ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵਿਘਨ-ਸ਼ਾਂਤੀ ਵਾਲੇ ਸੰਸਾਰ ਉਤੇ ਜਿਤ, ਗਿਆਰਾਂ ਹਿਸਿਆਂ ਦਾ ਗਿਆਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਹੁਤ ਸਾਰੇ ਅਭਿਆਸੀ, ਬਹੁਤ ਸਾਰੇ ਯੋਗੀ, ਉਹ ਉੱਚੇ ਪਹਾੜਾਂ ਜਾਂ ਜੰਗਲਾਂ ਵਿੱਚ, ਜਾਂ ਇੱਥੋਂ ਤੱਕ ਕਿ ਠੰਡੇ ਹਿਮਾਲਿਆ ਵਿੱਚ ਬਿਨਾਂ ਘਰਾਂ ਦੇ, ਬਿਨਾਂ ਕਿਸੇ ਚੀਜ਼ ਦੇ ਇਕੱਲਤਾ ਨੂੰ ਚੁਣਦੇ ਹਨ। ਉਹ ਇਸ ਨਾਲ ਸਿਰਫ਼ ਟਿਊਮੋ (ਅੰਦਰੂਨੀ ਅੱਗ) ਦੀ ਗਰਮੀ ਜਾਂ ਮਾਨਸਿਕ ਇੱਛਾ ਸ਼ਕਤੀ ਨਾਲ ਨਜਿੱਠਦੇ ਹਨ, ਜਾਂ ਸਿਰਫ਼ ਇਹ ਜਾਣਦੇ ਹਨ ਕਿ ਆਪਣੀ ਦੇਖਭਾਲ ਕਿਵੇਂ ਕਰਨੀ ਹੈ। ਮਰਦਾਂ ਲਈ, ਇਹ ਸੌਖਾ ਹੈ; ਔਰਤਾਂ ਲਈ, ਮੈਂ ਇਸਦੀ ਸਿਫ਼ਾਰਸ਼ ਨਹੀਂ ਕਰਾਂਗੀ। ਇਹ ਮੁਸ਼ਕਲ ਹੈ। ਔਰਤਾਂ ਵਧੇਰੇ ਨਾਜ਼ੁਕ ਹੁੰਦੀਆਂ ਹਨ, ਅਤੇ ਜੋਖਮ ਲਈ ਵਧੇਰੇ ਸੰਵੇਦਨਸ਼ੀਲ ਹੁੰਦੀਆਂ ਹਨ।

ਕਈ ਵਾਰ, ਮੈਨੂੰ ਪਹਿਲਾਂ ਹੀ ਹੀ ਪਤਾ ਸੀ ਭਾਰਤ ਵਿੱਚ, ਇਕੱਲਾ ਜਾਣਾ। ਇਹ ਜੋਖਮ ਭਰਿਆ ਸੀ। ਮੈਨੂੰ ਕਈ ਵਾਰ ਖ਼ਤਰਨਾਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਖੁਸ਼ਕਿਸਮਤੀ ਨਾਲ, ਪ੍ਰਮਾਤਮਾ ਨੂੰ ਲੱਗਿਆ ਕਿ ਮੈਂ ਬਹੁਤ “ਮੂਰਖ” ਹਾਂ, ਸੋ ਉਸਨੂੰ ਮੇਰਾ ਧਿਆਨ ਰੱਖਣਾ ਪਿਆ। ਮੈਂ ਅੰਨ੍ਹੀ, ਬੋਲ਼ੀ ਅਤੇ ਗੂੰਗੀ ਸੀ, ਪ੍ਰਮਾਤਮਾ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ, ਸੰਸਾਰ ਲਈ ਬਹੁਤ ਜ਼ਿਆਦਾ ਤਰਸ ਕਰਦੀ ਸੀ, ਸੋ ਮੈਂ ਭਾਰਤ ਵਿਚ ਇਕੱਲੀ ਜਾਣ ਲਈ ਸਿਰਫ਼ ਵਿਸ਼ਵਾਸ 'ਤੇ ਭਰੋਸਾ ਕੀਤਾ। ਇਹ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ। ਕਿਰਪਾ ਕਰਕੇ ਅਜਿਹਾ ਨਾ ਕਰਨਾ। ਅਤੇ ਉਜਾੜ ਵਿੱਚ ਇਕੱਲੇ ਰਹਿ ਕੇ, ਤੁਹਾਡੇ ਕੋਲ ਸਿਰਫ਼ ਪ੍ਰਮਾਤਮਾ ਹੈ, ਤੁਹਾਨੂੰ ਸਿਰਫ਼ ਉਸ ਇੱਕਲੇ 'ਤੇ ਹੀ ਭਰੋਸਾ ਕਰਨਾ ਪਵੇਗਾ। ਤੁਹਾਡੇ ਲਈ ਕਿਤੇ ਵੀ ਕੁਝ ਵੀ ਅਸਲ ਵਿੱਚ ਸੁਰੱਖਿਅਤ ਨਹੀਂ ਹੈ, ਇਕੱਲੇ ਜੰਗਲ ਵਿੱਚ ਠੰਡੇ ਮੌਸਮ ਅਤੇ ਉਹ ਸਭ ਬਾਰੇ ਗੱਲ ਕਰਨ ਦੀ ਤਾਂ ਗੱਲ ਹੀ ਕੀ ਕਰਨੀ ਹੈ।

ਮੈਂ ਬਹੁਤ ਛੋਟੀ ਨਾਜ਼ੁਕ ਹਾਂ, ਅਤੇ ਮੈਂ ਗਰਮ ਦੇਸ਼ਾਂ ਦੇ ਖੂਨ ਨਾਲ ਪੈਦਾ ਹੋਈ ਹਾਂ, ਸੋ ਜੇ ਤੁਸੀਂ ਕਿਸੇ ਠੰਡੇ ਦੇਸ਼ ਵਿੱਚ ਰਹਿੰਦੇ ਹੋ, ਜੇ ਤੁਸੀਂ ਕਿਸੇ ਠੰਡੇ ਦੇਸ਼ ਵਿੱਚ ਪੈਦਾ ਹੋਏ ਹੋ ਤਾਂ ਮੈਨੂੰ ਜ਼ਿਆਦਾਤਰ ਲੋਕਾਂ ਨਾਲੋਂ ਠੰਡਾ ਮਹਿਸੂਸ ਹੁੰਦੀ ਹੈ। ਕੁਝ ਸਮੇਂ ਬਾਅਦ, ਤੁਸੀਂ ਇਸਦੀ ਆਦਤ ਪਾ ਲੈਂਦੇ ਹੋ, ਪਰ ਫਿਰ ਵੀ ਇਸਨੂੰ ਕਦੇ ਵੀ ਜੋਖਮ ਨਾ ਲਓ। ਇਹ ਤੁਹਾਡੇ ਘਰ ਨਾਲੋਂ ਵੱਖਰਾ ਹੈ। ਤੁਹਾਡਾ ਵਿਹੜਾ ਤੁਹਾਡੇ ਜੰਗਲੀ ਖੇਤਰ ਤੋਂ ਵੱਖਰਾ ਹੈ। ਪਰ ਮੇਰੇ ਕੋਲ ਵੀ ਬਹੁਤਾ ਵਿਕਲਪ ਨਹੀਂ ਹੈ। ਮੈਨੂੰ ਇਕੱਲਾ ਰਹਿਣਾ, ਧਿਆਨ ਕੇਂਦਰਿਤ ਕਰਨਾ, ਜਦੋਂ ਵੀ ਹੋ ਸਕੇ ਮੈਡੀਟੇਸ਼ਨ ਕਰਨਾ, ਵਧੇਰੇ ਸਾਦਾ ਜੀਵਨ ਜਿਉਣਾ, ਵਧੇਰੇ ਸ਼ਿੰਗਾਰੀ ਸ਼ਕਤੀ ਪ੍ਰਾਪਤ ਕਰਨਾ, ਕੰਮ ਕਰਨਾ, ਪ੍ਰਮਾਤਮਾ ਦੀ ਇੱਛਾ ਪੂਰੀ ਕਰਨਾ, ਪ੍ਰਮਾਤਮਾ ਦੇ ਮਿਸ਼ਨ ਨੂੰ ਪੂਰਾ ਕਰਨਾ ਪਸੰਦ ਹੈ। ਨਹੀਂ ਤਾਂ, ਮੈਂ ਵੀ ਕਿਤੇ ਸੁਰੱਖਿਅਤ ਥਾਂ ਨੂੰ ਤਰਜੀਹ ਦੇਵਾਂਗੀ ਜਾਂ ਆਸ਼ਰਮ ਨੂੰ ਜਾਵਾਂਗੀ ਅਤੇ ਉੱਥੇ ਕੰਮ ਕਰਾਂਗੀ ਅਤੇ ਤੁਹਾਨੂੰ ਸਾਰਿਆਂ ਨੂੰ ਵੀ ਮਿਲਾਂਗੀ ਇਸ ਵੇਲੇ, ਪ੍ਰੋਗਰਾਮ ਅਜਿਹਾ ਨਹੀਂ ਹੈ। ਮੈਨੂੰ ਉਹ ਕਰਨਾ ਪੈਂਦਾ ਹੈ ਜੋ ਮੈਨੂੰ ਵੱਖ-ਵੱਖ ਸਮਿਆਂ 'ਤੇ ਕਰਨਾ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਘਰੋਂ ਕੰਮ ਕਰਨ ਵਾਲੇ ਲੋਕਾਂ ਵਾਂਗ ਹੈ।

ਠੀਕ ਹੈ। ਮੈਂ ਬਸ ਤੁਹਾਡੇ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਨੀ ਚਾਹੁੰਦੀ ਸੀ, ਅਤੇ ਮੈਂ ਚਾਹੁੰਦੀ ਹਾਂ ਕਿ ਜੇ ਮੈਨੂੰ ਦੱਸਣ ਦੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਹੋਰ ਜਿੱਤਾਂ ਪ੍ਰਾਪਤ ਕਰ ਸਕਾਂ। ਬਹੁਤ ਸਾਰੀਆਂ ਗੱਲਾਂ ਹਨ ਜਿਨਾਂ ਦੀ ਮੈਨੂੰ ਦੱਸਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਜਿਨਾਂ ਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਜਾਂ ਤੁਹਾਨੂੰ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ, ਜਾਂ ਬਹੁਤ ਜਲਦੀ ਉੱਚੀਆਂ ਉਮੀਦਾਂ ਰੱਖਣ ਦੀ ਲੋੜ ਨਹੀਂ ਹੈ। ਸੋ ਮੈਨੂੰ ਮਾਫ਼ ਕਰਨਾ ਕਿ ਮੈਂ ਤੁਹਾਨੂੰ ਸਭ ਕੁਝ ਨਹੀਂ ਦੱਸ ਸਕਦੀ, ਪਰ ਮੈਂ ਤੁਹਾਨੂੰ ਕਾਫ਼ੀ ਗੱਲਾਂ ਦੱਸਦੀ ਹਾਂ, ਤੁਹਾਨੂੰ ਕੀ ਜਾਣਨ ਦੀ ਲੋੜ ਹੈ ਅਤੇ ਕਿਵੇਂ ਤੁਹਾਨੂੰ ਅਭਿਆਸ ਕਰਨ ਦੀ ਲੋੜ ਹੈ।

ਓਹ, ਜੇਕਰ ਖੱਬਾ ਕੰਨ ਬਹੁਤ ਜ਼ਿਆਦਾ ਉੱਚਾ ਹੈ, ਤਾਂ ਤੁਸੀਂ ਆਪਣੀ ਹਥੇਲੀ ਨੂੰ ਦਬਾਓ, ਤੁਸੀਂ ਡੂੰਘਾ ਸਾਹ ਲਓ ਅਤੇ ਜਿੰਨਾ ਹੋ ਸਕੇ ਡੂੰਘਾ ਰੱਖੋ, ਅਤੇ ਇਸਨੂੰ ਉੱਥੇ ਰੱਖੋ ਜਿੱਥੇ ਇਹ ਅੰਦਰ ਗਿਆ ਹੋਵੇ, ਅਤੇ ਆਪਣਾ ਮੂੰਹ ਵੀ ਖੁੱਲ੍ਹਾ ਰੱਖੋ ਤਾਂ ਜੋ ਵੱਧ ਤੋਂ ਵੱਧ ਹਵਾ ਅੰਦਰ ਜਾ ਸਕੇ, ਤਾਂ ਜੋ ਤੁਹਾਡੀਆਂ ਗਲਾਂ ਫੁੱਲ ਜਾਣ, ਅਤੇ ਆਪਣੀ ਹਥੇਲੀ, ਆਪਣੀ ਖੱਬੀ ਹਥੇਲੀ, ਖੱਬੇ ਕੰਨ 'ਤੇ ਕੱਸ ਕੇ ਰੱਖੋ। ਇਸਨੂੰ ਉਦੋਂ ਤੱਕ ਰੱਖੋ ਜਦੋਂ ਤੱਕ ਤੁਹਾਨੂੰ ਸਾਹ ਨਹੀਂ ਲੈਣਾ ਪੈਂਦਾ, ਅਤੇ ਫਿਰ ਤੁਸੀਂ ਇਸਨੂੰ ਛੱਡ ਦਿੰਦੇ ਹੋ। ਇਸਨੂੰ ਦੋ ਕੁ ਵਾਰ ਕਰੋ, ਜਾਂ ਇੱਕ ਵਾਰ ਵੀ।

ਖੱਬੇ ਕੰਨ ਦੀ ਪਰੇਸ਼ਾਨ ਕਰਨ ਵਾਲੀ ਆਵਾਜ਼ ਗਾਇਬ ਹੋ ਜਾਵੇਗੀ। ਤੁਸੀਂ ਹੁਣ ਸਮਝ ਗਏ ਹੋ ਕਿ ਮੈਂ ਕੀ ਕਹਿ ਰਹੀ ਹਾਂ। ਖੱਬੀ ਹਥੇਲੀ ਨੂੰ ਖੱਬੇ ਕੰਨ 'ਤੇ ਕੱਸੋ, ਤਾਂ ਜੋ ਤੁਹਾਨੂੰ ਬਾਹਰੋਂ ਕੁਝ ਨਾ ਸੁਣਾਈ ਦੇਵੇ, ਤੁਹਾਨੂੰ ਸ਼ਾਇਦ ਕੰਨ ਦੇ ਅੰਦਰ ਬੂਮ, ਬੂਮ, ਬੂਮ ਸੁਣਾਈ ਦੇਵੇ। ਅਤੇ ਫਿਰ ਸਾਹ ਛੱਡਣ ਤੋਂ ਬਾਅਦ, ਤੁਸੀਂ ਹਥੇਲੀ, ਯਾਨੀ ਹੱਥ ਨੂੰ ਛੱਡ ਦਿੰਦੇ ਹੋ। ਆਪਣੀ ਖੱਬੀ ਹਥੇਲੀ ਨੂੰ, ਹਥੇਲੀ ਦੇ ਅੰਦਰਲੇ ਹਿੱਸੇ ਨੂੰ ਦਬਾਓ, ਹੱਡੀ ਦੇ ਬਾਹਰਲੇ ਹਿੱਸੇ ਨੂੰ ਨਹੀਂ ਸਗੋਂ ਹਥੇਲੀ ਦੇ ਅੰਦਰਲੇ ਹਿੱਸੇ ਨੂੰ, ਇਸਨੂੰ ਆਪਣੇ ਖੱਬੇ ਕੰਨ 'ਤੇ ਜ਼ੋਰ ਨਾਲ ਦਬਾਓ, ਇਸਨੂੰ ਸਾਹ ਲੈਂਦੇ ਹੋਏ ਉੱਥੇ ਰੱਖੋ। ਅਤੇ ਜਦੋਂ ਤੁਸੀਂ ਸਾਹ ਛੱਡਦੇ ਹੋ, ਫਿਰ ਤੁਸੀਂ ਹਥੇਲੀ ਛੱਡ ਦਿਓ। ਅਤੇ ਤੁਸੀਂ ਉਹ ਪਰੇਸ਼ਾਨ ਕਰਨ ਵਾਲੀ ਆਵਾਜ਼ ਹੁਣ ਨਹੀਂ ਸੁਣੋਗੇ। ਖੱਬੇ ਕੰਨ ਵਿੱਚ ਉਹ ਪਰੇਸ਼ਾਨ ਕਰਨ ਵਾਲੀ ਆਵਾਜ਼ ਕਦੇ ਵੀ ਚੰਗੀ ਨਹੀਂ ਹੁੰਦੀ। ਜਦੋਂ ਇਹ ਖਤਮ ਹੋ ਜਾਂਦਾ ਹੈ, ਤਾਂ ਤੁਹਾਨੂੰ ਹੁਣ ਆਪਣੀ ਹਥੇਲੀ ਨੂੰ ਇਸ ਤਰਾਂ ਫੜਨ ਦੀ ਲੋੜ ਨਹੀਂ ਹੈ। ਪਰ ਤੁਸੀਂ ਇਹ ਯਕੀਨੀ ਬਣਾਉਣ ਲਈ ਹੋਰ ਦੋ ਕੁ ਵਾਰ ਕਰ ਸਕਦੇ ਹੋ, ਅਤੇ ਫਿਰ ਇਸਨੂੰ ਦੁਬਾਰਾ ਨਾ ਕਰੋ। ਤੁਸੀਂ ਖੱਬੇ ਅਤੇ ਸੱਜੇ ਦੋਵੇਂ ਹਥੇਲੀਆਂ ਨੂੰ ਇੱਕੋ ਸਮੇਂ ਇਕੱਠੇ ਦਬਾ ਸਕਦੇ ਹੋ, ਦੋਵੇਂ ਕੰਨਾਂ 'ਤੇ ਕੱਸ ਕੇ ਅਤੇ ਸਾਹ ਦੇ ਨਾਲ-ਨਾਲ ਉਨ੍ਹਾਂ ਨੂੰ ਛੱਡ ਸਕਦੇ ਹੋ। ਇਹੀ ਮੈਨੂੰ ਹੁਣੇ ਯਾਦ ਆਇਆ ਕਿ ਮੈਂ ਤੁਹਾਨੂੰ ਦੱਸਾਂ - ਕੁਝ ਨਵੇਂ ਲੋਕਾਂ ਲਈ। ਬਹੁਤ ਡੂੰਘਾ ਸਾਹ ਲਓ ਅਤੇ ਇਸਨੂੰ ਰੋਕੋ। ਜੇਕਰ ਤੁਸੀਂ ਮੂੰਹ ਨਾਲ ਸਾਹ ਲੈਂਦੇ ਹੋ, ਤਾਂ ਜੋ ਵੱਧ ਤੋਂ ਵੱਧ ਹਵਾ ਅੰਦਰ ਆ ਸਕੇ, ਗੱਲ੍ਹਾਂ ਫੁੱਲ ਜਾਣ ਜਾਂ ਨਾ, ਅਤੇ ਫਿਰ ਤੁਸੀਂ ਦੋਵੇਂ ਹਥੇਲੀਆਂ, ਦੋਵੇਂ ਪਾਸੇ ਕੰਨਾਂ 'ਤੇ, ਬਹੁਤ ਜ਼ੋਰ ਨਾਲ ਦਬਾਉਂਦੇ ਹੋ, ਅਤੇ ਜਦੋਂ ਤੁਸੀਂ ਆਖਰੀ ਸਾਹ ਛੱਡਦੇ ਹੋ ਤਾਂ ਸਾਹ ਦੇ ਨਾਲ ਹੀ ਉਨ੍ਹਾਂ ਨੂੰ ਛੱਡ ਦਿੰਦੇ ਹੋ। ਜਦੋਂ ਤੁਸੀਂ ਇਸਨੂੰ ਇੰਨੇ ਲੰਬੇ ਸਮੇਂ ਤੱਕ ਰੱਖਦੇ ਹੋ, ਅਤੇ ਅੰਤ ਵਿੱਚ ਤੁਸੀਂ ਸਾਹ ਛੱਡਦੇ ਹੋ, ਤਾਂ ਸਾਹ ਛੱਡੋ ਅਤੇ ਦੋਵੇਂ ਹਥੇਲੀਆਂ ਨੂੰ ਵੀ ਛੱਡ ਦਿਓ, ਸਿਰਫ਼ ਖੱਬੀ ਹਥੇਲੀ ਨੂੰ ਹੀ ਨਹੀਂ।

ਪਰ ਭਾਵੇਂ ਤੁਹਾਡੇ ਕੋਲ ਬਹੁਤ ਜ਼ਿਆਦਾ ਕਰਨ ਦਾ ਸਮਾਂ ਨਾ ਹੋਵੇ ਜਦੋਂ ਤੁਸੀਂ ਬਹੁਤ ਜ਼ਿਆਦਾ ਰੁੱਝੇ ਹੁੰਦੇ ਹੋ, ਫਿਰ ਵੀ ਤੁਸੀਂ ਉੱਥੇ ਬੈਠ ਕੇ ਸਾਹ ਅੰਦਰ ਲਵੋ ਅਤੇ ਖੱਬਾ ਕੰਨ ਢੱਕ ਲਵੋ, ਇਹ ਵੀ ਕਾਫ਼ੀ ਹੈ। ਅਤੇ ਫਿਰ ਸੱਜੇ ਕੰਨ ਨਾਲ, ਤੁਸੀਂ ਅਜੇ ਵੀ ਆਪਣੇ ਫ਼ੋਨ ਨੂੰ ਸੰਭਾਲ ਸਕਦੇ ਹੋ ਜਾਂ ਚੀਜ਼ਾਂ ਲਿਖ ਸਕਦੇ ਹੋ। ਕਈ ਵਾਰ ਮੈਨੂੰ ਇਹ ਕਰਨਾ ਪੈਂਦਾ ਹੈ। ਜੇ ਮੈਂ ਬਹੁਤ ਜ਼ਿਆਦਾ ਰੁੱਝੀ ਹੋਈ ਹੋਵਾਂ, ਤਾਂ ਮੈਂ ਆਪਣੇ ਖੱਬੇ ਹੱਥ ਦੀ ਵਰਤੋਂ ਹੋਰ ਕੰਮ ਕਰਨ ਲਈ ਕਰਦੀ ਹਾਂ। ਅਤੇ ਉਸੇ ਸਮੇਂ ਹੋਰ ਕੰਮ ਕਰਨ ਲਈ ਆਪਣੇ ਪੈਰਾਂ ਦੀ ਵਰਤੋਂ ਕਰਦੀ ਹਾਂ। ਜਾਂ ਇੱਕ ਹੱਥ ਨਾਲ ਆਪਣੇ ਆਪ ਨੂੰ ਚਮਚੇ ਨਾਲ ਖੁਆਉਂਦੀ ਹਾਂ ਅਤੇ ਦੂਜੇ ਹੱਥ ਨਾਲ ਕੰਮ ਜਾਰੀ ਰੱਖਦੀ ਹਾਂ। ਬਹੁਤ ਵਧੀਆ!

ਕਦੇ-ਕਦੇ, ਡੂੰਘਾ ਸਾਹ ਲਓ। ਯਾਦ ਰੱਖੋ। ਅਤੇ ਫਿਰ ਕਦੇ-ਕਦੇ ਤਾਜ਼ੀ ਹਵਾ ਵਿੱਚ ਬਾਹਰ ਘੁੰਮੋ। ਬਹੁਤਾ ਦੂਰ ਨਾ ਜਾਓ, ਅਤੇ ਤੁਹਾਨੂੰ ਆਪਣੇ ਤੰਬੂ ਜਾਂ ਆਪਣੇ ਨਿੱਘੇ ਖੇਤਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਗਰਮ ਕੱਪੜੇ ਪਾਉਣੇ ਪੈਣਗੇ।

ਇੱਕ ਹੋਰ ਗੱਲ ਇਹ ਹੈ ਕਿ, ਰਾਤ​ਨੂੰ, ਤੁਹਾਨੂੰ ਹੀਟਰ ਨੂੰ ਉਦੋਂ ਤੱਕ ਚਾਲੂ ਨਹੀਂ ਛੱਡਣਾ ਚਾਹੀਦਾ ਜਦੋਂ ਤੱਕ ਤੁਸੀਂ ਇਸਨੂੰ ਚੰਗੀ ਤਰ੍ਹਾਂ ਪ੍ਰਬੰਧ ਨਹੀਂ ਕਰਦੇ, ਤਾਂ ਜੋ ਉਦਾਹਰਣ ਵਜੋਂ ਟੈਂਟ, ਤੁਸੀਂ ਇਸਨੂੰ ਸਿਰਫ਼ ਜਾਲ ਦੇ ਦਰਵਾਜ਼ੇ ਨੂੰ ਬੰਦ ਕਰਕੇ ਹੀ ਖੁੱਲ੍ਹਾ ਛੱਡ ਸਕੋ, ਤਾਂ ਜੋ ਹਵਾ ਟੈਂਟ ਵਿੱਚ ਆ ਸਕੇ। ਪਰ ਤੰਬੂ ਦੇ ਬਾਹਰਲੇ ਹਿੱਸੇ ਨੂੰ ਸਿਰਫ਼ ਇੱਕ ਨਰਮ, ਪਾਰਦਰਸ਼ੀ ਪਲਾਸਟਿਕ ਸ਼ੀਟ ਜਾਂ ਕੈਨਵਸ, ਜਾਂ ਕੱਪੜੇ ਨਾਲ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਇਹ ਬਹੁਤ ਹੀ ਆਜ਼ਾਦ ਜ਼ਿੰਦਗੀ ਹੈ, ਪਰ ਤੁਹਾਨੂੰ ਆਪਣਾ ਚੰਗਾ ਖਿਆਲ ਰੱਖਣਾ ਚਾਹੀਦਾ ਹੈ। ਰਾਤ ਨੂੰ, ਤੁਹਾਨੂੰ ਹੀਟਰ ਬੰਦ ਕਰਨਾ ਚਾਹੀਦਾ ਹੈ ਜਾਂ ਤੁਹਾਨੂੰ ਅਲਾਰਮ ਲਗਾਉਣਾ ਚਾਹੀਦਾ ਹੈ, ਤਾਂ ਜੋ ਤੁਸੀਂ ਦੇਖ ਸਕੋ ਕਿ ਹੋ ਸਕਦਾ ਹੈ ਜਾਂ ਨਹੀਂ, ਕਿ ਤੁਸੀਂ ਸ਼ਾਇਦ ਬਹੁਤ ਡੂੰਘੀ ਨੀਂਦ ਸੌਂਦੇ ਹੋ ਜਾਂ ਬਹੁਤ ਡੂੰਘਾ ਮੈਡੀਟੇਸ਼ਨ ਕਰਦੇ ਹੋ, ਤਾਂ ਜੋ ਤੁਹਾਨੂੰ ਇਹ ਮਹਿਸੂਸ ਨਾ ਹੋਵੇ ਕਿ ਅੰਦਰਲਾ ਤੰਬੂ ਬਹੁਤ ਗਰਮ ਹੈ ਜਾਂ ਤੁਹਾਡਾ ਕਮਰਾ ਬਹੁਤ ਗਰਮ ਹੈ। ਤੁਸੀਂ ਜਾਗਣ ਲਈ ਇਕ ਅਲਾਰਮ ਘੜੀ ਲਗਾਉਂ ਸੋ ਤੁਸੀਂ ਜਾਗੋ ਅਤੇ ਇਸਨੂੰ ਬੰਦ ਕਰ ਦੇਵੋ ਜਾਂ ਘਟ ਕਰ ਦੇਵੋ, ਕੁਝ ਇਸ ਤਰਾਂ।

ਅਤੇ ਤੁਹਾਡੇ ਕੋਲ ਹਮੇਸ਼ਾ ਇੱਕ ਗਰਮ ਕੰਬਲ ਅਤੇ ਗਰਮ ਪੈਕ ਹੋਣੇ ਚਾਹੀਦੇ ਹਨ, ਕਿਉਂਕਿ ਹੀਟਰ ਕਈ ਵਾਰ ਬਹੁਤਾ ਗਰਮ ਹੁੰਦਾ ਹੈ ਅਤੇ ਤੁਸੀਂ ਇਸਨੂੰ ਬਹੁਤ ਜ਼ਿਆਦਾ ਕੰਟਰੋਲ ਨਹੀਂ ਕਰ ਸਕਦੇ। ਸੋ ਜੇਕਰ ਤੁਸੀਂ ਇਸਨੂੰ ਬੰਦ ਕਰਦੇ ਹੋ ਜਾਂ ਬਹੁਤ ਘੱਟ ਕਰਦੇ ਹੋ, ਤਾਂ ਤੁਹਾਨੂੰ ਆਪਣੇ ਸਰੀਰ ਨੂੰ ਹੋਰ ਤਰੀਕਿਆਂ ਨਾਲ ਗਰਮ ਕਰਨ ਦੀ ਲੋੜ ਹੈ। ਜੇਕਰ ਤੁਹਾਡੇ ਕੋਲ ਪੈਕ ਨਹੀਂ ਹਨ, ਤਾਂ ਇੱਕ ਬੋਤਲ ਵਿੱਚ ਗਰਮ ਪਾਣੀ ਭਰੋ, ਇਸਨੂੰ ਚੰਗੀ ਤਰ੍ਹਾਂ ਕੱਸੋ, ਇੱਕ ਤੌਲੀਆ ਲਪੇਟੋ, ਇੱਕ ਛੋਟਾ ਤੌਲੀਆ, ਇੱਕ ਤੌਲੀਆ ਜਿਸ ਨਾਲ ਤੁਸੀਂ ਆਪਣੇ ਹੱਥ ਪੂੰਝਦੇ ਹੋ - ਚਿਹਰੇ ਵਾਲਾ ਤੌਲੀਆ ਨਹੀਂ, ਉਹ ਵਰਗਾਕਾਰ - ਲੰਬਾ ਤੌਲੀਆ, ਸ਼ਾਇਦ 40- ਸੈਂਟੀਮੀਟਰ ਲੰਬਾ ਅਤੇ ਪਤਲਾ। ਜਾਂ ਸਭ ਤੋਂ ਵਧੀਆ ਸ਼ਾਇਦ ਰਸੋਈ ਦਾ ਤੌਲੀਆ ਹੈ, ਲਗਭਗ 40, 50-ਸੈਂਟੀਮੀਟਰ ਲੰਬਾ ਅਤੇ ਲਗਭਗ 30-ਸੈਂਟੀਮੀਟਰ ਚੌੜਾ। ਤੁਸੀਂ ਇਸਨੂੰ ਉਸ ਬੋਤਲ ਦੇ ਦੁਆਲੇ ਲਪੇਟੋ ਤਾਂ ਜੋ ਇਹ ਜ਼ਿਆਦਾ ਗਰਮ ਨਾ ਲੱਗੇ। ਅਤੇ ਇਸਨੂੰ ਆਪਣੀ ਚਮੜੀ ਦੇ ਕੋਲ ਨਾ ਰੱਖੋ, ਇਸਨੂੰ ਆਪਣੀ ਕਮੀਜ਼ ਦੇ ਬਾਹਰ ਰਖੋ, ਨੇੜੇ ਰਖੋ ਜਿੱਥੇ ਤੁਸੀਂ ਸੌਂਦੇ ਹੋ, ਦੋਵੇਂ ਪਾਸੇ ਜਾਂ ਇੱਕ ਪਾਸੇ। ਬਸ ਗਰਮ ਪਾਣੀ, ਇਹ ਤੁਹਾਨੂੰ ਸਾਰੀ ਰਾਤ ਗਰਮ ਰੱਖੇਗਾ। ਅਤੇ ਸਵੇਰੇ, ਤੁਸੀਂ ਉਸ ਵਿੱਚੋਂ ਪਾਣੀ ਵੀ ਪੀ ਸਕਦੇ ਹੋ, ਇਹ ਅਜੇ ਵੀ ਗਰਮ ਹੈ।

ਅਸਲ ਵਿੱਚ ਤੁਹਾਡੇ ਕੋਲ ਆਪਣੀ ਜ਼ਿੰਦਗੀ ਜੀਉਣ ਦੇ ਕਈ ਤਰੀਕੇ ਹਨ, ਇਹ ਇਕ ਕਮਰਾ ਹੋਣ ਨਾਲੋਂ ਥੋੜ੍ਹਾ ਜਿਹਾ ਔਖਾ ਹੈ। ਪਰ ਜੇ ਤੁਸੀਂ ਚੰਗੀ ਤਰ੍ਹਾਂ ਪ੍ਰਬੰਧ ਕਰਦੇ ਹੋ, ਤਾਂ ਤੁਹਾਡੀ ਜ਼ਿੰਦਗੀ ਚੰਗੀ ਹੈ। ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰੋ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਕਰ ਸਕਦੀ। ਕਈ ਵਾਰ ਤੁਸੀਂ ਨਹੀਂ ਕਰ ਸਕਦੇ। ਇਹ ਕੁਝ ਹਾਲਾਤ ਹਨ ਜਿਨ੍ਹਾਂ ਦੀ ਤੁਹਾਨੂੰ ਇਜਾਜ਼ਤ ਹੈ, ਅਤੇ ਪ੍ਰਮਾਤਮਾ ਤੁਹਾਡੀ ਰੱਖਿਆ ਕਰਦਾ ਹੈ। ਸਾਨੂੰ ਹਰ ਰੋਜ਼ ਪ੍ਰਾਰਥਨਾ ਕਰਨੀ ਜ਼ਰੂਰੀ ਹੈ, ਪ੍ਰਮਾਤਮਾ ਦਾ ਧੰਨਵਾਦ ਕਰੋ। ਅਤੇ ਜੇਕਰ ਅਸੀਂ ਖੁਸ਼ਕਿਸਮਤ ਹਾਂ, ਤਾਂ ਅਸੀਂ ਸੁਤੰਤਰ, ਸ਼ਾਂਤੀ ਨਾਲ ਰਹਿ ਸਕਦੇ ਹਾਂ। ਜਿਵੇਂ ਔਰਤ, 70 ਸਾਲ ਉਜਾੜ ਵਿੱਚ, ਅਤੇ ਦੂਜਾ ਆਦਮੀਂ, 20 ਸਾਲ।

ਅਤੇ ਉਹ ਅੰਗਰੇਜ਼ ਭਰਦ ਪੁਰਸ਼ ਅਜੇ ਵੀ ਉਹੀ ਜ਼ਿੰਦਗੀ ਜੀ ਰਿਹਾ ਹੈ, ਪਰ ਮੇਰੇ ਨਾਲੋਂ ਘੱਟ ਆਰਾਮ ਨਾਲ। ਉਸ ਕੋਲ ਬਸ ਇੱਕ ਗੱਡੀ, ਰੇੜੀ ਹੈ, ਦੋ-ਪਹੀਆ ਗੱਡੀ, ਰੇੜੀ, ਇਥੋਂ ਤਕ ਸਿਰਫ਼ ਲੱਕੜ ਦੇ ਪਹੀਏ। ਅਤੇ ਉਹ ਇਸਨੂੰ ਹਰ ਥਾਂ ਆਪਣੇ ਨਾਲ ਖਿੱਚ ਕੇ ਲਿਜਾਂਦਾ ਹੈ, ਜਿਵੇਂ ਤੁਸੀਂ ਆਪਣੇ ਬਾਗ ਵਿੱਚ ਇਕ ਟਰਾਲੀ ਖਿੱਚਦੇ ਹੋ। ਪਰ ਉਹਦੇ ਕੋਲ ਉਸ ਉੱਤੇ ਚੀਜ਼ਾਂ ਹਨ, ਕੁਝ ਕੱਪੜੇ ਹਨ ਜਾਂ ਕੁਝ ਇਸ ਵਿੱਚ ਹੈ। ਅਤੇ ਰਾਤ ਨੂੰ, ਉਹ ਟਰਾਲੀ ਦੇ ਹੇਠਾਂ ਸੌਂਦਾ ਹੈ, ਉੱਪਰ ਪਲਾਸਟਿਕ ਦਾ ਢੱਕਣ ਪਾ ਕੇ, ਆਪਣੇ ਆਪ ਨੂੰ ਮੀਂਹ ਤੋਂ ਬਚਾਉਂਦਾ ਹੈ। ਵਾਹ, ਮੈਨੂੰ ਨਹੀਂ ਪਤਾ ਕਿ ਉਹ ਅਸਲ ਵਿੱਚ ਇਸ ਤਰਾਂ ਕਿਵੇਂ ਰਹਿੰਦਾ ਹੈ। ਮੈਨੂੰ ਨਹੀਂ ਪਤਾ ਕਿ ਇਹ ਕਾਫ਼ੀ ਸੁਰੱਖਿਅਤ ਹੈ ਜਾਂ ਮੀਂਹ ਨਹੀਂ ਪੈਂਦਾ। ਇਹ ਕਾਫ਼ੀ ਸੁਰੱਖਿਅਤ ਨਹੀਂ ਲੱਗਦਾ, ਪਰ ਮੈਨੂੰ ਲੱਗਦਾ ਹੈ ਕਿ ਜਦੋਂ ਬਹੁਤ ਤੇਜ਼ ਮੀਂਹ ਪੈਂਦਾ ਹੈ, ਤਾਂ ਉਹ ਹਰ ਜਗ੍ਹਾ ਢੱਕ ਲੈਂਦਾ ਹੈ। ਉਸਨੂੰ ਸਿਰਫ਼ ਇੱਕ ਟੈਂਟ ਖਰੀਦਣਾ ਚਾਹੀਦਾ ਹੈ ਅਤੇ ਇਸਨੂੰ ਗੱਡੀ, ਰੇੜੀ ਦੇ ਉੱਪਰ ਰੱਖਣਾ ਚਾਹੀਦਾ ਹੈ, ਜਾਂ ਇਸਨੂੰ ਗੱਡੀ, ਰੇੜੀ ਦੇ ਕੋਲ ਹੀ ਰੱਖਣਾ ਚਾਹੀਦਾ ਹੈ। ਇਹ ਬਹੁਤ ਵਧੀਆ ਹੋਵੇਗਾ।

ਮੈਨੂੰ ਲੱਗਦਾ ਹੈ ਕਿ ਅੱਜ ਗੱਲਾਂ ਕਰਨੀਆਂ ਕਾਫ਼ੀ ਹੋ ਗਈਆਂ। ਮੈਂ ਤੁਹਾਨੂੰ ਇਹ ਗੱਲਾਂ ਦੱਸਣ ਲਈ ਉਤਸ਼ਾਹਿਤ ਸੀ। ਮੈਂ ਤੁਹਾਨੂੰ ਕਈ ਦਿਨ ਪਹਿਲਾਂ ਦੱਸਣਾ ਚਾਹੁੰਦੀ ਸੀ, ਪਰ ਬਹੁਤ ਵਿਅਸਤ, ਬਹੁਤ ਵਿਅਸਤ। ਅੱਜ, ਮੈਂ ਤੁਹਾਡੇ ਨਾਲ ਗੱਲ ਕਰਨ ਲਈ ਪਹਿਲਾਂ ਸਾਰਾ ਕੰਮ ਲੇਟ ਕਰ ਦਿੱਤਾ, ਅਤੇ ਹੁਣ ਮੈਨੂੰ ਕੰਮ 'ਤੇ ਵਾਪਸ ਜਾਣਾ ਪਵੇਗਾ। ਹੁਣ ਬਹੁਤ ਰਾਤ ਹੋ ਗਈ ਹੈ, ਪਰ ਮੈਂ ਅਜੇ ਵੀ ਕੰਮ ਕਰ ਸਕਦੀ ਹਾਂ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਅਸੀਸ ਦੇਵੇ, ਸਾਡੀ ਸਾਰਿਆਂ ਦੀ ਰੱਖਿਆ ਕਰੇ, ਅਤੇ ਸਾਨੂੰ ਸਾਰਿਆਂ ਨੂੰ ਹਮੇਸ਼ਾ ਪਿਆਰ ਕਰੇ। ਆਮੇਨ। ਤੁਹਾਨੂੰ ਪਿਆਰ, ਦੋਸਤੋ। ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (11/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-15
4208 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-16
2965 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-17
2963 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-18
2677 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-19
2787 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-20
2353 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-21
1949 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-22
1859 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-23
2025 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-24
1840 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-25
2089 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-04-15
676 ਦੇਖੇ ਗਏ
ਧਿਆਨਯੋਗ ਖਬਰਾਂ
2025-04-13
18649 ਦੇਖੇ ਗਏ
ਧਿਆਨਯੋਗ ਖਬਰਾਂ
2025-04-13
1375 ਦੇਖੇ ਗਏ
ਧਿਆਨਯੋਗ ਖਬਰਾਂ
2025-04-13
984 ਦੇਖੇ ਗਏ
ਧਿਆਨਯੋਗ ਖਬਰਾਂ
2025-04-13
506 ਦੇਖੇ ਗਏ
28:57
ਧਿਆਨਯੋਗ ਖਬਰਾਂ
2025-04-13
214 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ