ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਯੂਕੇਰਨ (ਯੂਰੇਨ) ਅਤੇ ਸੰਸਾਰ ਵਿਚ ਸ਼ਾਂਤੀ ਦਾ ਰਾਹ, ਤੇਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਮੈਂ ਤਾਈਵਾਨੀਜ਼(ਫਾਰਮੋਸਨ) ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ। ਹਾਲ ਹੀ ਵਿੱਚ, ਤੁਹਾਡੇ 'ਤੇ ਬਹੁਤ ਸਾਰੀਆਂ ਭਿਆਨਕ ਆਫ਼ਤਾਂ ਆਈਆਂ ਹਨ, ਭਾਵੇਂ ਸਮੇਂ ਤੋਂ ਬਾਹਰ, ਮੌਸਮ ਤੋਂ ਬਾਹਰ। ਅਤੇ ਵੱਡਾ ਭਰਾ ਚੀਨ ਤੁਹਾਡੇ ਦੇਸ਼ ਨੂੰ ਜਿਉਂਦਾ ਖਾ ਜਾਣ ਦੀ ਧਮਕੀ ਦੇ ਰਿਹਾ ਹੈ। […] ਕਿਰਪਾ ਕਰਕੇ ਇੱਥੇ ਸੁਣੋ। ਮੈਂ ਤੁਹਾਨੂੰ ਜੀਵਨ ਬਚਾਉਣ ਦਾ ਤਰੀਕਾ, ਮੁਕਤੀ ਦਾ ਤਰੀਕਾ ਸਿਖਾਇਆ ਹੈ, ਨਾ ਸਿਰਫ਼ ਇਸ ਜਨਮ ਵਿੱਚ, ਸਗੋਂ ਅਗਲੇ ਜਨਮ ਵਿੱਚ ਵੀ ਤਾਂ ਜੋ ਤੁਸੀਂ ਆਪਣੇ ਸੱਚੇ ਘਰ, ਆਪਣੇ ਸੱਚੇ ਦੇਸ਼ ਵਿੱਚ ਵਾਪਸ ਜਾ ਸਕੋ। ਇਸਨੂੰ ਸੰਭਾਲੋ, ਇਸਦਾ ਅਭਿਆਸ ਕਰੋ, ਇਸਦੀ ਕਦਰ ਕਰੋ, ਇਸਦੇ ਲਈ ਪ੍ਰਮਾਤਮਾ ਦਾ ਧੰਨਵਾਦ ਕਰੋ। […]

ਤੁਹਾਡੇ ਦੇਸ਼ ਵਿੱਚ ਵੀਗਨਿਜ਼ਮ ਦਾ ਰੁਝਾਨ ਬਹੁਤ ਵਧੀਆ ਹੈ ਜੋ ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਮਸ਼ਹੂਰ ਹੈ। ਤੁਹਾਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ। […] ਸੋ ਮਾਣ ਕਰੋ। ਇਸਨੂੰ ਜਾਰੀ ਰੱਖੋ। ਇਸਨੂੰ ਉੱਪਰ ਤੱਕ ਚੁੱਕੋ। ਸ਼ਾਇਦ ਸੰਸਾਰ ਦਾ ਪਹਿਲਾ ਅਤੇ ਇਕਲੌਤਾ ਦੇਸ਼ ਹੋਵੇ ਜਿੱਥੇ ਸਾਰੇ ਲੋਕ ਵੀਗਨ ਹਨ। ਕਲਪਨਾ ਕਰੋ ਕਿ ਤੁਹਾਨੂੰ ਕਿੰਨਾ ਮਾਣ ਮਿਲੇਗਾ। ਅਤੇ ਸੋ, ਚੀਨ ਜਾਂ ਕੋਈ ਵੱਡਾ ਦੇਸ਼ ਜਾਂ ਕੋਈ ਵੱਡੀ ਸ਼ਕਤੀ ਕਿਵੇਂ ਆ ਕੇ ਤੁਹਾਡੇ 'ਤੇ ਜ਼ੁਲਮ ਕਰ ਸਕਦਾ ਹੈ? ਜੇ ਤੁਸੀਂ ਚੰਗੇ, ਨੇਕ, ਨੈਤਿਕ, ਹਮਦਰਦ ਹੋ, ਤਾਂ ਸਾਰੇ ਸਵਰਗ ਤੁਹਾਡੇ ਲਈ ਹੋਣਗੇ। ਸੋ ਕਿਰਪਾ ਕਰਕੇ ਉਸ ਨੇਕ ਰਸਤੇ ਨੂੰ ਜਾਰੀ ਰੱਖੋ, ਉਹ ਦਿਆਲੂ ਰਸਤਾ ਜੋ ਮੈਂ ਤੁਹਾਨੂੰ ਦਿਖਾਇਆ ਹੈ।

ਮੈਂ ਤੁਹਾਡੇ ਲਈ ਇੱਕ ਉਦਾਹਰਣ ਦਿੱਤੀ ਹੈ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਮੈਂ ਤੁਹਾਡੇ ਦੇਸ਼ ਲਈ ਨਿੱਜੀ ਤੌਰ 'ਤੇ ਕਰਦੀ ਹਾਂਜੀ, ਜੋ ਤੁਸੀਂ ਕਦੇ ਨਹੀਂ ਜਾਣਦੇ, ਜੋ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਸੀ। ਪਰ ਮੇਰਾ ਵਿਸ਼ਵਾਸ ਕਰੋ, ਮੈਨੂੰ ਤਾਈਵਾਨ (ਫਾਰਮੋਸਾ) ਬਹੁਤ ਪਸੰਦ ਹੈ ਅਤੇ ਮੈਂ ਤੁਹਾਡੇ ਵੱਲੋਂ ਸਾਲਾਂ ਦੌਰਾਨ ਦਿੱਤੀ ਗਈ ਸਾਰੀ ਦਿਆਲਤਾ, ਉਦਾਰਤਾ ਅਤੇ ਸਮਰਥਨ ਦਾ ਕਦਰ ਕਰਦੀ ਹਾਂ। ਇਹੀ ਹੈ ਕਿ ਬਸ ਕਈ ਵਾਰ ਮੈਨੂੰ ਛਡ ਕੇ ਜਾਣਾ ਪੈਂਦਾ ਹੈ ਕਿਉਂਕਿ ਤੁਹਾਡਾ ਦੇਸ਼ ਗਲਤੀਆਂ ਕਰਦਾ ਹੈ ਜਾਂ ਮੈਨੂੰ ਨਕਾਰਦਾ ਹੈ ਜਾਂ ਮੇਰਾ ਨਾਮ ਕਲੰਕਿਤ ਕਰਦਾ ਹੈ। ਹਰ ਰੋਜ਼ ਜਾਨਵਰਾਂ-ਲੋਕਾਂ ਦੇ ਕਤਲੇਆਮ ਦੇ ਨਾਲ, ਜਿਸ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਮੈਂ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਰਹਿੰਦੀ ਸੀ ਅਤੇ ਮੇਰੇ ਘਰ ਦੇਨਾਲ ਵਾਲੀ ਨਦੀ ਹਰ ਰੋਜ਼ ਖੂਨੀ ਲਾਲ ਹੁੰਦੀ ਸੀ ਕਿਉਂਕਿ ਨਦੀ ਦੇ ਉੱਪਰਲੇ ਪਾਸੇ ਕਤਲੇਆਮ ਹੁੰਦਾ ਸੀ। ਅਤੇ ਉਹ ਸਿਰਫ਼ ਇੱਕੋ ਨਦੀ ਸੀ ਜੋ ਮੈਂ ਦੇਖੀ। ਦਰਅਸਲ, ਇਹ ਕੋਈ ਨਦੀ ਨਹੀਂ ਹੈ, ਮਾਫ਼ ਕਰਨਾ, ਇਹ ਇੱਕ ਤਰ੍ਹਾਂ ਦੀ ਵੱਡੀ ਧਾਰਾ ਹੈ - ਜਿਸ ਵਿੱਚ ਕੁਝ ਥਾਵਾਂ 'ਤੇ ਪਾਣੀ ਬਹੁਤ ਭਰਿਆ ਅਤੇ ਸਾਫ਼ ਵਗ ਰਿਹਾ ਸੀ। ਪਰ ਹਰ ਰੋਜ਼ ਸਾਰਾ ਦਰਿਆ ਲਾਲ ਹੁੰਦਾ ਸੀ। ਜਦੋਂ ਵੀ ਮੈਂ ਬਾਹਰ ਆਉਂਦੀ ਸੀ, ਇਹ ਲਗਾਤਾਰ ਮਾਰਨ ਕਾਰਨ ਲਾਲ ਹੁੰਦਾ ਸੀ।

ਕਲਪਨਾ ਕਰੋ ਕਿ ਕੀ ਤੁਸੀਂ ਉਹ ਜਾਨਵਰ-ਲੋਕ ਹੋਵੋਂ, ਜਿਨ੍ਹਾਂ ਨੂੰ ਬੇਰਹਿਮੀ ਨਾਲ ਇੱਕ ਛੋਟੇ ਜਿਹੇ ਕਰੇਟ ਵਿੱਚ ਕੈਦ ਕੀਤਾ ਗਿਆ ਹੈ ਜਿੱਥੇ ਤੁਸੀਂ ਬੱਚੇ ਜਮਦਿਆਂ ਦੇ ਸਮੇਂ ਵੀ ਪਿੱਛੇ ਨਹੀਂ ਮੁੜ ਸਕਦੇ। ਅਤੇ ਫਿਰ ਬੇਰਹਿਮੀ ਨਾਲ, ਤੁਹਾਡਾ ਗਲਾ ਕੱਟ ਦਿੱਤਾ ਜਾਂਦਾ ਹੈ ਜਦੋਂ ਤੁਸੀਂ ਅਜੇ ਵੀ ਲੱਤਾਂ ਮਾਰ ਰਹੇ ਹੋ ਅਤੇ ਸਾਹ ਲੈਣ ਲਈ ਤੜਫ ਰਹੇ ਹੋ। ਕਲਪਨਾ ਕਰੋ ਕਿ ਇਹ ਤੁਸੀਂ ਹੋਵੋਂ! ਅਤੇ ਤੁਸੀਂ ਜਾਣਦੇ ਹੋ ਕਿ ਉਹਨਾਂ ਕੋਲ ਭਾਵਨਾਵਾਂ ਹੁੰਦੀਆਂ ਹਨ। ਅਤੇ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਕੋਲ ਪਿਆਰ ਹੈ। ਤੁਸੀਂ ਜਾਣਦੇ ਹੋ ਕਿ ਉਹ ਬੇਕਸੂਰ ਹਨ। ਉਹ ਇੱਕ ਦੂਜੇ ਦੀ ਰੱਖਿਆ ਕਰਦੇ ਹਨ, ਉਹ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ, ਬਿਲਕੁਲ ਤੁਹਾਡੇ ਵਾਂਗ। ਕਲਪਨਾ ਕਰੋ ਜੇਕਰ ਕੋਈ ਤੁਹਾਨੂੰ ਮਾਰ ਦਿੰਦਾ ਹੈ ਜਾਂ ਤੁਹਾਡੇ ਨਾਲ ਇਸ ਤਰਾਂ ਦਾ ਸਲੂਕ ਕਰਦਾ ਹੈ - ਕੀ ਤੁਹਾਨੂੰ ਇਹ ਪਸੰਦ ਆਵੇਗਾ, ਜੋ ਵੀ ਤੁਸੀਂ ਪਸੰਦ ਨਾ ਕਰਦੇ ਹੋਵੋਂ? ਤੁਹਾਡਾ ਧਰਮ, ਤੁਹਾਡੇ ਪ੍ਰਾਚੀਨ ਗੁਰੂਆਂ ਨੇ ਤੁਹਾਨੂੰ ਕਿਹਾ ਸੀ, "ਜੋ ਤੁਹਾਨੂੰ ਪਸੰਦ ਨਹੀਂ, ਉਹ ਦੂਜਿਆਂ ਨਾਲ ਨਾ ਕਰੋ।" ਆਪਣੀ ਜ਼ਿੰਦਗੀ ਜਿਉਣਾ ਬਹੁਤ ਸੌਖਾ ਹੈ। "ਦੂਜਿਆਂ ਨਾਲ ਉਹ ਨਾ ਕਰੋ ਜੋ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਕੀਤਾ ਜਾਵੇ।" ਸਾਰੇ ਧਰਮ ਤੁਹਾਨੂੰ ਇਹ ਦੱਸਦੇ ਹਨ। ਚੀਨ ਦੇ ਸਾਰੇ ਪ੍ਰਾਚੀਨ ਗੁਰੂਆਂ ਨੇ ਤੁਹਾਨੂੰ ਇਹ ਦੱਸਿਆ ਸੀ। ਦੂਜੇ ਦੇਸ਼ਾਂ ਦੇ ਸਾਰੇ ਸਤਿਗੁਰੂਾਂ ਬਾਰੇ ਅਜੇ ਤਾਂ ਗੱਲ ਕਰਨ ਦੀ ਨਹੀਂ ਲੋੜ।

"ਦੂਜਿਆਂ ਨਾਲ ਉਹ ਨਾ ਕਰੋ ਜੋ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਕੀਤਾ ਜਾਵੇ।" ~ ਐਨੇਲੇਕਟਸ ਕਿਤਾਬ 12, ਅਧਿਆਇ 2

"ਦੂਜਿਆਂ 'ਤੇ ਉਹ ਨਾ ਥੋਪੋ ਜੋ ਤੁਸੀਂ ਖੁਦ ਨਹੀਂ ਚਾਹੁੰਦੇ।" ~ ਐਨੇਲੇਕਟਸ ਕਿਤਾਬ 15, ਅਧਿਆਇ 24

"ਲੋਕਾਂ ਦੇ ਦਿਲ ਜਿੱਤਣ ਦਾ ਇੱਕ ਡਾਓ ਹੈ: ਉਨ੍ਹਾਂ ਦੇ ਨਾਲ ਮਿਲ ਕੇ ਉਨ੍ਹਾਂ ਲਈ ਉਹ ਚੀਜ਼ਾਂ ਇਕੱਠੀਆਂ ਕਰੋ ਜੋ ਤੁਸੀਂ ਚਾਹੁੰਦੇ ਹੋ, ਅਤੇ ਉਨ੍ਹਾਂ 'ਤੇ ਉਹ ਚੀਜ਼ਾਂ ਨਾ ਥੋਪੋ ਜਿਨਾਂ ਦੀ ਤੁਸੀਂ ਨਫਰਤ ਕਰਦੇ ਹੋ।" ~ ਮੇਨਸੀਅਸ, ਲੀ ਲੌ, ਕਿਤਾਬ 4, ਭਾਗ ਏ

"ਜਿਹੜਾ ਦੂਜਿਆਂ ਨੂੰ ਜਾਣਦਾ ਹੈ, ਉਹ ਸਿਆਣਾ ਹੈ। ਜੋ ਆਪਣੇ ਆਪ ਨੂੰ ਜਾਣਦਾ ਹੈ, ਉਹ ਗਿਆਨਵਾਨ ਹੈ।" ~ ਤਾਓ ਤੇ ਚਿੰਗ, ਅਧਿਆਇ 33

"ਜਿਹੜੇ ਚੰਗੇ ਹਨ, ਉਨ੍ਹਾਂ ਨਾਲ ਵੀ ਚੰਗਾ ਸਲੂਕ ਕਰੋ, ਅਤੇ ਜਿਹੜੇ ਚੰਗੇ ਨਹੀਂ ਹਨ, ਉਨ੍ਹਾਂ ਨਾਲ ਵੀ ਚੰਗਾ ਸਲੂਕ ਕਰੋ।" ਇਸ ਤਰਾਂ ਚੰਗਿਆਈ ਪ੍ਰਾਪਤ ਹੁੰਦੀ ਹੈ। ਇਮਾਨਦਾਰ ਲੋਕਾਂ ਨਾਲ ਇਮਾਨਦਾਰ ਰਹੋ, ਅਤੇ ਉਨ੍ਹਾਂ ਨਾਲ ਵੀ ਇਮਾਨਦਾਰ ਰਹੋ ਜੋ ਇਮਾਨਦਾਰ ਨਹੀਂ ਹਨ। ਇਸ ਤਰਾਂ ਇਮਾਨਦਾਰੀ ਪ੍ਰਾਪਤ ਹੁੰਦੀ ਹੈ।" ~ ਤਾਓ ਤੇ ਚਿੰਗ, ਅਧਿਆਇ 49

ਆਦਿ…

ਚੀਨ ਮੂਲ ਰੂਪ ਵਿੱਚ, ਰਵਾਇਤੀ ਤੌਰ 'ਤੇ ਇੱਕ ਧਾਰਮਿਕ ਦੇਸ਼ ਸੀ ਜੋ ਭਿਕਸ਼ੂਆਂ, ਨਨਾਂ, ਗੁਰੂਆਂ ਅਤੇ ਜ਼ੇਨ ਪਰੰਪਰਾ ਦਾ ਸਤਿਕਾਰ ਕਰਦਾ ਸੀ। ਪਰ ਹੁਣ ਸਿਰਫ਼ ਗੱਲਾਂ ਹੀ ਗੱਲਾਂ ਨੇ! ਜੋ ਸਿੱਖਦੇ ਹੋ ਤੁਹਾਨੂੰ ਉਸ ਦਾ ਅਭਿਆਸ ਕਰਨਾ ਜ਼ਰੂਰੀ ਹੈ, ਜੋ ਵਧੀਆ ਹੈ ਉਸਦਾ ਅਭਿਆਸ ਕਰਨਾ ਜ਼ਰੂਰੀ ਹੈ। ਅਤੇ ਜੋ ਬੁਰਾ ਹੈ ਉਸਨੂੰ ਛੱਡ ਦਿਓ। ਬਹੁਤ ਹੀ ਸਧਾਰਨ।

ਜੋ ਚੰਗਾ ਹੈ ਉਹ ਕਰੋ, ਜੋ ਬੁਰਾ ਹੈ ਉਸਨੂੰ ਛੱਡ ਦਿਓ। ਆਪਣੇ ਬੱਚਿਆਂ ਦਾ ਗਰਭਪਾਤ ਨਾ ਕਰਵਾਓ! ਤੁਸੀਂ ਸਾਰੇ, ਸੰਸਾਰ ਦੇ ਨਾਗਰਿਕ, ਕੀ ਤੁਸੀਂ ਇਨਸਾਨ ਹੋ ਜਾਂ ਨਹੀਂ? ਜਾਨਵਰ-ਲੋਕਾਂ ਨੂੰ ਵੀ, ਤੁਸੀਂ ਉਹਨਾਂ ਨੂੰ "ਹੈਵਾਨ, ਜਾਨਵਰ" ਕਹਿੰਦੇ ਹੋ! ਤੁਸੀਂ ਉਨ੍ਹਾਂ ਨੂੰ ਨੀਵਾਂ ਸਮਝਦੇ ਹੋ, ਤੁਸੀਂ ਉਨ੍ਹਾਂ ਨੂੰ ਲੱਤ ਮਾਰਦੇ ਹੋ ਅਤੇ ਉਨ੍ਹਾਂ ਨੂੰ ਖਾਂਦੇ ਹੋ, ਅਤੇ ਤੁਸੀਂ ਕਹਿੰਦੇ ਹੋ, "ਓਹ, ਉਹ ਸਿਰਫ਼ ਜਾਨਵਰ ਹਨ।" ਉਹ ਆਪਣੇ ਬੱਚਿਆਂ ਨੂੰ ਨਹੀਂ ਮਾਰਦੇ! ਅਤੇ ਤੁਸੀਂ, ਮਨੁੱਖੋ, ਸਭ ਕੁਝ ਜਾਣਦੇ ਹੋ। ਅਤੇ ਜੰਗ ਵਿੱਚ ਵੀ ਨਹੀਂ। ਜੇ ਤੁਸੀਂ ਸ਼ਾਇਦ ਜੰਗ ਵਿੱਚ ਹੋ ਅਤੇ ਇੱਕ ਨਿਰਾਸ਼ਾਜਨਕ ਸਥਿਤੀ ਵਿੱਚ ਹੋ, ਤਾਂ ਤੁਸੀਂ ਆਪਣੇ ਬੱਚਿਆਂ ਨੂੰ ਖੁਆ ਨਹੀਂ ਸਕਦੇ ਅਤੇ ਸ਼ਾਇਦ ਤੁਹਾਡੇ ਕੋਲ ਇਹ ਬਹਾਨਾ ਹੋਵੇ। ਪਰ ਸ਼ਾਂਤੀਪੂਰਨ ਦੇਸ਼ਾਂ ਵਿੱਚ, ਸ਼ਕਤੀਸ਼ਾਲੀ ਦੇਸ਼ਾਂ ਵਿੱਚ, ਅਮਰੀਕਾ ਵਾਂਗ, ਜਿੱਥੇ ਅਣਚਾਹੇ ਬੱਚਿਆਂ ਦੀ ਦੇਖਭਾਲ ਲਈ ਹਰ ਤਰ੍ਹਾਂ ਦੇ ਏਜੰਟ ਹੁੰਦੇ ਹਨ, ਅਤੇ ਬਹੁਤ ਸਾਰੇ ਦੇਸ਼ ਤੁਹਾਡੇ ਬੱਚਿਆਂ ਨੂੰ ਗੋਦ ਲੈਣਾ ਚਾਹੁੰਦੇ ਹਨ ਕਿਉਂਕਿ ਉਹ ਸੁੰਦਰ ਹਨ। ਪਰ ਨਹੀਂ, ਤੁਹਾਨੂੰ ਆਪਣੇ ਬੱਚੇ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਖੂਨ ਨੂੰ ਮਾਰਨਾ ਪੈਂਦਾ ਹੈ! ਤੁਸੀ ਕੀ ਹੋ?! ਆਪਣੇ ਆਪ ਤੋਂ ਪੁੱਛੋ! ਜੰਗ ਨੂੰ ਦੋਸ਼ ਨਾ ਦਿਓ!

ਤੁਸੀਂ ਆਪਣੇ ਹੀ ਬੱਚਿਆਂ ਦੇ ਖੂਨ ਨਾਲ ਜੰਗ ਕਰਦੇ ਹੋ। ਇਸ ਤਰਾਂ ਦੀ ਊਰਜਾ ਕਿਵੇਂ ਨਹੀਂ ਜੰਗ ਵਿੱਚ ਫੁੱਟ ਸਕਦੀ? ਅਤੇ ਇਹ ਨਾ ਸੋਚੋ ਕਿ ਅਮਰੀਕਾ ਇੰਨਾ ਸੁਰੱਖਿਅਤ ਹੈ। ਜੇ ਤੁਸੀਂ ਇਹ ਕਰਨਾ ਜਾਰੀ ਰੱਖਿਆ, ਤਾਂ ਤੁਹਾਡੇ ਨਾਲ ਜੰਗ ਹੋਵੇਗੀ। ਸ਼ਾਇਦ ਕੋਈ ਇੱਕ ਵੱਡੀ ਜੰਗ ਨਹੀਂ, ਪਰ ਇੱਕ ਛੋਟੀ ਜਿਹੀ ਜੰਗ।

ਅੱਤਵਾਦੀਆਂ ਨੂੰ ਵੀ ਦੋਸ਼ ਨਾ ਦਿਓ। ਤੁਸੀਂ ਉਨ੍ਹਾਂ ਨੂੰ ਅੰਦਰੋਂ ਅਜਿਹਾ ਕਰਨ ਲਈ ਮਜਬੂਰ ਕਰਦੇ ਹੋ। ਕੋਈ ਵੀ ਇਸਨੂੰ ਸਾਬਤ ਨਹੀਂ ਕਰ ਸਕਦਾ, ਪਰ ਮੈਂ ਇਹ ਜਾਣਦੀ ਹਾਂ। ਅਸੀਂ ਜੋ ਵੀ ਕਰਾਂਗੇ, ਉਸ ਦੇ ਨਤੀਜੇ ਸਾਨੂੰ ਹੀ ਭੁਗਤਣੇ ਪੈਣਗੇ। ਸੋ ਹਰ ਰੋਜ਼ ਇਸ ਬੱਚੇ ਦੀ ਲੜਾਈ ਨੂੰ ਬੰਦ ਕਰੋ।

ਹਰ ਸਾਲ ਸੱਤਰ ਮਿਲੀਅਨ ਤੋਂ ਵੱਧ ਬੱਚੇ ਮਰਦੇ ਹਨ। ਮੈਨੂੰ ਲੱਗਦਾ ਹੈ ਕਿ ਮੈਂ ਇਹ ਪੜ੍ਹਿਆ ਹੈ। ਸ਼ਾਇਦ ਇਹ ਸਿਰਫ਼ ਅਮਰੀਕਾ ਵਿੱਚ ਹੀ ਹੈ। ਇਸਦੀ ਕਲਪਨਾ ਕਰੋ । ਕੀ ਤੁਹਾਨੂੰ ਪਸੰਦ ਆਵੇਗਾ ਜੇਕਰ ਤੁਹਾਡੀ ਮਾਂ ਤੁਹਾਡੇ ਨਾਲ ਅਜਿਹਾ ਕਰੇ? ਤੁਹਾਨੂੰ ਆਪਣੀ ਕੁੱਖ ਵਿੱਚ ਹੀ ਟੁਕੜੇ-ਟੁਕੜੇ ਕਰ ਦੇਵੇ ਅਤੇ ਤੁਹਾਨੂੰ ਟਾਇਲਟ ਦੇ ਹੇਠਾਂ ਸੁੱਟ ਦਿੰਦੀ ਹੈ। ਮਾਫ਼ ਕਰਨਾ, ਮੇਰੀ ਭਾਸ਼ਾ ਬਹੁਤ ਹੀ ਖ਼ਰਾਬ ਹੈ, ਪਰ ਮੈਂ ਨਹੀਂ ਜਾਣਦੀ ਕਿ ਮੈਂ ਤੁਹਾਨੂੰ ਹੋਰ ਕੀ ਕਿਵੇਂ ਦੱਸ ਸਕਦੀ ਹਾਂ ਤਾਂ ਜੋ ਤੁਸੀਂ ਸਮਝ ਸਕੋ। ਮੈਨੂੰ ਉਮੀਦ ਹੈ ਕਿ ਤੁਹਾਡਾ ਦਿਮਾਗ ਇਸਨੂੰ ਸਮਝ ਜਾਵੇਗਾ, ਤੁਹਾਡੀ ਆਤਮਾ ਇਸਨੂੰ ਰੋਕ ਦੇਵੇਗੀ, ਤੁਹਾਡਾ ਦਿਮਾਗ, ਤੁਹਾਡਾ ਦਿਲ ਸ਼ਰਮਿੰਦਾ ਹੋਵੇਗਾ ਜੇਕਰ ਤੁਸੀਂ ਆਪਣੇ ਸਰੀਰ ਵਿੱਚ ਇੱਕ ਮਾਸੂਮ ਛੋਟੇ ਬੱਚੇ ਨਾਲ ਅਜਿਹਾ ਕਾਤਲ ਕੰਮ ਕਰਦੇ ਹੋ।

ਹੁਣ, ਤੁਹਾਨੂੰ ਸਾਰਿਆਂ ਨੂੰ ਬੱਚਿਆਂ ਦਾ ਕਤਲ ਬੰਦ ਕਰਨਾ ਪਵੇਗਾ, ਜੰਗ ਵਿੱਚ ਮਾਸੂਮਾਂ ਨੂੰ ਮਾਰਨਾ ਬੰਦ ਕਰਨਾ ਪਵੇਗਾ, ਮਨੁੱਖਾਂ ਨਾਲ, ਜਾਨਵਰਾਂ ਨਾਲ, ਰੁੱਖਾਂ ਨਾਲ, ਜੰਗਲਾਂ ਨਾਲ, ਜ਼ਮੀਨ ਨਾਲ ਜੰਗ ਕਰਨਾ ਬੰਦ ਕਰਨਾ ਪਵੇਗਾ। ਉਸ ਧਰਤੀ ਨੂੰ ਤਬਾਹ ਨਾ ਕਰੋ ਜਿਸ 'ਤੇ ਤੁਸੀਂ ਰਹਿਣ ਲਈ ਨਿਰਭਰ ਕਰਦੇ ਹੋ। ਕਿਸੇ ਵੀ ਚੀਜ਼ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੰਮ ਬਿਲਕੁਲ ਨਾ ਕਰੋ। ਨਹੀਂ ਤਾਂ, ਸਾਡੇ ਕੋਲ ਦੁਬਾਰਾ ਜੰਗ ਹੋਵੇਗੀ, ਅਤੇ ਇੱਕ ਵੱਡੀ ਜੰਗ ਹੋਵੇਗੀ। ਅੱਜਕੱਲ੍ਹ, ਸਾਡੇ ਕੋਲ ਉੱਚ-ਤਕਨੀਕੀ ਜੰਗ ਵੀ ਹੈ। ਉਹ ਤੁਹਾਨੂੰ ਸਾਰਿਆਂ ਨੂੰ ਇੱਕ ਪਲ ਵਿੱਚ ਮਾਰ ਦੇਣਗੇ। ਅਤੇ ਜੇ ਅਸੀਂ ਇਸ ਵੱਲ ਆਉਂਦੇ ਹਾਂ ਤਾਂ ਜਪਾਨ ਦਾ ਹੀਰੋਸ਼ੀਮਾ ਅਗਲੇ ਯੁੱਧ ਦੇ ਮੁਕਾਬਲੇ, ਸਿਰਫ਼ ਇੱਕ ਖਿਡੌਣਾ, ਇੱਕ ਖੇਡ ਦਾ ਖਿਡੌਣਾ ਹੋਵੇਗਾ। ਅਤੇ ਜੰਗ ਹੋਵੇਗੀ ਜੇਕਰ ਅਸੀਂ ਮਾਰਦੇ ਰਹਾਂਗੇ ਅਤੇ ਫਿਰ ਪੂਰੇ ਗ੍ਰਹਿ 'ਤੇ ਇਸ ਤਰਾਂ ਹੀ ਮਾਰਨ ਵਾਲੀ ਊਰਜਾ ਬਣਾਉਂਦੇ ਰਹਾਂਗੇ, ਹਰ ਜਗ੍ਹਾ ਖੂਨ ਵਹਾਉਂਦੇ ਰਹਾਂਗੇ, ਇਸ ਦੀ ਬਜਾਏ ਕਿ ਮੀਂਹ ਦੇ ਦੇਵਤੇ ਨੂੰ ਤੁਹਾਡੀ ਧਰਤੀ ਨੂੰ ਪੋਸ਼ਣ ਦੇਣ ਦਾ ਕੰਮ ਕਰਨ ਦੇਈਏ।

ਮੈਂ ਗੁੱਸੇ ਨਹੀਂ ਹਾਂ। ਮੈਂ ਬਹੁਤ ਗੁੱਸੇ ਵਿੱਚ ਹਾਂ। ਮੈਨੂੰ ਹਰ ਰੋਜ਼ ਆਪਣੇ ਅੰਦਰ ਬਹੁਤ ਦਰਦ ਹੁੰਦਾ ਹੈ। ਜਦੋਂ ਮੈਂ ਭੁੱਲਣ ਦਾ ਦਿਖਾਵਾ ਕਰਦੀ ਹਾਂ, ਭਾਵੇਂ ਮੈਂ ਪਾਸੇ ਦੇਖਦੀ ਹਾਂ, ਇਥੋਂ ਤਕ ਜਦੋਂ ਮੈਂ ਟੀਵੀ ਦੇਖ ਰਹੀ ਹੁੰਦੀ ਹਾਂ, ਖ਼ਬਰਾਂ ਦੇਖ ਰਹੀ ਹੁੰਦੀ ਹਾਂ, ਇਹ ਹਮੇਸ਼ਾ ਉਥੇ ਮੇਰੇ ਸਿਰ ਦੇ ਪਿੱਛੇ ਹੁੰਦਾ ਹੈ। ਇਹ ਦਰਦ ਹਮੇਸ਼ਾ ਵਾਲਾ ਦਰਦ ਹੈ। ਭਾਵੇਂ ਮੈਨੂੰ ਖ਼ਬਰਾਂ ਨਾ ਦੇਖਣੀਆਂ ਪੈਣ, ਮੈਨੂੰ ਜੰਗ ਨੂੰ ਜਾਣਨ ਦੀ ਲੋੜ ਨਹੀਂ ਹੈ, ਦਰਦ ਤਾਂ ਉਥੇ ਹੈ ਹੀ, ਕਿਉਂਕਿ ਆਤਮਾ ਸਭ ਕੁਝ ਜਾਣਦੀ ਹੈ। ਤੁਹਾਡੀ ਆਤਮਾ ਵੀ ਸਭ ਕੁਝ ਜਾਣਦੀ ਹੈ। ਤੁਸੀਂ ਬਸ ਇਸਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ। ਅਜਿਹਾ ਨਾ ਕਰੋ ਕਿਉਂਕਿ ਤੁਸੀਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਰਾਜ ਤੋਂ, ਸਵਰਗ ਦੀ ਬਖਸ਼ਿਸ਼ ਅਤੇ ਦਿਆਲਤਾ ਤੋਂ, ਪ੍ਰਮਾਤਮਾ ਤੋਂ ਸੁਰੱਖਿਆ ਤੋਂ ਬੰਦ ਕਰ ਦੇਵੋਂਗੇ, ਤਾਂ ਜੋ ਤੁਸੀਂ ਚੰਗੀ ਤਰ੍ਹਾਂ ਜੀਓ, ਸਿਹਤਮੰਦ ਰਹੋ, ਲੰਬੀ ਉਮਰ ਜੀਓ, ਖੁਸ਼ਹਾਲ ਰਹੋ, ਅਤੇ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਪ੍ਰਾਪਤ ਕਰੋ। ਆਪਣੇ ਆਪ ਨੂੰ ਉਸ ਹਰ ਚੀਜ਼ ਤੋਂ ਦੂਰ ਨਾ ਰੱਖੋ ਜੋ ਤੁਹਾਡੇ ਲਈ ਚੰਗੀ ਹੈ, ਪ੍ਰਮਾਤਮਾ ਦੀ ਕਿਰਪਾ ਤੋਂ, ਪ੍ਰਮਾਤਮਾ ਦੀ ਆਸ਼ੀਰਵਾਦ ਤੋਂ, ਪ੍ਰਮਾਤਮਾ ਦੇ ਪਿਆਰ ਤੋਂ, ਉਹ ਸਭ ਕੁਝ ਕਰਨ ਨਾਲ ਜੋ ਮਨੁੱਖੀ ਚਰਿੱਤਰ ਦੇ ਵਿਰੁੱਧ ਹੈ, ਪ੍ਰਮਾਤਮਾ ਦੇ ਬੱਚੇ ਹੋਣ ਦਾ ਜੋ ਅਰਥ ਹੈ, ਆਪਣੀ ਬਿਹਤਰ ਸਮਝ ਦੇ ਜੋ ਵਿਰੁੱਧ ਹੈ । ਕਿਰਪਾ ਕਰਕੇ ਆਪਣੀ ਜ਼ਿੰਦਗੀ ਵਿੱਚ, ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ, ਰੁਝੇਵਿਆਂ ਭਰੇ ਸਮੇਂ ਵਿੱਚ, ਕੁਝ ਮਿੰਟ ਵੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨ ਲਈ ਬਚਾਓ ਕਿ ਉਹ ਤੁਹਾਨੂੰ ਸਮਝਾਵੇ, ਤੁਹਾਨੂੰ ਉਨਾਂ ਦੇ ਪਿਆਰ ਪ੍ਰਤੀ ਵਫ਼ਾਦਾਰ ਬਣਾਵੇ, ਅਤੇ ਕਦੇ ਵੀ ਉਹਨਾਂ ਨੂੰ ਨਾ ਭੁੱਲੇ। ਨਹੀਂ ਤਾਂ, ਬ੍ਰਹਿਮੰਡੀ ਕਾਨੂੰਨ ਵਿੱਚ ਤੁਹਾਡਾ ਜੀਵਨ ਕੁਝ ਵੀ ਨਹੀਂ ਹੋਵੇਗਾ, ਬ੍ਰਹਿਮੰਡੀ ਪ੍ਰਣਾਲੀ ਵਿੱਚ ਜੋ ਵੀ ਬੁਰਾ ਹੈ ਉਸਨੂੰ ਖਤਮ ਕਰਦਾ ਹੈ ਅਤੇ ਜੋ ਵੀ ਚੰਗਾ ਹੈ ਉਸਨੂੰ ਕਾਇਮ ਰੱਖਦਾ ਅਤੇ ਅਸੀਸ ਦਿੰਦਾ ਹੈ। ਇਹੀ ਯੂਨੀਵਰਸਲ ਕਾਨੂੰਨ ਹੈ, ਯੂਨੀਵਰਸਲ ਆਟੋਮੈਟਿਕ ਸਿਸਟਮ।

ਜਾਂ ਤੁਸੀਂ ਇਸਨੂੰ ਨੀਤੀ ਕਹਿ ਸਕਦੇ ਹੋ, ਜੇ ਤੁਸੀਂ ਚਾਹੁੰਦੇ ਹੋ, ਜੇਕਰ ਇਹ ਤੁਹਾਨੂੰ ਹੋਰ ਸਮਝਾਉਂਦਾ ਹੈ। ਜਿਵੇਂ ਕਿਸੇ ਦੇਸ਼ ਵਿੱਚ, ਸਰਕਾਰ ਕਾਨੂੰਨ ਬਣਾਉਂਦੀ ਹੈ। ਕਿਸੇ ਵੀ ਚੰਗੇ ਦੇਸ਼ ਵਿੱਚ, ਉਹ ਤੁਹਾਡੀ ਸੁਰੱਖਿਆ ਲਈ, ਤੁਹਾਨੂੰ ਚੰਗੀ ਤਰ੍ਹਾਂ ਰਹਿਣ ਲਈ ਕਾਨੂੰਨ ਬਣਾਉਂਦੇ ਹਨ। ਖੈਰ, ਕੁਝ ਭ੍ਰਿਸ਼ਟ ਨੇਤਾਵਾਂ ਅਤੇ ਭ੍ਰਿਸ਼ਟ ਸਰਕਾਰੀ ਕਰਮਚਾਰੀਆਂ ਨੂੰ ਛੱਡ ਕੇ। ਪਰ ਦੇਸ਼ ਦੇ ਕਾਨੂੰਨ ਨੂੰ ਨਾਗਰਿਕਾਂ ਦੀ ਮਦਦ ਕਰਨ, ਉਨ੍ਹਾਂ ਦੀ ਰੱਖਿਆ ਕਰਨ ਲਈ ਮੰਨਿਆ ਜਾਂਦਾ ਹੈ।

ਬ੍ਰਹਿਮੰਡ ਵਿੱਚ, ਸਾਡੇ ਕੋਲ ਵੀ ਇਸ ਤਰਾਂ ਦੀ ਨੀਤੀ ਹੈ, ਪਰ ਦੇਸ਼ ਦੇ ਕਾਨੂੰਨ ਨਾਲੋਂ ਕਿਤੇ ਬਿਹਤਰ, ਕਿਤੇ ਜ਼ਿਆਦਾ ਸਟੀਕ, ਮਿੰਟ-ਮਿੰਟ, ਮਿੰਟ- ਮਿੰਟ ਵੇਰਵਿਆਂ ਵਿੱਚ ਬਹੁਤ ਜ਼ਿਆਦਾ। ਕਿਉਂਕਿ ਮਨੁੱਖ, ਬਹੁਤੇ ਸੱਚਾਈ ਪ੍ਰਤੀ ਧੁੰਦਲੇ ਹਨ। ਸੋ, ਉਹ ਉਹ ਕੰਮ ਕਰਦੇ ਹਨ ਜੋ ਬ੍ਰਹਿਮੰਡ ਦੇ ਅਸਲ ਨਿਯਮ ਦੇ ਅਨੁਸਾਰ ਨਹੀਂ ਹਨ। ਉਹ ਬੁਰੇ ਕੰਮ ਕਰਦੇ ਹਨ ਅਤੇ ਦੂਜਿਆਂ ਨੂੰ ਦੁੱਖ ਦਿੰਦੇ ਹਨ, ਆਪਣੇ ਆਪ ਨੂੰ ਦੁੱਖ ਪਹੁੰਚਾਉਂਦੇ ਹਨ, ਆਦਿ। ਇਸਦਾ ਸਬੂਤ ਹੁਣ ਜਾਨਵਰ-ਲੋਕ ਹਨ। ਉਹ ਦਰਦ ਮਹਿਸੂਸ ਕਰ ਸਕਦੇ ਹਨ, ਉਹ ਲੱਤਾਂ ਮਾਰ ਰਹੇ ਹਨ, ਉਹ ਜ਼ਿੰਦਾ ਹਨ। ਪਰ ਤੁਸੀਂ ਉਨ੍ਹਾਂ ਨੂੰ ਮਾਰਦੇ ਹੋ, ਤੁਸੀਂ ਉਨ੍ਹਾਂ ਨੂੰ ਕਤਲ ਕਰਦੇ ਹੋ, ਤੁਸੀਂ ਉਨ੍ਹਾਂ ਦੇ ਗਲੇ ਵੱਢਦੇ ਹੋ, ਤੁਸੀਂ ਉਨ੍ਹਾਂ ਦੀਆਂ ਲੱਤਾਂ ਵੱਢਦੇ ਹੋ, ਅਤੇ ਫਿਰ ਉਨ੍ਹਾਂ ਨੂੰ ਇਸ ਤਰਾਂ ਖਾਂਦੇ ਹੋ! ਹਾਏ ਮੇਰੇ ਪ੍ਰਮਾਤਮਾ! ਯਕ! ਬੇਸ਼ੱਕ, ਅਸੀਂ ਸਾਰਿਆਂ ਨੇ ਅਜਿਹਾ ਕੀਤਾ ਹੈ, ਕਿਉਂਕਿ ਅਸੀਂ ਬਿਹਤਰ ਚੀਜ਼ਾਂ ਨੂੰ ਮਹਿਸੂਸ ਨਹੀਂ ਕੀਤਾ ਹੈ, ਉਹ ਦਇਆ ਜੋ ਸਾਡੇ ਅੰਦਰ ਹੈ, ਕਿਉਂਕਿ ਅਸੀਂ ਅੰਨ੍ਹੇ ਕੀਤੇ ਗਏ ਹਾਂ, ਅੱਖਾਂ 'ਤੇ ਪੱਟੀ ਬੰਨ੍ਹੀ ਗਈ ਹੈ, ਸਾਨੂੰ ਸਮਾਜ ਨੇ ਬੋਲ਼ਾ ਕਰ ਦਿੱਤਾ ਹੈ। ਇੱਕ ਦੂਜੇ ਨੂੰ ਸੰਕਰਮਿਤ ਕਰਦਾ ਹੈ ਅਤੇ ਸਾਰੇ ਬੁਰੇ ਕੰਮ ਕਰਦੇ ਹਨ। ਪਰ ਕਿਰਪਾ ਕਰਕੇ, ਹੁਣ ਤੋਂ, ਆਪਣੀ ਜ਼ਿੰਦਗੀ ਬਦਲ ਦਿਓ। ਇੱਕ ਸੱਚਮੁੱਚ ਚੰਗੇ ਇਨਸਾਨ ਬਣੋ, ਪ੍ਰਮਾਤਮਾ ਦੇ ਇੱਕ ਚੰਗੇ ਬੱਚੇ ਬਣੋ। ਬਸ ਆਪਣੇ ਲਈ ਵੀ, ਸਾਰੀਆਂ ਮਾੜੀਆਂ ਚੀਜ਼ਾਂ ਤੋਂ ਦੂਰ ਰਹੋ। ਸਿਰਫ਼ ਇਹੀ ਨਹੀਂ, ਹੋਰ ਜੀਵਾਂ ਦਾ ਸਾਰਾ ਖੂਨ ਅਤੇ ਮਾਸ ਨਾ ਖਾਓ। ਉਨ੍ਹਾਂ ਸੁੰਦਰ ਰੁੱਖਾਂ ਨੂੰ ਨਾ ਕੱਟੋ ਜੋ ਤੁਹਾਨੂੰ ਆਕਸੀਜਨ ਦਿੰਦੇ ਹਨ। ਪਰ ਨਾਲ ਹੀ, ਨਸ਼ੇ ਨਾ ਕਰੋ, ਸ਼ਰਾਬ ਨਾ ਲਓ, ਸਿਗਰਟ ਨਾ ਪੀਓ। ਅਜਿਹੀ ਕੋਈ ਵੀ ਚੀਜ਼ ਨਾ ਲਓ ਜੋ ਤੁਹਾਡੇ ਸੁੰਦਰ, ਕੀਮਤੀ ਮਨੁੱਖ ਨੂੰ ਜ਼ਹਿਰ ਦੇਵੇ।

Photo Caption: ਕੁਦਰਤ ਵਿਚ ਸੁੰਦਰਤਾ ਚਮਕਦੀ ਹੈ ਬਸ ਉਵੇਂ ਕਿਸੇ ਵੀ ਸ਼ਹਿਰ ਵਾਂਗ ਹੀ ਵਧੀਆ-ਹੋਰ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-26
2525 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-27
2111 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-28
1758 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-29
1646 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-30
1781 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-31
1662 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-01
1553 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-02
1539 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-03
1550 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-04
1549 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-05
1408 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-06
1541 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-07
1460 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-04-15
676 ਦੇਖੇ ਗਏ
ਧਿਆਨਯੋਗ ਖਬਰਾਂ
2025-04-13
18649 ਦੇਖੇ ਗਏ
ਧਿਆਨਯੋਗ ਖਬਰਾਂ
2025-04-13
1375 ਦੇਖੇ ਗਏ
ਧਿਆਨਯੋਗ ਖਬਰਾਂ
2025-04-13
984 ਦੇਖੇ ਗਏ
ਧਿਆਨਯੋਗ ਖਬਰਾਂ
2025-04-13
506 ਦੇਖੇ ਗਏ
28:57
ਧਿਆਨਯੋਗ ਖਬਰਾਂ
2025-04-13
214 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ