮਾਫ਼ ਕਰੋ ਅਤੇ ਸਾਨੂੰ ਸਾਰਿਆਂ ਨੂੰ ਪਿਆਰ ਕਰੋ ਅਤੇ ਸਾਨੂੰ ਸਾਰਿਆਂ ਨੂੰ ਜਾਗਣ, ਸਹੀ ਕੰਮ ਕਰਨ ਅਤੇ ਤੁਹਾਨੂੰ ਯਾਦ ਕਰਨ ਦਾ ਆਸ਼ੀਰਵਾਦ ਦਿਓ। ਤੁਹਾਡਾ ਧੰਨਵਾਦ, ਸਾਹਿਬ ਜੀਓ। ਅਸੀਂ ਤੁਹਾਨੂੰ ਆਪਣੀਆਂ ਰੂਹਾਂ ਵਿੱਚ ਪਿਆਰ ਕਰਦੇ ਹਾਂ, ਅਸੀਂ ਤੁਹਾਨੂੰ ਆਪਣੇ ਦਿਲਾਂ ਵਿੱਚ ਪਿਆਰ ਕਰਦੇ ਹਾਂ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਅਸੀਂ ਬੱਸ ਗਲਤ ਰਾਹ ਪੈ ਗਏ ਹਾਂ। ਕਿਰਪਾ ਕਰਕੇ ਸਾਨੂੰ ਸਹੀ ਦਿਸ਼ਾ ਵੱਲ ਵਾਪਸ ਆਉਣ ਵਿੱਚ ਮਦਦ ਕਰੋ। ਤੁਹਾਡਾ ਧੰਨਵਾਦ, ਸਾਹਿਬ ਜੀਓ।Photo Caption: ਅਸੀਂ ਕੌਣ ਹਾਂ ਇਸ ਨਾਲ ਕੋਈ ਫਰਕ ਨਾ ਪਵੇ, ਬਸ ਨੇੜੇ ਅਤੇ ਦੂਰ ਸੰਸਾਰ ਨੂੰ ਚਮਕਾਓ